ਗਣਤੰਤਰ ਦਿਵਸ ਮੌਕੇ ਪੁਲਿਸ ਦੀ ਵੱਡੀ ਨਾਕਾਮੀ, ਚੋਰਾਂ ਨੇ ਅਸਲਾ ਡਿੱਪੂ ‘ਚੋਂ 14 ਬੰਦੂਕਾਂ, ਸੈਂਕੜੇ ਗੋਲ਼ੀਆਂ ਤੇ ਲੱਖਾਂ ਰੁਪਏ ਲੁੱਟੇ

0
91

ਬਰਨਾਲਾ: ਜ਼ਿਲ੍ਹੇ ਦੇ ਕਸਬੇ ਤਪਾ ਮੰਡੀ ਵਿੱਚ ਅਸਲਾ ਡਿੱਪੂ ਵਿੱਚ ਵੱਡੀ ਲੁੱਟ ਹੋਈ ਹੈ। ਗੰਨ ਹਾਊਸ ਵਿੱਚੋਂ ਚੋਰ ਵੱਖ-ਵੱਖ ਕਿਸਮ ਦੇ ਕੁੱਲ 14 ਹਥਿਆਰ, ਤਕਰੀਬਨ 300 ਰੌਂਦ ਅਤੇ ਡੇਢ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਚੋਰ ਜਾਂਦੇ ਹੋਏ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਲੈ ਗਏ। ਇਹ ਘਟਨਾ ਉਦੋਂ ਵਾਪਰੀ ਜਦ ਗਣਤੰਤਰ ਦਿਵਸ ਮੌਕੇ ਪੁਲਿਸ ਪ੍ਰਸ਼ਾਸਨ ਚੌਕਸ ਸੀ ਅਤੇ ਘਟਨਾਸਥਾਨ ਦੇ ਨੇੜੇ ਪੁਲਿਸ ਚੌਕੀ ਵੀ ਮੌਜੂਦ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ 25-26 ਜਨਵਰੀ ਦਰਮਿਆਨੀ ਰਾਤ ਦੌਰਾਨ ਕਸਬਾ ਤਪਾ ਦੇ ਬਾਜ਼ਾਰ ਵਿੱਚ ਸਥਿਤ ਨਾਇਬ ਆਰਮਜ਼ ਕੰਪਨੀ ਵਿੱਚ ਚੋਰਾਂ ਨੇ ਸੰਨ੍ਹ ਕੇ ਵੱਡੀ ਗਿਣਤੀ ਵਿੱਚ ਹਥਿਆਰ ਤੇ ਗੋਲ਼ੀ-ਸਿੱਕਾ ਚੁੱਕ ਲਿਆ। ਇਨ੍ਹਾਂ ਹਥਿਆਰਾਂ ਵਿੱਚ 12 ਬੋਰ ਦੀਆਂ 10 ਬੰਦੂਕਾਂ, ਇੱਕ ਪੰਪ ਐਕਸ਼ਨ ਗੰਨ, ਇੱਕ ਪੁਆਇੰਟ ਟੂ ਪੁਆਇੰਟ ਗੰਨ, ਇੱਕ ਏਅਰ ਗੰਨ, ਇੱਕ ਏਅਰ ਰਿਵਾਲਵਰ ਸ਼ਾਮਲ ਹਨ। ਲੁਟੇਰੇ ਇਨ੍ਹਾਂ ਹਥਿਆਰਾਂ ਦੇ ਕੁੱਲ 298 ਕਾਰਤੂਸ ਵੀ ਨਾਲ ਲੈ ਗਏ।

ਚੋਰਾਂ ਨੇ ਅਸਲੇ ਦੀ ਦੁਕਾਨ ਨੂੰ ਨਾਲ ਲੱਗਦੀ ਸਕੂਟਰ-ਮੋਟਰਸਾਈਕਲ ਮੁਰੰਮਤ ਕਰਨ ਵਾਲੀ ਦੁਕਾਨ ਵਿੱਚੋਂ ਪਾੜ ਲਾਇਆ ਅਤੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੂਹੀਆ ਕੁੱਤੇ ਤੇ ਫਿੰਗਰ ਪ੍ਰਿੰਟ ਮਾਹਰਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।


EDITED BY : SARA YAHA | | Last Updated : 7:26 pm 26 ਜਨਵਰੀ  2019

LEAVE A REPLY

Please enter your comment!
Please enter your name here