ਖੰਭਾ ਡਿੱਗਣ ਨਾਲ ਵਿਦਿਆਰਥੀ ਦੀ ਲੱਤ ਟੁੱਟੀ

0
4

ਬਠਿੰਡਾ (ਸਾਰਾ ਯਹਾ)—ਪਾਵਰ ਹਾਊਸ ਰੋਡ ‘ਤੇ ਲਾਲ ਬੱਤੀ ਚੌਕ ਦੇ ਨੇੜੇ ਸਕੂਲੋਂ ਆ ਰਹੇ ਇਕ ਵਿਦਿਆਰਥੀ ‘ਤੇ ਅਚਾਨਕ ਬਿਜਲੀ ਵਾਲਾ ਖੰਭਾ ਡਿੱਗ ਜਾਣ ਨਾਲ ਬੱਚੇ ਦੀ ਲੱਤ ਟੁੱਟ ਗਈ। ਜਾਣਕਾਰੀ ਅਨੁਸਾਰ ਗੌਰਵ ਪੁੱਤਰ ਸੰਜੇ ਕੁਮਾਰ ਵਾਸੀ ਧੋਬੀਆਣਾ ਬਸਤੀ ਆਪਣੇ ਗੁਰੂ ਕੀ ਨਗਰੀ ਸਥਿਤ ਸਕੂਲੋਂ ਘਰ ਆ ਰਿਹਾ ਸੀ। ਜਦ ਉਹ ਪਰਸਰਾਮ ਨਗਰ ਚੌਕ ਲਾਈਟਾਂ ਨੇੜੇ ਪਹੁੰਚਿਆ ਤਾਂ ਅਚਾਨਕ ਇਕ ਬਿਜਲੀ ਦਾ ਖੰਭਾ ਟੁੱਟ ਕੇ ਬੱਚੇ ‘ਤੇ ਆ ਡਿੱਗਿਆ ਜਿਸ ਨਾਲ ਉਸ ਦੀ ਇਕ ਲੱਤ ਟੁੱਟ ਗਈ। ਲੋਕਾਂ ਨੇ ਤੁਰੰਤ ਖੰਭੇ ਨੂੰ ਹਟਾ ਕੇ ਬੱਚੇ ਨੂੰ ਹੇਠੋਂ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੋਸਾਇਟੀ ਦੀ ਐਂਬੂਲੈਂਸ ਸਹਾਇਤਾ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।


EDITED BY : SARA YAHA | | Last Updated : 6:05  pm 26 JULY 2018

LEAVE A REPLY

Please enter your comment!
Please enter your name here