ਗਰੀਬ ਮਜ਼ਦੂਰ ਵੱਲੋਂ ਪੁਲਿਸ ਤੇ ਕਾਰਵਾਈ ਨਾ ਕਰਨ ਦਾ ਦੋਸ਼

0
14



ਝੁਨੀਰ ,(ਸਾਰਾ ਯਹਾ,(ਬਲਜੀਤ ਸ਼ਰਮਾ) 06 ਮਈ :ਦੇਰ ਸ਼ਾਮ ਮਜਦੂਰੀ ਕਰਕੇ ਘਰ ਵਾਪਿਸ ਪਰਤ ਰਹੇ ਨੌਜਵਾਨ ਨੂੰ ਇੱਕ ਟ੍ਰੈਕਟਰ ਚਾਲਕ ਵੱਲੋਂ ਫੇਟ ਮਾਰ ਕੇ ਜਖਮੀ ਕਰ ਦਿੱਤਾ ਗਿਆ ਜੋ ਇਸ ਸਮੇਂ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹੈ ਪੀੜਤ ਪਰਿਵਾਰ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ ਕਿ ਪਰਿਵਾਰ ਦਾ ਕਹਿਣਾ ਹੈ ਕਿ ਘਟਨਾ 30 ਅਪ੍ਰੈਲ ਦੀ ਹੈ ਪਰ ਪੁਲਿਸ ਲਾਰਿਆਂ ਵਿੱਚ ਰੱਖ ਰਹੀ ਹੈ ਤੇ ਇਨਸਾਫ ਨਹੀਂ ਦਿੱਤਾ ਜਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ।

ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਅਧੀਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ 30 ਅਪ੍ਰੈਲ ਨੂੰ ਮਜਦੂਰੀ ਕਰਕੇ ਵਾਪਿਸ ਆਪਣੇ ਘਰ ਪਰਤ ਰਿਹਾ ਸੀ ਪਰ ਪਿੱਛੋਂ ਤੋ ਆ ਰਹੇ ਇੱਕ ਟ੍ਰੈਕਟਰ ਚਾਲਕ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਲੱਤ ਟੁੱਟ ਗਈ ਜਿਸ ਵਿੱਚ ਰਾੜ ਪਿਆ ਹੈ ਤੇ ਹੋਰ ਵੀ ਗੰਭੀਰ ਚੋਟਾਂ ਲੱਗੀਆਂ ਹਨ ਜਖਮੀ ਕੁਲਦੀਪ ਸਿੰਘ ਦੇ ਭਰਾ ਨੇ ਦੋਸ਼ ਲਾਇਆ ਕਿ ਪੁਲਿਸ ਦੀ ਮਿਲੀਭੁਗਤ ਦੇ ਕਾਰਨ ਅਜੇ ਤੱਕ ਫੇਟ ਮਾਰਨ ਵਾਲੇ ਵਿਅਕਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਪੁਲਿਸ ਨੂੰ ਫੇਟ ਮਾਰਨ ਵਾਲੇ ਵਿਅਕਤੀ ਦੀ ਪਹਿਚਾਣ ਵੀ ਦੱਸ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਉਕਤ ਵਿਅਕਤੀਆਂ ਨਾਲ ਮਿਲੀ ਹੋਣ ਕਰਕੇ ਰਾਜੀਨਾਮੇ ਦਾ ਦਬਾਅ ਬਣਾ ਰਹੀ ਹੈ। ਉਧਰ ਥਾਣਾ ਜੌੜਕੀਆਂ ਦੇ ਐਸ ਐਚ ਓ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦਾ ਆਪਸੀ ਸਹਿਮਤੀ ਨਾਲ ਪੰਚਾਇਤੀ ਤੌਰ ਤੇ ਰਾਜੀਨਾਮਾ ਚੱਲ ਰਿਹਾ ਸੀ ਜਿਸ ਕਾਰਨ ਉਕਤ ਪਰਿਵਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਰਵਾਈ ਸੀ ਉਨ੍ਹਾਂ ਕਿਹਾ ਕਿ ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨ ਦਰਜ ਕਰ ਲਏ ਹਨ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।



LEAVE A REPLY

Please enter your comment!
Please enter your name here