

ਬਠਿੰਡਾ 15 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਇਕੱਤਰਤਾ ਜਸਵੀਰ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਬਠਿੰਡਾ ਵਿਖੇ ਹੋਈ।
ਮੀਟਿੰਗ ਵਿੱਚ ਬਠਿੰਡਾ ਜ਼ਿਲ੍ਹੇ ਦੇ ਸਾਰੇ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨਾ ਅਤੇ ਸਕੱਤਰਾ ਨੇ ਵੀ ਭਾਗ ਲਿਆ।
ਇਸ ਮੌਕੇ ਜਸਵੀਰ ਸਿੰਘ ਗਿੱਲ ਨੇ ਜੋਨ ਪੱਧਰੀ ਗਰਮ ਰੁੱਤ ਖੇਡਾਂ ਸੰਬੰਧੀ ਚਾਨਣਾ ਪਾਉਂਦਿਆਂ ਗਰਮ ਰੁੱਤ ਖੇਡਾਂ ਨੂੰ ਨਿਰਪੱਖਤਾ ਨਾਲ ਕਰਾਉਣ ਲਈ ਕਿਹਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੂਰਨਾਮੈਟ ਕਮੇਟੀ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਜਸਵੀਰ ਸਿੰਘ,ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਲੈਕਚਰਾਰ ਜਗਦੀਸ਼ ਕੁਮਾਰ, ਪ੍ਰਿੰਸੀਪਲ ਨਿਸ਼ਾ ਬਾਂਸਲ, ਪ੍ਰਿੰਸੀਪਲ ਮੀਨਾ ਭਾਰਤੀ, ਪ੍ਰਿੰਸੀਪਲ ਅਨਿਲ ਕੁਮਾਰ,ਪ੍ਰਿੰਸੀਪਲ ਦੀਪਕ ਕੁਮਾਰ, ਪ੍ਰਿੰਸੀਪਲ ਅਮਿਤਪਾਲ ਸਿੰਘ,ਮੁੱਖ ਅਧਿਆਪਕ ਮਨਦੀਪ ਸਿੰਘ, ਮੁੱਖ ਅਧਿਆਪਕ ਹਰਸ ਦੇਵ ਸ਼ਰਮਾਂ , ਮੁੱਖ ਅਧਿਆਪਕ ਅਵਤਾਰ ਸਿੰਘ, ਹਰਮੰਦਰ ਸਿੰਘ ,ਰੇਸ਼ਮ ਸਿੰਘ , ਹਰਭਗਵਾਨ, ਨਵਸੰਗੀਤ ਹਾਜ਼ਰ ਸਨ।























