ਗਾਇਕ ਸਲੀਮ ਦੀ ਭਾਬੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ

0
51

ਜਲੰਧਰ: ਇੱਥੋਂ ਦੇ ਰਵਿਦਾਸ ਚੌਕ ਨੇੜੇ ਪੈਂਦੇ ਨਾਰੀ ਨਿਕੇਤਨ ਦੇ ਸਾਹਮਣੇ ਇੱਕ ਟਿੱਪਰ ਤੇ ਬਾਈਕ ‘ਚ ਜ਼ਬਰਦਸਤ ਟੱਕਰ ਹੋ ਗਈ। ਇਸ ‘ਚ ਪਾਲੀਵੁੱਡ ਸਿੰਗਰ ਮਾਸਟਰ ਸਲੀਮ ਦੀ ਭਾਬੀ ਗੰਭੀਰ ਜ਼ਖ਼ਮੀ ਹੋ ਗਈ। ਇਸ ਹਾਦਸੇ ‘ਚ ਇੱਕ ਹੋਰ ਮਹਿਲਾ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਵੀ ਮਿਲੀ।

ਦੱਸਿਆ ਜਾ ਰਿਹਾ ਹੈ ਕਿ ਟਿੱਪਰ ਚਾਲਕ ਮਹਿਲਾ ਨੂੰ ਕਾਫੀ ਦੂਰ ‘ਚ ਘੜੀਸਦਾ ਹੋਇਆ ਲੈ ਗਿਆ। ਗੰਭੀਰ ਹਾਲਤ ‘ਚ ਮੌਕੇ ‘ਤੇ ਮਹਿਲਾ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਘਟਨਾ ਦੀ ਜਾਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here