

ਖੜਗੇ ਕਮੇਟੀ ਨੇ ਹਾਈ ਕਮਾਨ ਨੂੰ ਸੌਂਪੀ ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਰਿਪੋਰਟ
09,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ)ਪੰਜਾਬ ਦਾ ਅੰਦਰੂਨੀ ਕਲੇਸ਼ ਮਕਾਉਣ ਲਈ ਬਣਾਈ ਗਈ ਤਿੰਨ ਮੈਂਬਰੀ ਖੜਗੇ ਕਮੇਟੀ ਨੇ ਕਾਂਗਰਸ ਹਾਈ ਕਮਾਨ ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਇਸ ਕਮੇਟੀ ਵਿੱਚ ਹਰੀਸ਼ ਰਾਵਤ, ਮੱਲਿਕਾਰਜੁਨ ਖੜਗੇ ਤੇ ਜੇਪੀ ਅਗਰਵਾਲ ਸ਼ਾਮਲ ਸੀ।
ਇਸ ਕਮੇਟੀ ਨੇ ਪੰਜਾਬ ਦੇ ਇੱਕ ਤਿਹਾਈ ਵਿਧਾਇਕਾਂ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਸੀ।























