

ਮਾਨਸਾ 16 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ, ਮਾਨਸਾ ਵੱਲੋਂ ਗਊਸ਼ਾਲਾ ਵਿੱਚ ਪਹਿਲੀ ਵਾਰ
ਮਾਨਸਾ ਵਿਖੇ ਸ਼ਿਵ ਮਹਾ ਪੁਰਾਣ ਕਥਾ ਦਾ ਆਯੋਜਨ ਕੀਤਾ ਗਿਆ ਜੋ ਕਿ ਮਿਤੀ 15-09-
2025 ਤੋਂ 21-09-2025 ਤੱਕ ਗਊਸ਼ਾਲਾ ਵਿਖੇ ਸ਼ਾਮ ਨੂੰ 3 ਵਜੇ ਤੋਂ 6 ਵਜੇ ਤੱਕ
ਰੋਜਾਨਾ ਚੱਲੇਗੀ ਮਿਤੀ 21-09-2025 ਨੂੰ ਹਵਨ ਯੱਗ ਹੋਵੇਗਾ ਅਤੇ ਭੋਗ ਉਪਰੰਤ
ਭੰਡਾਰਾ ਅਤੁੱਟ ਵਰਤੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਗਉਸ਼ਾਲਾ ਦੇ ਪ੍ਰਧਾਨ
ਮੁਕੇਸ਼ ਕੁਮਾਰ ਮੋਨੂੰ ਦਾਨੇਵਾਲੀਆ ਅਤੇ ਵਾਇਸ ਪ੍ਰਧਾਨ ਮਾਸ਼ਟਰ ਹਾਕਮ
ਚੰਦ ਨੇ ਦੱਸਿਆ ਕਿ ਇਸ ਕਥਾ ਦੇ ਸਬੰਧ ਵਿੱਚ ਸਾਰੇ ਸ਼ਹਿਰ ਵਿੱਚ ਸਾਰੀਆਂ ਜਾਗਰਣ
ਮੰਡਲੀਆਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀ ਲਗਾਤਾਰ ਚੱਲ ਰਹੀ ਹੈ। ਉਹਨਾਂ ਜਾਣਕਾਰੀ
ਦਿੰਦਿਆ ਦੱਸਿਆ ਕਿ ਅੱਜ ਦੀ ਪ੍ਰਭਾਤ ਫੇਰੀ ਸ਼ਹਿਰ ਦੇ ਵੱਖ ਵੱਖ ਕੋਨਿਆ ਤੋਂ ਹੁੰਦੀ
ਹੋਈ ਇੱਕ ਗਊ ਭਗਤ ਸੁਰਿੰਦਰ ਕੁਮਾਰ ਗੱਖੜ (ਕਾਲਾ) ਦੇ ਘਰ ਵਿਖੇ ਪਹੁੰਚੀ ਜਿੱਥੇ
ਉਹਨਾਂ ਦਾ ਫੁਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ। ਸੰਕੀਰਤਨ ਦੌਰਾਨ
ਜਦੋਂ ਇੱਕ ਭਗਤ ਨੇ………ਮਸਤ ਮਲੰਗ ਸ਼ਿਵ ਭੋੋਲਿਆ……ਮਸਤੀ ਦਾ ਰੰਗ ਤੂੰ
ਚੜਾਈ ਜਾ………ਤਾਂ ਪੰਡਾਲ ਦੇ ਵਿੱਚ ਬੈਠੇ ਭਗਤ ਸ਼ਿਵ ਦੇ ਰੰਗ ਵਿੱਚ ਰੰਗੇ ਗਏ
ਅਤੇ ਉਹਨਾਂ ਨੱਚ ਨੱਚ ਕੇ ਧਮਾਲਾਂ ਪਾ ਦਿੱਤੀਆਂ। ਅਖੀਰ ਤੇ ਆਰਤੀ ਹੋਣ ਉਪਰੰਤ
ਗਊਸ਼ਾਲਾ ਕਮੇਟੀ ਵੱਲੋਂ ਸੁਰਿੰਦਰ ਕੁਮਾਰ ਗੱਖੜ (ਕਾਲਾ) ਦੇ ਪਰਿਵਾਰ ਨੂੰ
ਸਨਮਾਨਿਤ ਕੀਤਾ ਗਿਆ।

ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦੀ ਕਥਾ ਦਾ
ਪ੍ਰਵਚਨ ਕਰਦਿਆਂ ਮਹਾਂ ਮੰਡਲੇਸ਼ਵਰ ਸ਼ਿਵ ਯੋਗੀ ਸ਼੍ਰੀ ਸ਼੍ਰੀ 1008 ਸਵਾਮੀ ਯਮੁਨਾਪੁਰੀ
ਜੀ ਮਹਾਰਾਜ ਹਰਿਦੁਆਰ ਵਾਲਿਆਂ ਨੇ ਅਮ੍ਰਿਤਮਈ ਕਥਾ ਦੀ ਵਰਖਾ ਕਰਦਿਆਂ ਕਿ ਕੈਲਾਸ਼
ਤੇ ਡੇਰਾ ਲਾਇਆ ਹੈ ਭੋਲੇ ਸ਼ੰਕਰ ਨੇ, ਸਾਡੇ ਘਰ ਫੇਰਾ ਪਾਇਆ ਭੋਲੇ ਸ਼ੰਕਰ ਨੇ।
ਮਹਾਰਾਜ ਜੀ ਨੇ ਕਿਹਾ ਕਿ ਜੋ ਅਪਨੇ ਸੇ ਛੋਟੇ ਕਾ ਸਨਮਾਨ ਕਰਤਾ ਹੈ, ਵੋ ਹੀ ਸ਼ੰਕਰ ਹੈ।
ਉਹਨਾਂ ਇਹ ਵੀ ਕਿਹਾ ਕਿ ਜਿਸ ਕੋ ਕੋਈ ਵੀ ਸਵੀਕਾਰ ਨਹੀਂ ਕਰਤਾ ਉਸਕੋ ਸ਼ਿਵ ਭੋਲੇ
ਸਵੀਕਾਰ ਕਰਤੇ ਹੈਂ। ਸ਼ਿਵਜੀ ਤੋ ਪ੍ਰੇਮ ਸੇ ਪ੍ਰਸੰਨ ਹੋਤੇ ਹੈਂ। ਪ੍ਰਮਾਤਮਾ ਕਿਸੀ
ਪਦਾਰਥ ਸੇ ਪ੍ਰਸੰਨ ਹੋਣੇ ਵਾਲਾ ਨਹੀਂ। ਸਭੀ ਪੁਰਾਣ ਹੈ ਸ਼੍ਰੀ ਸ਼ਿਵ ਮਹਾ ਪੁਰਾਣ
ਹੈ। ਅੱਜ ਦੀ ਕਥਾ ਦੀ ਜੋਤੀ ਪ੍ਰਚੰਡ ਦੀ ਰਸਮ ਕ੍ਰਿਸ਼ਨ ਕੁਮਾਰ ਭੰਮਾ (ਕੁਸ਼)
ਪੁੱਤਰ ਸ਼੍ਰੀ ਸੁਰਿੰਦਰ ਕੁਮਾਰ ਭੰਮਾ ਸਾਬਕਾ ਐਮ.ਸੀ. ਨੇ ਨਿਭਾਈ। ਜਿੰਨ੍ਹਾ ਨੇ
ਅਪਣੇ ਵੱਲੋਂ ਗਊਸ਼ਾਲਾ ਨੂੰ ਗਊਆਂ ਦੀ ਸੇਵਾ ਲਈ ਇੱਕ ਐਂਬੂਲੈਂਸ ਦਾਨ
ਦਿੱਤੀ ਅਤੇ ਗਊਸ਼ਾਲਾ ਕਮੇਟੀ ਨੂੰ ਹੋਰ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਆਰਤੀ
ਦੀ ਰਸਮ ਦੀਪਕ ਗੋਇਲ, ਲਵਿਸ਼ ਗੋਇਲ (ਜੋਤੀ ਮੋਟਰਜ ਵਾਲੇ) ਨੇ ਆਪਣੇ ਕਰ ਕਮਲਾਂ ਨਾਲ
ਨਿਭਾਈ। ਇਸ ਸਾਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਦੀ ਫਰੀ ਸੇਵਾ ਭਜਨ ਗਾਇਕ ਨਿਤਿਨ
ਖੂੰਗਰ ਵੱਲੋਂ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਵਿੱਚ ਗਊਸ਼ਾਲਾ ਦੇ ਸਾਰੇ ਸਟਾਫ
ਮੈਂਬਰ ਭਰਪੂਰ ਸਹਿਯੋਗ ਦੇ ਰਹੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਜਨਰਲ ਸਕੱਤਰ
ਮੁਨੀਸ਼ ਕੁਮਾਰ ਬੱਬੂ ਰੜ੍ਹ ਵਾਲੇ, ਕੈਸ਼ੀਅਰ ਧਰਮਪਾਲ ਚਾਂਦਪੁਰੀਆਂ, ਚੇਅਰਮੈਨ
ਅਸ਼ੋਕ ਚਾਂਦਪੁਰੀਆ, ਵਿਸ਼ਾਲ ਜੈਨ ਗੋਲਡੀ ਸੀਨੀਅਰ ਵਾਇਸ ਪ੍ਰਧਾਨ ਨਗਰ ਕੌਸਲ, ਭੋਲਾ
ਰਾਮ ਰੇਹ ਵਾਲੇ, ਪਵਨ ਕੁਮਾਰ ਬਰੇਟਾ ਗੈਸ ਏਜੰਸੀ, ਸੁਭਾਸ਼ ਅੰਕਾਵਾਲੀ, ਇਸ਼ਵਰ
ਗੋਇਲ , ਮੁਨੀਸ਼ ਪਿੰਟੂ ਲੈਹਰੀ ਅਤੇ ਪ੍ਰਦੀਪ ਭੋਲੂ ਅੱਕਾਂਵਾਲੀ ਹਾਜਰ ਸਨ।
ਜਾਰੀ ਕਰਤਾ :-
ਮਨੀਸ਼ ਬੱਬੂ ਰੜ੍ਹ ਵਾਲੇ
ਜਨਰਲ ਸਕੱਤਰ
ਮੋਬ. – 98765-
33791























