

ਬੁਢਲਾਡਾ 2 ਦਸੰਬਰ (ਅਮਨ ਮਹਿਤਾ):ਬ੍ਰਹਮਾ ਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਵੱਲੋ ਖੁੱਸ਼ੀ ਅਤੇ ਤਨਾਵ ਮੁੱਕਤ ਜੀਵਣ ਸ਼ੈਲੀ ਜਿਉਣ ਦੇ ਵਿਸ਼ੇ ਤੇ ਦੋ ਰੋਜਾ ਸੇਮੀਨਾਰ ਦਾ ਅਯੋਜਨ ਕੀਤਾ ਜਾ ਰਿਹਾ ਹੈ. ਇਸ ਸਬੱਧੀ ਜਾਣਕਾਰੀ ਦਿਦਿਆ ਸਥਾਨਕ ਓਮ ਸ਼ਾਤੀ ਭਵਨ ਦੀ ਮੱੂਖ ਸਚਾਲਕਾ ਦੀਦੀ ਰਜਿੰਦਰ ਨੇ ਦੱਸਿਆ ਕਿ ਇਹ ਸੈਮੀਨਾਰ 3 ਤੋ 4 ਦਸੰਬਰ ਤੱਕ ਸ਼ਾਮ ਨੂੰ 6 ਤੋ 8 ਵਜੇ ਤੱਕ ਸਿਟੀ ਪੁਲਿਸ ਦੇ ਨਜਦੀਕ ਭਵਨ ਵਿਖੇ ਹੋਵੇਗਾ. ਇਸ ਸੇਮੀਨਾਰ ਵਿਚ ਵਿਸ਼ੇਸ਼ ਤੋਰ ਤੇ ਛੱਤੀਸਗੜ੍ਹ ਤੋ ਆਪਣੇ ਅਨਮੋਲ ਬਚਨਾਂ ਨਾਲ ਮਨੱੁਖੀ ਜੀਵਣ ਸਬੰਧੀ ਆਪਣੇ ਅਨੁਭਵ ਸਾਝੇ ਕਰਨ ਲਈ ਸਪੀਕਰ ਤੇ ਗਾਇਕ ਸੁਭਾਸ਼ ਕੁਮਾਰ ਅਤੇ ਸੈਮੀਨਾਰ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਪ੍ਰਿਸੀਪਲ ਬੁੱਧ ਰਾਮ ਹੋਣਗੇ. ਉਨਾ ਇਸ ਮੋਕੇ ਸ਼ਹਿਰ ਦੇ ਆਸ ਪਾਸ ਦੇ ਲੋਕਾ ਨੰੁ ਅਪੀਲ ਕੀਤੀ ਕਿ ਉਹ ਤਨਾਵ ਮੁੱਕਤ ਜਿੰਦਗੀ ਨੰੁ ਜਿਉਣ ਲਈ ਸੈਮੀਨਾਰ ਵਿਚ ਵੱਧ ਤੋ ਵੱਧ ਹਿੱਸਾ ਲੇ ਕੇ ਆਪਣੇ ਜੀਵਨ ਨੂੰ ਖੁੱਸ਼ਹਾਲ ਬਣਾਉ. ਇਸ ਸੈਮੀਨਾਰ ਸਬੰਧੀ ਪ੍ਰਬੰਧ ਮੁੱਕਮਲ ਕਰ ਲਏ ਗਏ ਹਨ.






















