*ਖੇਡਾਂ ‘ਚ ਭਾਗ ਲੈਣ ਦੇ ਚਾਹਵਾਨ ਖਿਡਾਰੀ ਆਨਲਾਈਨ ਪੋਰਟਲ ‘ਤੇ ਕਰਵਾ ਸਕਦੇ ਨੇ ਰਜਿਸਟਰੇਸ਼ਨ*

0
20

ਮਾਨਸਾ, 28 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ) :  ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2025 ਸੀਜ਼ਨ-4 ਮਿਤੀ 03-09-2025 ਤੋਂ 15-09-2025 ਤੱਕ ਬਲਾਕ ਖੇਡਾਂ ਸ਼ੁਰੂ ਹੋ ਰਹੀਆਂ ਹਨ, ਜਿਸ ਵਿਚ ਅਥਲੈਟਿਕਸ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਖੋਹ-ਖੋਹ ਅਤੇ ਫੁੱਟਬਾਲ ਖੇਡਾਂ ਸ਼ਾਮਿਲ ਹਨ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਵਿਚ ਉਹ ਹੀ ਖਿਡਾਰੀ/ਖਿਡਾਰਨ ਭਾਗ ਲੈ ਸਕਦੇ ਹਨ ਜਿੰਨ੍ਹਾਂ ਦੀ ਰਜਿਸਟਰੇਸ਼ਨ ਖੇਡ ਵਿਭਾਗ ਦੇ ਪੋਰਟਲ https:/sports.punjab.gov.in ‘ਤੇ ਹੋਈ ਹੋਵੇ। ਖਿਡਾਰੀ/ਖਿਡਾਰਨ/ਕੋਚ ਦਾ ਖੇਡ ਵਿਭਾਗ ਦੀ ਸਾਈਟ ਉਤੇ ਸਾਈਨ ਇਨ ਅਤੇ ਸਾਈਨ ਅਪ ਕਰਨ ਲਈ ਖੁਦ ਦਾ ਮੋਬਾਇਲ ਨੰਬਰ ਅਤੇ ਈ ਮੇਲ ਆਈ ਡੀ ਦਾ ਹੋਣਾ ਜਰੂਰੀ ਹੈ।

ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਦੇ ਲਈ ਖਿਡਾਰੀ ਦਾ ਨਾਮ, ਫੋਨ ਨੰਬਰ, ਆਧਾਰ ਕਾਰਡ, ਜਨਮ ਮਿਤੀ, ਬੈਂਕ ਅਕਾਊਂਟ ਸਮੇਤ ਆਈ ਐਫ ਐਸ ਸੀ ਕੋਡ, ਬੈਂਕ ਦਾ ਨਾਮ ਜਰੂਰੀ ਹਨ ਅਤੇ ਖਿਡਾਰੀ ਦੀ ਫੋਟੋ ਅਤੇ ਪੰਜਾਬ ਰੈਜੀਡੈਂਸ ਸਰਟੀਫਿਕੇਟ ਦੀ ਫੋਟੋ ਕਾਪੀ (200kb ਤੋਂ ਘੱਟ) ਜਿਸ ਨੂੰ ਪੋਰਟਲ ਉਤੇ ਅਪਲੋਡ ਕਰਨਾ ਹੈ। ਰਜਿਸਟਰੇਸ਼ਨ ਕਰਦੇ ਸਮੇ ਖਿਡਾਰੀ ਵੱਲੋ ਆਪਣੇ ਸਕੂਲ/ਕਾਲਜ ਦੇ ਦਸਤਾਵੇਜ, ਜਨਮ ਸਰਟੀਫਿਕੇਟ, ਖੇਡ ਪ੍ਰਾਪਤੀਆ ਦੇ ਸਰਟੀਫਿਕੇਟ ਅਲੱਗ ਅਲੱਗ ਪੀ.ਡੀ.ਐਫ. ਫਾਈਲ ਬਣਾ ਕੇ ਅਪਲੋਡ ਕਰਨਗੇ। ਇਸ ਤੋਂ ਬਾਅਦ ਖਿਡਾਰੀ ਆਪਣੀ ਆਨਲਾਈਨ ਰਜਿਸਟਰੇਸ਼ਨ ਸਲਿਪ ਡਾਊਨਲੋਡ ਕਰਕੇ ਟੂਰਨਾਮੈਂਟ ਦੇ ਸਮੇਂ ਖੇਡ ਕਨਵੀਨਰ ਨੂੰ ਜਮਾ ਕਰਵਾਉਣਗੇ।

ਉਨ੍ਹਾਂ ਦੱਸਿਆ ਕਿ ਇੰਨ੍ਹਾਂ ਟੂਰਨਾਮੈਂਟਾ ਵਿਚ ਅੰਡਰ-14, 17, 21, 21-30, 31-40, 41-50, 51-60, 61-70, 70 ਵਰਗ ਦੇ ਖਿਡਾਰੀ ਭਾਗ ਲੈ ਸਕਦੇ ਹਨ। ਇਹਨਾ ਖੇਡਾ ਵਿਚ ਖਿਡਾਰੀਆ ਦੀ ਉਮਰ ਅੰਡਰ-14 ਲਈ ਜਨਮ 01-01-2012 ਤੋਂ ਬਾਅਦ ਅੰਡਰ-17 ਲਈ 01-01-2009 ਤੋਂ ਬਾਅਦ ਅੰਡਰ-21 ਲਈ 01-01-2005, 21-30 ਲਈ ਮਿਤੀ 01-01-1995 ਤੋਂ 31-12-2004 ਤੱਕ, 31-40 ਲਈ ਮਿਤੀ 01-01-1985 3 31-12-1994 ਤੱਥ, 41-50 ਲਈ ਮਿਤੀ 01-01-1975 ਤੋਂ 31-12-1984 ਤੱਕ, 51-60 ਲਈ ਮਿਤੀ 01-01-1965 ਤੋਂ 31-12-1974 ਤੱਕ, 61-70 ਲਈ ਮਿਤੀ 01-01-1955 ਤੋਂ 31-12-1964 ਤੱਕ ਅਤੇ 70 ਸਾਲ ਵਰਗ ਲਈ ਮਿਤੀ 31-12-1954 ਜਾਂ ਉਸ ਤੋ ਪਹਿਲਾ ਵਾਲਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਵਿਚ ਉਹ ਹੀ ਖਿਡਾਰੀ ਭਾਗ ਲੈ ਸਕਦੇ ਹਨ ਜੋ ਪੰਜਾਬ ਰਾਜ ਦੇ ਵਸਨੀਕ ਹਨ। ਖਿਡਾਰੀ ਸਿਰਫ ਇੱਕ ਉਮਰ ਵਰਗ ਅਤੇ ਇੱਕ ਹੀ ਖੇਡ ਵਿਚ ਭਾਗ ਲੈ ਸਕਦਾ ਹੈ। ਇਸ ਟੂਰਨਾਮੈਂਟ ਵਿਚ ਸਾਰੇ ਸਕੂਲਾਂ, ਪਿੰਡਾਂ, ਰਜਿਸਟਰਡ ਯੂਥ ਕਲੱਬਾਂ, ਰਜਿਸਟਰਡ ਅਕੈਡਮੀਆ ਅਤੇ ਸ਼ਹਿਰਾਂ ਦੇ ਖਿਡਾਰੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਖਿਡਾਰੀਆ ਨੂੰ ਆਉਣ ਜਾਣ ਦਾ ਕਿਰਾਇਆ ਨਹੀ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here