ਗ਼ਰੀਬ ਮਜ਼ਦੂਰ ਦਾ ਮਕਾਨ ਡਿੱਗਿਆ !

0
17

ਝੁਨੀਰ 22 ਜੁਲਾਈ,(ਸਾਰਾ ਯਹਾ,(BPS) ਨੇੜਲੇ ਪਿੰਡ ਭੰਮੇ ਕਲਾਂ ਵਿਖੇ ਇੱਕ ਗ਼ਰੀਬ ਮਜ਼ਦੂਰ ਦਾ ਮਕਾਨ ਡਿੱਗ ਪਿਆ ਹੈ ਜਾਣਕਾਰੀ ਅਨੁਸਾਰ ਪਿੰਡ ਭੰਮੇ ਕਲਾਂ ਦੇ ਮਿਸਤਰੀ ਸੁਖਵਿੰਦਰ ਸਿੰਘ ਸੁੱਖੀ ਦਾ ਬਰਸਾਤ ਕਾਰਨ ਮਕਾਨ ਡਿੱਗ ਪਿਆ ਹੈ। ਜਾਣਕਾਰੀ ਦਿੰਦਿਆਂ ਮਕਾਨ ਮਾਲਕ ਸੁੱਖੀ ਮਿਸਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਨੇੜਲੇ ਘਰਾਂ ਦਾ ਬਰਸਾਤੀ ਪਾਣੀ ਲੰਘਣ ਸਮੇਂ ਉਨ੍ਹਾਂ ਦੇ ਨਵੇਂ ਪਾਏ ਮਕਾਨ ਦੀ ਨੀੰਹ ਦੇ ਹੇਠੋਂ ਮਿੱਟੀ ਖੁਰਨ ਕਰਕੇ ਮਕਾਨ ਡਿੱਗ ਪਿਆ ਮਕਾਨ ਡਿੱਗਣ ਕਾਰਨ ਉਸ ਦਾ ਤਕਰੀਬਨ ਇੱਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੀੜਤ ਪਰਿਵਾਰ ਅਤੇ ਸਮੂਹ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਤਹਿਤ ਨਵਾਂ ਮਕਾਨ ਬਣਾਉਣ ਲਈ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ।

LEAVE A REPLY

Please enter your comment!
Please enter your name here