ਖੁੱਲਾ ਖੱਤ ਭਗਵੰਤ ਮਾਨ ਦੇ ਨਾਮ

0
96

ਪਿਆਰੇ ਛੋਟੇ ਵੀਰ ਭਗਵੰਤ ਮਾਨ,    ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ।ਹਾਲਤਾ ਨੇ ਪਹਲੀ ਵਾਰ ਚਿੱਠੀ  ਲਿਖਣ ਲਈ ਮਜਬੂਰ ਕੀਤਾ ਹੈ। ਆਪਾਂ ਖੁਸਕਸਿਮਤ ਹਾਂ ਜਿਨ੍ਹਾਂ ਪੰਜਾਬ ਦੀ ਧਰਤੀ ਤੇ ਜਨਮ ਲਿਆ…….। ਇਹ ਪੰਜਾਬ ਤੋਂ ਪਹਿਲਾਂ ਸਪਤਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਹੈ। ਬੇਸ਼ੱਕ 1857 ਦਾ ਗਦਰ ਦੇਸ਼ ਦੀ ਅਜ਼ਾਦੀ ਦੀ ਪਹਿਲੀ ਲਡ਼ਾਈ ਕਰਕੇ ਅੱਜ ਤੱਕ ਪਡ਼੍ਹਾਇਆ ਜਾ ਰਿਹਾ ਹੈ। ਜੋ ਕਿ ਸਰਾਸਰ ਗਲਤ ਹੈ। ਜਦੋਂ ਇਸ ਦੇਸ਼ ਦਾ ਇਤਹਾਸ ਇਮਾਨਦਾਰੀ ਨਾਲ ਇਤਹਾਸਕਾਰਾਂ ਵੱਲੋਂ ਲਿਖਿਆ ਜਾਵੇਗਾ ਤਾਂ ਅਜ਼ਾਦੀ ਦੀ ਸੁਰੂਆਤ ਗੁਰੂ ਨਾਨਕ ਤੋਂ ਹੋਈ ਲਿਖਿਆ ਜਾਵੇਗਾ। ਜਦੋਂ ਮਨੁੱਖਤਾ ਕਰਾਹ ਰਹੀ ਸੀ, ਹਰ ਪਾਸੇ ਹਰ ਪੱਖੋਂ ਹਾਹਾਕਾਰ ਮੱਚੀ ਹੋਈ ਸੀ। ਇਨਸਾਨ ਇੱਕ ਦੂਜੇ ਲਈ ਇਨਸਾਨ ਨਾ ਰਹਿਕੇ ਕਾਫਰ ਤੇ ਮਲੇਛ ਬਣੇ ਹੋਏ ਸਨ। ਗੁਰੂਆਂ ਨੇ ਸ਼ੁਰੂ ਕਰਕੇ ਹੋਕਾ ਦੇ ਕੇ ਹਾਲਾਤ ਦੇਖ ਰਾਜੇ ਸੀਂਹ ਮੁਕੱਦਮ ਕੁੱਤੇ……..! ਕਲਕਾਤੀ ਰਾਜੇ ਕਸਾਈ…….! ਰਾਜੇ ਪਾਪ ਕਮਾਂਵਦੇ ਤੇ ਅਖੌਤੀ ਧਾਰਮਕਿ ਆਗੂਆਂ ਨੂੰ ‘ਕਾਦੀ ਕੂਡ਼ ਬੋਲ ਮਲ ਖਾਏ, ਬ੍ਰਹਮਣ ਨਾਵੈਂ ਜੀਆਂ ਘਾਇ, ਜੋਗੀ ਜੁਗਤਿ ਨਾ ਜਾਏ ਅੰਧ ਤੀਨੇ ਉਜਾਡ਼ੇ ਕਾ ਬੰਧ’ ਕਹਿ ਲਲਕਾਰਿਆ ਸੀ। ਜੋ ਕਿ ਗੁਰਬਾਣੀ ਚ ਦਰਜ ਹੈ। ਸੰਸਾਰ ਦੇ ਵਿਦਵਾਨਾਂ, ਚਿੰਤਕਾਂ ਨੇ ਮਨੁੱਖੀ ਜੀਵਨ ਦੇ ਪੰਜ ਅੰਗ ਮੰਨੇ ਨੇ ਧਾਰਮਕਿ, ਆਰਥਕਿ, ਰਾਜਨੀਤਕਿ, ਸਮਾਜਕਿ ਤੇ ਸਭਿਆਚਾਰ ਪੱਖ, ਪੰਜਾਂ ਪੱਖਾਂ ਤੋਂ ਗੁਰਬਾਣੀ ਮਨੁੱਖਤਾ ਦੀ ਸੰਪੂਰਨ ਅਗਵਾਹੀ ਕਰਦੀ ਹੈ, ਤਾਂ ਹੀ ਗੁਰਬਾਣੀ  ਇਸ ਜਗ ਮਹਿ ਚਾਨਣ ਕਿਹਾ ਹੈ। ਪਹਿਲੇ ਪੋਥੀ ਪ੍ਰਮੇਸ਼ਰ ਦਾ ਥਾਨ, ਫਿਰ ਪੰਜਵੀਂ ਜੋਤਿ ਗੁਰੂ ਅਰਜਨ ਦੇਵ ਜੀ ਨੇ, ਗੁਰੂ ਗ੍ਰੰਥ ਸਾਹਬਿ ਆਪ ਲਿਖਵਾ ਕੇ ਮਨੁੱਖਤਾਂ ਦੇ ਝੋਲੀ ਪਾ ਕੇ ਵੱਡਾ ਪਰਉਪਕਾਰ ਕੀਤਾ, ਇਹੀ ਉਨ੍ਹਾਂ ਦੀ ਸਹਾਦਤ ਦਾ ਮੁੱਖ ਕਾਰਣ ਬਣਆਿ। ਜੋਤਿ ਉਹਾ ਜੁਗਤਿ ਸਾਂਇ ਸਹਿ ਕਾਂਇਆ ਫੈਰ ਪਲਟੀਐ, ਸਰੀਰ ਦੇ ਬਦਲੇ ਜੋਤਿ ਤੇ ਜੁਗਤਿ ਤੇ ਸਿਧਾਂਤ ਗੁਰੂ ਨਾਨਕ ਤੋਂ ਗੁਰੂ ਗੋਬਿੰਦ  ਸਿੰਘ  ਤੱਕ ਉਹੀ ਰਹਾ। ਗੁਰੂ ਨਾਨਕ ਨੇ ਸਿਧਾਂ ਦੇ ਸੁਆਲ ਦੇ ਜੁਆਬ ਵਿਚ ਕਿਹਾ ਸਬਦ ਗੁਰੂ ਸੁਰਤਿ ਧੁਨ ਚੇਲਾ। ਦਸਵੇਂ ਨੇ ਸਭ ਸਖਿਨ ਕੋ ਹੁਕਮ ਹੈ…….! ਕਹਿ ਗੁਰਿਆਈ ਬਖਸ਼ੀ। ਗੁਰੂ ਨਾਨਕ ਨੇ ਸੰਗਤਾਂ ਸਥਾਪਤ, ਪ੍ਰੰਚ ਪ੍ਰਵਾਨ, ਪ੍ਰੰਚ ਪ੍ਰਧਾਨ, ਡੈਮੋਕਰੇਸੀ (ਲੋਕਤੰਤਰ) ਤੇ ਹੋਰ ਅਸੂਲ, ਦਸਵੇਂ ਗੁਰੂ ਅੰਮ੍ਰਿਤ  ਛਕਾ ਅੰਤਿਮ ਛੋਹਾਂ ਦਿੱਤੀਆਂ, ਤੇ 235 ਸਾਲ ਬਾਅਦ ਉਸੇ ਸਚਿਆਰ, ਸੰਤ, ਗੁਰਮੁਖ ਜਨ, ਸਤਪੁਰਸ਼ ਨੂੰ ਖਾਲਸਾ ਕਹਿ ਵਡਿਆਈਆਂ ਬਖ਼ਸ਼ੀਆਂ । ਗੁਰੂ ਨਾਨਕ ਨੇ ਜਓ ਤਉ ਪ੍ਰੇਮ ਖੇਲਣ ਕਾ ਚਾਉ……!  ਪਹਿਲਾਂ ਮਰਨ ਕਬੂਲ…….! ਤਾਂ ਦਸਵੇਂ ਨੇ ਸੀਸ ਮੰਗ, ਸਾਜ ਕੇ ਕਹਾ ‘ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਜ ਖਾਲਸਾ ਅਕਾਲ ਪੁਰਖ ਦੀ ਫੌਜ।’ ਗੁਰੂ ਨਾਨਕ ਬਾਰੇ ਵੀ, ਭਾਈ ਗੁਰਦਾਸ ਸਤਿਗੁਰੂ ਨਾਨਕ ਪ੍ਰਗਟਿਆ……..ਹੋਆ ਕਿਹਾ। ਜਾਨਸੀਨ ਵੀ ਗੁਰੂ ਨੂੰ ਜਦ ਪੁੱਤਰੀਂ ਕਓਲ ਨਾ ਪਾਇਓ……(ਭੱਟ) ਬਾਬੇ ਨੇ ਭਾਵਨਾ, ਪ੍ਰੇਮ ਤੇ ਗੁਣਾਂ ਨੂੰ ਪਹਿਲ ਦੇ ਕੇ ਲਹਿਣਾ ਤੋਂ ਅੰਗਦ ਬਣਾ ਜੋਤਿ ਟਕਾ ਦਿੱਤੀ। ਇਹ ਸੰਸਾਰ ਵਿੱਚ ਅੱਜ ਤੱਕ ਕਤੇ ਨਹੀਂ ਹੋਇਆ ਕਿ ਜੋਤ ਟਿਕਾ ਗੁਰੂ ਗੱਦੀ ਬਖ਼ਸ਼ੀ ਹੋਵੇ। ਪਹਿਲਾਂ ਰਾਜੇ ਦੇ ਰਾਜੇ ਹੀਂ ਜੰਮਦੇ ਰਹੇਂ। ਗੁਰੂ ਨਾਨਕ ਦੇ ਅਗਾਜ਼ ਬਾਰੇ ਤਾਈਉਂ ਸਰ ਇਕਬਾਲ ਨੇ ਕਹਾ। ਫਰਿ ਉਠੀ ਆਖਰਿ ਸਦਾਅ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲਿ ਨੇ ਜਗਾਇਆ ਖ੍ਵਾਬਸੇਂ….। ਫਰਿ ਪੰਜਵੇੰ ਤੋ ਬਾਅਦ ਨੌਵੇਂ ਗੁਰੂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੁਰਬਾਨੀ ਦਿੱਤੀ । ਗੁਰੂ ਗੋਬਿੰਦ ਸਿੰਘ ਨੇ ਅੱਠ ਸੱਦੀਆਂ ਤੋ ਚੱਲ ਰਹੇਂ ਜਾਲਮ ਮੁਗ਼ਲ ਰਾਜ ਦੀ ਜਡ਼੍ਹ ਹੀ ਪੁੱਟ ਦਿੱਤੀ, ਭਾਵੇਂ ਸਰਬੰਸ ਵਾਰਨਾ ਪਿਆ। ਪੰਜਾਬ ਦੇ ਜੰਮਿਆ  ਨੂੰ ਨਿੱਤ ਮੁਹਿੰਮਾ ਵਾਲੀ ਗੱਲ ਜਾਰੀ ਰਹੀ ਤੇ ਅੱਜ ਵੀ ਜਾਰੀ ਹੈ….। ਸਾਡੇ ਵਿਰਸੇ ਚ ਜੇ ਸੱਚ, ਪ੍ਰੇਮ, ਅਣਖ ਤੇ ਸਵੈਮਾਨ ਦੀ ਗੱਲ ਸਭ ਤੋਂ ਵੱਧ ਹੈ, ਤੇ ਪੰਜਾਬੀ ਸਦਾ ਜੂਝਦੇ ਵੀ ਰਹੇ ਨੇ, ਅਥਾਹ ਕੁਰਬਾਨੀਆਂ ਵੀ ਹੋਈਆ। ਅੰਗਰੇਜ਼ਾਂ ਨੇ 50 ਸਾਲ ਬਾਅਦ ਪੰਜਾਬ ਤੇ ਕਬਜ਼ਾ ਕੀਤਾ ਕਾਰਣ, ਧਿਆਨ ਸਿੰਘ , ਲਾਲ ਸਿੰਘ , ਤੇਜਾ ਸਿੰਘ ਆਦਿ  ਡੋਗਰਿਆ ਤੇ ਬ੍ਰਹਾਮਣੀ ਸੋਚ ਵਾਲਿਆਂ  ਸੌਦੇ ਕਰ ਜਿੱਤੀ ਬਾਜ਼ੀ ਹੀ ਹਰਾ ਦਿੱਤੀ । ਸਾਇਦ ਹੀ ਸੌਦੇ ਕਰ ਅਜਿਹਾ ਵਾਪਰਆਿ ਹੋਵੇ ਇਸ ਦੀ ਵੀ ਮਸਾਲ ਦੁਨੀਆਂ ਦੇ ਇਤਹਾਸ ਵਿੱਚ  ਕਿੱਤੇ  ਨਹੀਂ ਮਿਲਦੀ। ਦੁਨੀਆਂ ਦੀ ਉਸ ਸਮੇਂ ਦੇ ਸ਼ਕਤੀਸ਼ਾਲੀ ਫੌਜ ਨਿਹੱਥੀ ਹੋ ਗਈ। ਰਾਜਾ ਰਣਜੀਤ ਸਿੰਘ ਕੰਨਾਂ ਦਾ ਕੱਚਾ ਹੀ ਰਹਾ। ਭਾਵੇਂ ਸਮੇਂ-ਸਮੇਂ ਤੇ ਅਕਾਲੀ ਫੂਲਾ ਸਿੰਘ  ਅਤੇ ਹਰੀ ਸਿੰਘ  ਨਲੂਆ ਸਾਵਧਾਨ ਵੀ ਕਰਦੇ ਹਰੇ। ਲਾਹੌਰ ਦਰਬਾਰ ਵਿੱਚ ਹਰੀ ਸਿੰਘ ਨਲੂਆ ਨੇ ਤਾ, ਜਦੋਂ ਰਾਜੇ ਨੇ ਮੇਰੇ ਬਾਅਦ ਸ਼ੇਰ ਸਿੰਘ  (ਪੁੱਤਰ) ਜਾਨਸੀਨ ਹੋਵੇਗਾ, ਤਾਂ ਕਹਾ ਸੀ, ਭਾਈ ਸਾਹਬਿ ਇਹ ਜੱਦੀਂ ਪੁਰਸ਼ੀ ਵਿਰਾਸਤ ਨਹੀਂ ਠੀਕ ਹੈ ਸ਼ੇਰ ਸਿੰਘ ਤੇਰਾ ਪੁੱਤਰ ਹੈ ਤੇ ਮੇਰਾ ਵੀ ਦੋਸਤ ਹੈ ਇਹ ਖਾਲਸਾ ਰਾਜ ਹੈ। ਮਹਾਰਾਜਾ ਭਰੇ ਦਰਬਾਰ ਵਿੱਚ  ਚੁੱਪ ਹੋ ਗਿਆ ਸੀ। ਆਖੀਰ ਸਵਾਲ ਤੇ ਖਡ਼੍ਹਾ ਹੈ ਕਿ ਇੰਨ੍ਹਾ ਸ਼ਕਤੀਸ਼ਾਲੀ ਤੇ ਵੱਡਾ ਰਾਜ, ਉਹਦੇ ਅੱਖਾਂ ਮੀਟਣ ਦੀ ਦੇਰ ਸੀ, ਗਰੀਬ ਦੀ ਕੁੱਲ ਵਾਂਗ ਭਰਾ-ਮਾਰ ਲਡ਼ਾਈ ਚ ਹੀ ਕਿਉਂ ਢਹਿ-ਢੇਰੀ ਹੋ ਗਆਿ..? ਅੰਗਰੇਜ ਸਾਮਰਾਜ ਦੇ ਖਲਾਫ 121 ਚੋਂ 93 ਸਿੱਖ, 2647 ਚੋਂ 2147 ਸਿੱਖ  ਕਾਲੇਪਾਣੀ, ਜਲਿਆਂਵਾਲਾ ਬਾਗ 1399 ਚੋਂ 799 ਸਿੱਖ , ਗਦਰੀ ਲਹਰਿ, ਬੱਬਰ ਅਕਾਲੀ ਲਹਿਰ, ਕੂਕਾ ਲਹਰਿ ਸਾਰੇ ਪੰਜਾਬੀ। ਭ੍ਰਿਸ਼ਟਾਚਾਰ ਮਹੰਤਾਂ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਵਾਉਣ ਲਈ ਜੈਤੋਂ ਦਾ ਮੋਰਚਾਂ, ਗੁਰੂ ਦੇ ਬਾਗ ਦਾ, ਤਰਨਤਾਰਨ ਸਾਹਬਿ, ਨਾਨਕਾਣਾ ਸਾਹਬਿ ਦਾ ਸਾਕਾ, ਚਾਬੀਆਂ ਦਾ ਮੋਰਚਾ ਵਿੱਚ ਵੀ 500 ਸਿੱਖ ਸ਼ਹੀਦ ਹੋਏ। ਭਗਤ ਸਿੰਘ , ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਦੀਆਂ ਸ਼ਹਾਦਤਾਂ ਗੱਲ ਦੀ 85 ਫੀਸਦੀ ਤੋ ਵੱਧ ਕੁਰਬਾਨੀਆਂ ਨੇ ਹੀ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ ਸੀ। ਅੰਗਰੇਜ਼ ਤਾਂ  ਚਲਾ ਗਿਆ। ਭਾਰਤੀ ਹਾਕਮਾਂ ਦੀ ਖੋਟੀ ਨੀਅਤ (ਸਤਾ) ਲਈ ਦੇਸ਼ ਵੰਡਿਆ  ਗਿਆ । ਇਹ ਵੀ ਦੁਨੀਆ ਚ ਕਿਤੇ ਨਹੀਂ ਵਾਪਰਿਆ ਕਿ ਅਜ਼ਾਦੀ ਸਮੇਂ 40 ਲੱਖ ਬੰਦਾ ਬੇਘਰ, 10 ਲੱਖ ਮਾਰਿਆ ਗਿਆ ਹੋਵੇ, ਬੇਪੱਤੀਆ ਵੱਖ ਹੋਣ। ਭਾਵੇਂ ਡਾਂ ਅੰਬਦਕਰ ਨੇ ਕਿਹਾ ਸੀ, ਵੰਡ ਤਾਂ ਹੁਣ ਹੋਵੇਗੀ ਹੀ, ਖੂਨ ਖਰਾਬਾ ਨਾ ਹੋਵੇ, ਜਾਨਮਾਲ ਦੀ ਰਾਖੀ ਹੋਣੀ ਚਾਹੀਦੀ ਹੈ, ਤਬਾਦਲਾ ਸਾਂਤਮਈ ਯਕੀਨੀ ਬਣਾਵੋ। ਭਾਰਤੀ ਹੁਕਮਰਾਨ ਸੂਝਵਾਨ ਬੰਦੇ ਦੀ ਕਿੱਥੇ ਸੁਣਦੇ ਨੇ “ਇਹ ਤਾਂ (ਮੇਰਾ ਬੱਸ ਚੱਲੇ ਤਾਂ ਮੈਂ ਪੰਜਾਬ ਦਾ ਨਾਮ ਨਮੂਜ ਹੀ ਚੱਕ ਦਿਆ (ਮੋਤੀ ਲਾਲ ਨਹਰੂ) ਦੋਏਂ ਪਾਸੋਂ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ, ਪੰਜਾਬ ਵੰਡਿਆ ਗਿਆ। 1947 ਤੋਂ ਲੈ ਕੇ ਅੱਜ ਤੱਕ ਦੋਹਾਂ ਪਾਸਿਆਂ ਤੋਂ ਪੰਜਾਬੀਆਂ ਦਾ ਹੀ ਨੁਕਸਾਨ ਹੋ ਰਹਾ ਹੈ। ਦੋ ਲਡ਼ਾਈਆਂ 1965, 1971 ਤੇ ਲੱਗ ਹੀ ਚੁੱਕੀਆਂ ਨੇ। ਦੇਸ਼ ਵੰਡ ਵੇਲੇ 54 ਪ੍ਰਤੀਸ਼ਤ ਪੰਜਾਬ ਲਾਹੌਰ ਜੋ ਪੰਜਾਬ ਦੀ ਰਾਜਧਾਨੀ ਸੀ ਸਮੇਤ ਪਾਕਸਿਤਾਨ ਚ ਚੱਲਿਆ ਗਿਆ। ਫਿਰ 44 ਪ੍ਰਤੀਸ਼ਤ ਭਾਰਤੀ ਪੰਜਾਬ ਚੋ 1966 ਵਿੱਚ  ਹਰਆਿਣਾ, ਹਿਮਾਚਲ ਬਣਾਕੇ, ਪੰਜਾਬੀ ਬੋਲਦੇ ਕੁਝ ਇਲਾਕੇ ਵੀ ਹਰਿਆਣਾ, ਹਿਮਾਚਲ ਵਿੱਚ  ਕੱਢ ਕੇ ਪੰਜਾਬ ਦੀ ਰਾਜਧਾਨੀ ਚੰਡੀਗਡ਼੍ਹ ਜੋ ਪੰਜਾਬ ਦੇ 12-13 ਪਿੰਡਾਂ ਨੂੰ ਉਜਾਡ਼ ਦੇ ਬਣਾਈ ਨਾਲ ਹਰਿਆਣਾ ਨੂੰ ਨਡ਼ਲ ਕੇ, ਇੱਕ ਤਰ੍ਹਾਂ ਨਾਲ ਪੰਜਾਬ ਨੂੰ ਰਾਜਧਾਨੀ ਤੋਂ ਬਾਂਝੇ ਕਰ ਕੇਂਦਰੀ ਪ੍ਰਸ਼ਾਸਤ ਘੋਸ਼ਤਿ ਕਰ ਆਪਣੇ ਗੋਡੇ ਹੇਠ ਕੇਂਦਰ ਨੇ ਰੱਖੀ ਹੋਈ ਹੈ। ਹੁਣ ਪੰਜਾਬ ਦਾ ਖੇਤਰਫਲ 44 ਪ੍ਰਤੀਸ਼ਤ ਚੋਂ 19 ਪ੍ਰਤੀਸ਼ਤ ਸੂਬਾ ਨਹੀਂ ਸੂਬੀ ਦਾ ਜੋ ਹਾਲ ਹੈ ਸਾਡੇ ਸਾਹਮਣੇ ਹੈ। ਕੌਮਾਂਤਰੀ ਕਾਨੂੰਨ ਦੀਆਂ ਧੱਜੀਆਂ ਉੱਡਾ ਪੰਜਾਬ ਦਾ ਪਾਣੀ ਰਾਜਸਥਾਨ ਜਹਿਦੇ ਨਾਲ ਪੰਜਾਬ ਦੀ ਸਰਹੱਦ ਵੀ ਨਹੀਂ ਲੱਗਦੀ ਵੱਡਾ ਹਿੱਸਾ ਜਾ ਰਹਾ ਹੈ। 1947 ਤੋਂ ਪਹਿਲਾਂ ਬੀਕਾਨੇਰ ਦੇ ਰਾਜੇ ਗੰਗਾ ਸਿੰਘ ਨੇ ਜੋ ‘ਗੰਗ ਕਨਾਲ’ ਕਢਵਾਈ, ਉਸਦੀ ਰਿਆਲਟੀ ਦਿੱਤੀ ਜਾਂਦੀ ਸੀ। ਹਰਿਆਣਾ  ਤੇ ਦਿੱਲੀ ਨੂੰ ਵੀ ਜਾ ਰਹਾ ਹੈ। ਦਿੱਲੀ ਦਰਬਾਰ ਨੇ ਕਦੀਂ ਵੀ ਪੰਜਾਬੀਆਂ ਨਾਲ ਇਨਸਾਫ਼ ਨਹੀਂ ਕੀਤਾ। ਅਨੰਦਪੁਰ ਦੇ ਮਤੇ ਨੂੰ ਅਧਾਰ ਬਣਾ ਮੋਰਚਾ ਲੱਗਿਆ ਉਸਦਾ ਅੰਤ ਵੀ ਤੈਨੂੰ ਪਤਾ ਹੀ ਹੈ ਕਵੇਂ ਹੋਇਆਂ …..! ਇਸ ਦੇਸ਼ ਵਿੱਚ  ਲੋਕਾਂ ਲਈ ਕਾਨੂੰਨ ਹੋਰ, ਕਾਰਪੋਰੇਟ ਘਰਾਂਣਿਆਂ ਉੱਚ ਅਧਿਕਾਰੀਆਂ ਤੇ ਉੱਚ ਅਫਸਰਾਂ  ਲਈ ਹੋਰ ਹੋ ਗਏ ਹਨ। ਲਕਸ਼ਮੀ ਕਾਂਤਾ ਚਾਵਲਾ ਜੋ ਭਾਜਪਾ ਦੀ ਮੰਤਰੀ ਰਹੀ ਹੈ ਨੇ ਤਾਂ ਆਪਣੇ ਲੇਖਾਂ ਚ ਲਿਖਿਆ ਹੈ ਕਿ ਹੁਣ ਇਹ ਲੋਕਤੰਤਰ ਨਹੀਂ ਇਹ ਤਾਂ ਵਪਾਰੀਤੰਤਰ, ਵੋਟਤੰਤਰ, ਨੋਟਤੰਤਰ, ਭ੍ਰਿਸ਼ਟਾਚਾਰਤੰਤਰ, ਡਾਂਗਤੰਤਰ, ਪਰਿਵਾਰਤੰਤਰ ਤੇ ਗੁੰਡਾਤੰਤਰ ਹੀ ਬਣ ਗਿਆ ਹੈ।’ ਉਹ ਠੀਕ ਹੀ ਕਹਿ ਰਹੀ ਹੈ। ਇਹ ਕੈਸਾ ਲੋਕਤੰਤਰ (ਡੈਮੋਕਰੇਸੀ) ਹੈ ਜਿੱਥੇ ਲੋਕਾਂ ਦੇ ਨਿਕਾਰੇ ਹੋਏ ਬੰਦੇ ਰਾਜ ਸਭਾ ਮੈਂਬਰ, ਖਜਾਨਾਮੰਤਰੀ ਵੀ ਬਣ ਜਾਂਦੇ ਨੇ। 1947 ਤੋਂ ਜੀਪ ਘੁਟਾਲੇ ਤੋਂ ਲੈ ਕੇ ਅੱਜ ਤੱਕ ਸੈਕਡ਼ੇਂ ਵੱਡੇ ਘੁਟਾਲੇ ਹੋ ਗਏ। ਕਮਿਸਨ ਬਿਠਾਣ ਤੇ ਡਰਾਮੇ ਗੱਲ ਆਈ ਗਈ ਹੁੰਦੀ ਰਹੀ। 9200 ਕਰੋਡ਼ ਰੁਪਏ ਦੀਆਂ ਦੇਣਦਾਰੀਆਂ ਵਾਲੇ 17 ਬੈਂਕਾਂ ਨੇ 6 ਮਾਰਚ 2016 ਨੂੰ ਸੁਪਰੀਮ ਕੋਰਟ ਵਿੱਚ  ਵਿਜੈ ਮਾਲੀਆ ਖਿਲਾਫ ਵਿਦੇਸ਼ ਭੱਜਣ ਤੋ ਰੋਕਣ ਲਈ ਪਟੀਸ਼ਨ ਪਾਈ । ਪਰ ਉਹ 2 ਮਾਰਚ 2016 ਨੂੰ ਪਹਿਲਾਂ ਹੀ ਇੰਗਲੈਂਡ ਉਡਾਰੀ ਮਾਰ ਗਿਆ ਸੀ। ਭਾਰਤੀ  ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਚੱਕਰਵੇਦੀ ਦੀ ਰਿਪੋਰਟ ਅਨੁਸਾਰ ਪਿਛਲੇ ਸਾਲਾਂ ਚ 1 ਲੱਖ ਕਰੋਡ਼ ਤੋਂ ਵੱਧ ਰੁਪਏ ਵੱਡੇ ਖਾਤੇ ਪਾਏ ਹਨ। ਇਹ 95 ਪ੍ਰਤੀਸ਼ਤ ਕਾਰਪੋਰੇਟ ਘਰਾਣਿਆ ਦੇ ਹਨ। 1 ਪ੍ਰਤੀਸ਼ਤ ਕਹਿਣਾ ਪੈਂਦਾ ਹੈ ਕਿ ਇਸ ਤੋ ਵੀ ਘੱਟ ਕੁਝ ਘਰਾਣੇ (ਪਰਿਵਾਰ) ਦੇਸ਼ ਦਾ ਖਜਾਨਾ ਸ਼ਰੇਆਮ ਲੁੱਟ ਰਹੇ ਹਨ। ਕਾਲੇਧਨ ਦੇ ਵਾਪਸੀ ਦੇ ਸਬਜਬਾਗ ਦਖਾਉਣ ਵਾਲੀ ਜੁਮਲਿਆਂ ਵਾਲੀ ਮੋਦੀ ਸਰਕਾਰ ਵਾਪਸੀ ਤੇ ਕੀ ਦੇਸ਼ ਅੰਦਰਲਾ ਪੈਸਾ ਸੰਭਾਲਣ ਲਈ ਵੀ ਪੂਰੀ ਤਰ੍ਹਾਂ ਨਕਾਮ ਸਿੱਧ ਹੋਈ। ਨੋਟਬੰਦੀ ਵੀ ਹੰਕਾਰੀ ‘ਜ਼ੁਮਲਾ’ ਸੀ। ਜਿਸਨੇ ਲੋਕਾਂ ਨੂੰ ਪੀਡ਼ਤ ਹੀ ਕੀਤਾ। ਕੇਂਦਰ ਤੇ ਸੂਬਿਆ ਵਿੱਚ  ‘ਉੱਤਰ ਕਾਟੋ ਮੈਂ ਚਡ਼ਾ’ ਜੀ ਖੇਡ 71 ਸਾਲਾਂ ਤੋ ਜਾਰੀ ਹੈ। 71 ਸਾਲਾਂ ਤੋ ਪਹਿਲੀ ਵਾਰ ‘ਅੰਨਾ ਹਜ਼ਾਰੇ’ ਦੀ ਲੋਕਪਾਲ ਬਿੱਲ ਨੂੰ ਲੈ ਕੇ ਮੂਵਮੈਂਟ ਚੋ ਉੱਠੀ ਅਵਾਜ਼ ਚੋਂ ਕੇਜਰੀਵਾਰ ਦਾ ਨਾਮ ਆਇਆ। ਆਮ ਆਦਮੀ ਪਾਰਟੀ ਦੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋ ਬਾਅਦ ਦਿੱਲੀ ਚ ਬਹੁਮਤ ਵਾਲੀ ਸਰਕਾਰ ਬਣੀ। ਪੰਜਾਬ ਚ ਦੋਹਾਂ ਪਾਰਟੀਆਂ ਦੇ ਮੁਕਾਬਲੇ ਤੇ ਬਰਾਬਰ 4 ਸੀਟਾਂ ਜਿੱਤਾ ਕੇ ਬਾਕੀਆਂ ਹਾਰੀਆਂ ਤੇ ਵੀ ਵੋਟ ਪ੍ਰਤੀਸ਼ਤ ਠੀਕ ਰਹਾ ‘ਲੋਕਾਂ ਨੇ ਗੁੱਸਾ ਕੱਢ’, ਇਹ ਸਾਬਿਤ ਕਰ ਦਿੱਤਾ ਕਿ ਲੋਕ ਇਨ੍ਹਾਂ ਤੋਂ ਖਹਿਡ਼ਾ ਛੁਡਾਉਣਾ ਚਾਹੁੰਦੇ ਨੇ ਤੇ ਤੀਜਾ ਬਦਲ ਚਾਹੁੰਦੇ ਨੇ। ਪਰ ਥੋਡ਼ੇ ਸਮੇਂ ਬਾਅਦ ਹੀ ਲੋਕ ‘ਖੋਦਿਆ ਪਹਾਡ਼ ਨਿੱਕਲਿਆ ਚੂਹਾ’ ਠੱਗੇ ਹੋਏ ਮਹਿਸੂਸ ਕਰਨ ਲੱਗ ਪਏ। ਜਦੋ ਪਟਿਆਲਾ ਸੀਟ ਤੋਂ ਐਮ.ਪੀ. ਡਾਂ. ਧਰਮਵੀਰ ਗਾਂਧੀ ਜੈਸਾ ਨਾਮਵਰ ਤੇ ਇਮਾਨਦਾਰ ਬੰਦਾ ਐਮ.ਪੀ. ਬਣਨ ਤੋਂ ਬਾਅਦ ਚੁੱਪ ਹੋ ਗਿਆ ਜਾਂ ਨੁੱਕਰੇ ਲਗਾ ਦਿੱਤਾ ਗਿਆ, ਦਾਲ ਵਿੱਚ ਕਾਲਾ ਹੈ ਦਾ ਪਤਾ ਤਾਂ ਸੂਝਵਾਨਾਂ ਪਛਾਣ ਲਿਆ  ਸੀ। ਫਿਰ ਯੋਗੰਦਿਰ ਯਾਦਵ ਵਿਧਾਨ ਸਭਾ ਚੋਣ ਸਮੇਂ ਐਨ ਮੌਂਕੇ ਤੇ ‘ਛੋਟੇਪੁਰ’ ਨੂੰ ਬਿਨਾਂ ਕਾਰਨ 2 ਲੱਖ ਰੁਪਏ ਦੀ ਰਿਸ਼ਵਤ ਦਾ ਬਹਾਨਾ ਘਡ਼ ਪਾਸੇ ਕਰ ਦਿੱਤਾ  ਗਿਆ। ਕੇਜਰੀਵਾਲ ਦੇ ਸੂਬੇਦਾਰਾਂ ਤੇ ਐਨ.ਆਰ.ਆਈ. ਤੋਂ ਪੈਸੇ ਬਟੋਰਨ ਤੇ ਗਲਤ ਢੰਗ ਨਾਲ ਟਿਕਟਾਂ ਦੇਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ। ਚਲਦੀ ਚੋਣ ਵਿੱਚ ਵੀ ਵੱਡੀਆਂ ਗਲਤੀਆਂ ਹੋਣ ਕਰਕੇ ਪਾਰਟੀ ਵਿਰੋਧੀ ਧਿਰ ਚ ਆ ਹੀ ਗਈ। ਦਿੱਲੀ ਦੀ ਕਾਰਗੁਜ਼ਾਰੀ ਦੇਖ ਕੇ ਪੰਜਾਬੀ ਭਰੇ ਪੀਤੇ ਰਹਿ ਗਏ। ਫੂਲਕਾ ਸਾਹਬਿ ਤੋਂ ਬਾਅਦ ਸੁਖਪਾਲ ਸਿੰਘ  ਖਹਿਰਾ ਨੂੰ, ਥੱਲਓ ਉੱਠੀ ਆਵਾਜ਼ ਦੇਖ ਦੇ ਵਿਰੋਧੀ ਧਿਰ ਦਾ ਨੇਤਾ ਨਾ ਚਾਹੁੰਦੇ ਬਣਾਇਆ ਗਿਆ ਸੀ। ਪਿਛਲੇ 70 ਸਾਲਾਂ ਦੇ ਇਤਿਹਾਸ ਵਿੱਚ ਵਿਰੋਧੀ ਧਿਰ ਦੇ ਨੇਤੇ ਵਜੋਂ ਅਜਿਹਾ ਨਿਭਾਇਆ ਰੋਲ ਕਿਸੇ ਨਜ਼ਰ ਨਹੀਂ ਆਉਂਦਾ। ਖਹਿਰਾ ਸਾਹਬਿ ਨੇ ਹਰ ਮੁੱਦੇ ਤੇ ਕਾਂਗਰਸ ਤੇ ਸੁਖਬੀਲ ਦਲ ਨੂੰ ਬਖਤ ਪਾ ਦਿੱਤਾ ਸੀ।  ਜਿਸ ਢੰਗ ਨਾਲ ਖਹਿਰਾ ਨੂੰ ਹਟਾਇਆ ਗਿਆ ।  ਉਸ ਸਮੇਂ ਦਿੱਲੀ ਵਾਲੀ ‘ਬਿੱਲੀ ਥੈਲੀ ਚੋਂ ਬਾਹਰ ਆ ਹੀ ਗਈ।’ ਫਿਰ ਰਹਿੰਦੀ ਕਸਰ ਮਜੀਠੀਆਂ ਤੋਂ ਮੁਆਫੀ ਮੰਗ ਕੇ ਕੱਢ ਦਿੱਤੀ। ਆਖਰਿ ਮਾਨ ਸਾਹਬਿ ਦੱਸੋਂ ਤਾ ਸਹੀ ਕਿ……… ਮੁਆਫੀ ਸਮੇਂ ਤਾਂ ਰੋਸ ਦਾ ਡਰਾਮਾਂ ਤੂੰ ਵੀ ਕੀਤਾ ਸੀ। ਦਿੱਲੀ ਤੋਂ ਆਸ਼ੂਤੋਸ਼ ਜੋ ਨਾਮਵਰ ਪੱਤਰਕਾਰ ਸੀ, ਪੱਤਰਕਾਰੀ ਛੱਡ ਕੇ ਆਇਆ ਸੀ, ਫਿਰ ਕੁਮਾਰ ਵਿਸਵਾਸ਼ ਤੇ ਕਈ ਹੋਰ………. ਪੰਜਾਬ ਤੇ ਦਿੱਲੀ ਚੋਂ ਅਜਿਹੇ ਬੰਦੇ ਪਾਸੇ ਕਰਕੇ ਆਖਿਰ ਇਹ ਬੰਦਾ ਕੀ ਸਾਬਿਤ ਕਰਨਾ ਚਾਹੁੰਦਾ ਹੈ। ਬਾਬੇ ਨੂੰ ਸਿੱਧਾਂ ਪੁਛਿਆ ਸੀ ‘ਕਿਆ ਤੁਮਾਰਾ ਰਾਹੁ’ ਨਾਨਕ ਤੇਰਾ ਰਸਤਾ ਕੀ ਹੈ, ਕਿਹਾ ਸੀ ‘ਸਭਨਾ ਦੇ ਨਾਲ ਚੱਲਣਾ ਤੇ ਸਭਨਾ ਨੂੰ ਨਾਲ ਲੈ ਕੇ ਚੱਲਣਾ’ ਇਹ ਮੇਰਾ ਰਾਹ ਹੈ। 70 ਸਾਲਾਂ ਤੋਂ ਬਾਅਦ ਤੀਜੇ ਬਦਲ ਦੇ ਰੂਪ ਵਿੱਚ  ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕ ਝਾਕਣ ਲੱਗ ਪਏ ਸਨ ਤੇ ਆਸ ਕੀਤੀ ਸੀ ਕਿ ਇਹ ਬੰਦਾ ਲੋਕਾਂ ਪਿੱਛੇ ਪਹਾਡ਼ ਨਾਲ ਵੀ ਟੱਕਰ ਲੈ ਸਕਦਾ ਹੈ। ਕਦੇ ਨਾ ਕਦੇ ਤੀਜੇ ਬਦਲ ਦਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ। ਪੰਜਾਬੀਆਂ ਨੇ ਤਾਂ ਹਰ ਮੋਡ਼ ਤੇ, ਕੰਧ ਤੇ ਲਿਖ ਦਿੱਤਾ ਸੀ  ‘ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ।’ ਜੇ ਲਿਖਿਆ ਤਾਂ ਲੋਕ ਸਭਾ ਤੇ ਵਿਧਾਨ ਸਭਾ ਵਿੱਚ  ‘ਪਰੈਕਟੀਕਲ ਸਬੂਤ ਵੀ ਦਿੱਤਾ ਹੈ।’ ਪੰਜਾਬ ਕੇਜਰੀਵਾਲ ਲਈ ਕਰਮਭੂਮੀ ਬਣਿਆ  ਸੀ। ਜੋ ਬੰਦਾ ਬੇਡ਼ੀ ਵਿੱਚ ਬੈਠ ਕੇ ਪਾਣੀ ਦੇ ਛਿੱਟੇ ਪੈਣ ਤੋ ਡਰਦਾ ਹੈ…… ਕਿਤੇ ਮੈਂ ਜੇਲ੍ਹ ਨਾ ਚਲਾ ਜਾਵਾਂ, ਥਾਂ-ਥਾਂ ਤੇ ਮੁਆਫੀਆਂ ਮੰਗੀ ਜਾਂਦਾ, ਜਦੋਂ ਕਿ ਲੀਡਰ ਤਾਂ ਜੇਲ੍ਹ ਜਾਕੇ  ਹੀ ਬਣੀ ਦਾ ਹੈ। ਮਾਨ ਸਾਹਿਬ ਜਿਸ ਗੱਲ ਤੋਂ ਸੁਖਵੀਰ ਦਲ ਤੇ ਕਾਂਗਰਸ ਨੂੰ ਡਰ ਸੀ, ਕਿਤੇ ਸਾਡੇ ਫਰੈਂਡਲੀ ਮੈਚ, ਤੇ ਉੱਤਰ ਕਾਟੋ ਮੈਂ ਚਡ਼੍ਹਾ ਦੀ ਗੱਲ ਲੋਕਾਂ ਚ ਜਿਆਦਾ ਨਾ ਖਿੱਲਰ ਜਾਵੇ, ਜਿਸ ਤੀਜੇ ਬਦਲ ਤੋ ਡਰਦੇ ਸੀ, ਮੈਂ ਅਕਸਰ, ਇਹ ਕਈਆਂ ਨੂੰ ਕਹਾ ਕਿ ਪੰਜਾਬ ਵਿੱਚ  ਤੀਜਾ ਬਦਲ ਕਾਇਮ ਹੋ ਗਿਆ ਹੈ ਤੇ ਰਹੇਗਾ ਵੀ। ਕੇਜਰੀਵਾਲ ਪੰਜਾਬ ਨੂੰ ਨਾ ਹੀਂ ਸਮਝ ਸਕਿਆ ਤੇ ਨਾ ਹੀ ਸੰਭਾਲ ਸਕਿਆ, ਇਹ ਦਿੱਲੀ  ਵੀ ਸੰਭਾਲ ਨਹੀਂ ਸਕਦਾ। ਪੰਜਾਬ ਏਕਤਾ ਪਾਰਟੀ ਦੇ ਰੂਪ ਵਿੱਚ  ਤੀਜੇ ਬਦਲ ਨੂੰ ਭਰਮੇਂ ਹੁੰਗਾਰੇ ਨਾਲ ਸੁਰੂਆਤ ਹੋਈ ਹੈ।ਪੰਜਾਬ ਦੀ ਧਰਤੀ ਨੇ ਅਠਾਂਰਵੀਂ ਸਦੀ ਜ਼ਕਰੀਆਂ ਖਾਂ ਤੇ ਮੀਰ ਮਨੂੰ ਦਾ ਜ਼ਮਾਨਾ ਵੀ ਵੇਖਿਆ ਹੈ। 1746 ਦਾ ਛੋਟਾ ਘੱਲੂਘਾਰਾ ਜਿਸ ਵਿੱਚ 10000 ਸਿੰਘ ਅਤੇ ਸਿੰਘਣੀਆ, 1762 ਵਿੱਚ  ਵੱਡਾ ਘੱਲੂਘਾਰਾ ਇਤਹਾਸ ਮੁਤਾਬਕਿ 60-65 ਹਜ਼ਾਰ ਦੀ ਕੁੱਲ ਗਣਿਤੀ ਵਿੱਚੋ 30-35 ਹਜ਼ਾਰ ਦੇ ਕਰੀਬ ਅੱਧੀ ਕੌਮ ਸਹਾਦਤਾਂ ਦਾ ਜਾਮ ਪੀ ਗਈ ਸੀ। ਅਬਦਾਲੀ ਉਸ ਸਮੇਂ ਦਾ ਵੱਡਾ ਤੇ ਤਾਕਤਵਰ ਜਰਨੈਲ ਸੀ। ਨਵੀਨ ਹਥਿਆਰਾਂ ਨਾਲ ਲੈਸ ਫੌਜ ਵੀ ਵੱਡੀ ਸੀ। ਸਿੱਖਾਂ ਨੂੰ ਉਦੋਂ ਬਚਾਅ ਦੇ ਹਾਲਾਤ ਵਿੱਚ ਆਪਣੇ ਘਰ-ਵਾਰ ਵਿਚੇ ਛੱਡਣੇ ਪਏ। ਵਹੀਰ ਵਿੱਚ ਬੱਚੇ, ਬੁੱਢੇ ਇਸਤਰੀਆਂ ਸਭ ਸਨ। ਭਾਵੇਂ ਸਿੱਖਾਂ ਭਾਂਪ ਲਿਆ ਸੀ, 3-4 ਦਿਨਾਂ ਵਿੱਚ ਵੱਡਾ ਹਮਲਾ ਹੋ ਸਕਦਾ ਹੈ, ਘੇਰਾ ਪੈਂ ਸਕਦਾ ਹੈ, ਪਰ ਅਬਦਾਲੀ ਲਾਹੌਰ ਆਕੇ ਰੁਕਿਆ ਨਹੀਂ ਬਾਜ਼ ਦੀ ਝਪਟ ਵਾਂਗ ਆ ਗਿਆ। ਉਹ ਸਿੱਖਾਂ ਦਾ ਖੁਰਾ ਖੋਜ਼ ਮਟਾਉਣਾ ਚਾਹੁੰਦਾ ਸੀ। ਸਿੱਖ  ਜਰਨੈਲ ਚੁਫੇਰਿਉ ਜਬਰਦਸ਼ਤ ਘੇਰਾ ਬੰਦੀ ਹੋਣ ਤੇ ਵੀ, ਜੱਸਾ ਸਿੰਘ  ਰਾਮਗਡ਼੍ਹੀਆ, ਜੱਸਾ ਸਿੰਘ ਅਹਲੂਵਾਲੀਆ, ਚਡ਼ਤ ਸਿੰਘ , ਗੁਰਦਆਿਲ ਸਿੰਘ  ਡੱਲੇਵਾਲੀਆ ਆਦਿ ਚੈਨ ਬਣਾਕੇ ਜੂਝੇ, ਜੂਝਦਿਆ ਸਾਰਿਆਂ ਦੇਂ ਜੱਸਾ ਸਿੰਘ ਅਹਲੂਵਾਲੀਆਂ ਦੇ 22, ਕਿਸੇ ਦੇ 16-18 ਤੱਕ ਗੰਭੀਰ ਫੱਟ (ਜਖ਼ਮ) ਵੀ ਆਏ, ਪਰ ਅੱਧੀ ਕੌਮ ਬਚਾਉਣ ਵਿੱਚ  ਸਫ਼ਲ ਹੋ ਗਏ। ਫਿਰ 10 ਅਪ੍ਰੈਲ 1762 ਨੂੰ ਅਬਦਾਲੀ ਨੇ ਹਰਮੰਦਰ ਸਾਹਬਿ ਨੂੰ ਤੋਪਾਂ ਤੇ ਬਰੂਦ ਦੇ ਕੁੱਪਿਆ ਨਾਲ ਉੱਡਾ ਦਿੱਤਾ। ਤਿੰਨ ਮਹੀਨਿਆਂ ਬਾਅਦ ਹੀ ਸਿੰਘਾਂ ਮਲੇਰ ਕੋਟਲੇ ਦੇ ਨਵਾਬ ਭੀਖਣ ਖਾਂ ਤੋਂ ਘੱਲੂਘਾਰੇ ਸਮੇਂ ਕੀਤੀ ਜਿਆਦਤੀ ਦਾ ਨੱਕ ਨਾਲ ਲਕੀਰਾਂ ਕਢਵਾ ਕੇ ਨਜ਼ਰਾਨੇ ਲਏ। ਸਰਹਿੰਦ ਦੇ ਨਵਾਬ ਨਾਲ ਵੀ ਇਹੀ ਹੋਇਆ, ਭਾਰੀ ਨਜ਼ਰਾਨੇ ਦੇ ਕੇ ਜਾਨ ਬਖਸਾਈ ਸੀ। ਦਿਵਾਲੀ ਤੇ ਵਿਸਾਖੀ ਸਮੇਂ ਅੰਮ੍ਰਤਿਸਰ ਭਾਰੀ ਇਕੱਠ ਹੋਇਆ। ਲਾਹੌਰ ਬੈਠਾ ਅਬਦਾਲੀ ਏਲਚੀ ਭੇਜ ਕੇ ਸੁਲਾਹ ਕਰ ਲਉ ਕਹਿ ਮਿੰਨਤਾਂ  ਕਰਦਾ ਰਿਹਾ। ਏਚਲੀਆਂ ਨੂੰ ਸਿੰਘਾਂ ਕੁੱਟ ਕੇ ਭਜਾ ਦਿੱਤਾ।  ਫਿਰ ਇੱਕ ਵਾਰ ਅੰਮ੍ਰਤਿਸਰ ਆ ਕੇ ਗਿਆ ਰਾਤ ਦੇ ਹਨੇਰੇ ਵਿੱਚ  ਵਾਪਸ ਲਾਹੌਰ ਚਲਾ ਗਿਆ । ਦੋ ਮਹੀਨੇ ਲਾਹੌਰ ਰਹਾ। ਸਿੰਘਾਂ ਨੱਕ ਚ ਦਮ ਕਰੀ ਰੱਖਆਿ। ਬੇਬੱਸ ਹੋ ਕਿ ਸਮੇਂ ਦਾ ਵੱਡਾ ਜਰਨੈਲ ਕੰਨ ਲਪੇਟ, ਵਿਸ਼ ਘੋਲਦਾ ਫੌਜਾਂ ਸਮੇਤ ਵਾਪਸ ਵਤਨ ਭੱਜ ਗਿਆ । ਬਾਬਾ ਬੰਦਾ ਬਹਾਦਰ ਕੈਥਲ ਤੋਂ ਸੁਰੂ ਹੋ ਗਿਆ  ਸਢੋਰਾ, ਬਨੂਡ਼ ਆਦਿ 12-13 ਲਡ਼ਾਈਆਂ ਲਡ਼ ਸਰਹਿੰਦ ਦੀ ਇੱਟ ਨਾਲ ਇੱਟ ਖਡ਼ਕਾ ਦਿੱਤੀ । ਬਾਬੇ ਨਾਲ ਸਿੰਘ ਤੇ ਗਣਿਤੀ ਦੇ ਸਨ, ਰਵਾਇਤੀ ਹਥਿਆਰ ਜੋ ਜਮੀਦਾਰਾਂ ਕੋਲ ਹੁੰਦੇ ਨੇ, ਸ਼ਾਮਿਲ  ਹੋਕੇ ਬਾਬੇ ਦਾ ਸਾਥ ਦੇ ਕੇ ਲੋਕਯੁੱਧ ਲਡ਼ਿਆ। ‘ਭੋਂ ਹਲਵਾਹਿਕ ਦੀ’ ਬਾਬੇ ਨੇ ਐਲਾਨ ਕਰ ਦਿੱਤਾ  ਸੀ। 740 ਸਿੰਘਾਂ ਸਮੇਤ ਸ਼ਹਾਦਤ ਪ੍ਰਾਪਤ ਕੀਤੀ। 1783 ਨੂੰ ਬਘੇਲ ਸਿੰਘ , ਜੱਸਾ ਸਿੰਘ  ਅਹਲੂਵਾਲੀਆ, ਕਪੂਰ ਸਿੰਘ  ਆਦਿ ਦੀ ਅਗਵਾਈ ਵਿੱਚ  ਦਿੱਲੀ ਦੇ ਲਾਲ ਕਲ੍ਹੇ ਤੇ ਕੇਸਰੀ ਨਿਸ਼ਾਨ ਝੁਲਾਇਆ। 1790 ਵਿੱਚ ਜਗਾਤਮੀਰ ਕਰ ਦਿੱਲੀ ਦੇ ਇਤਹਾਸਕ  ਗੁਰਦੁਆਰਿਆ ਦੀ ਸੇਵਾ ਕਰਾਈ।  ਉਸ ਸਮੇਂ ਇਹ ਅਖੌਤ ਬਣ ਗਈ ਸੀ ‘ਜਹੀ ਬਿੱਲੀ ਮਾਰ ਲੀ, ਉਹੋ ਜਹੀ ਦਿੱਲੀ…….! ਸਿੰਘ  ਜਦ ਮਰਜ਼ੀ ਗੁਰਪੂਰਬ ਮਨਾਉਣ ਅੰਮ੍ਰਿਤਸਰ ਆ ਵੀ ਜਾਂਦੇ ਸਨ ਫਿਰ ਵਾਪਸ ਦਿੱਲੀ  ਚਲੇ ਜਾਂਦੇ ਸਨ।ਛੋਟੇ ਵੀਰ ਪੰਜਾਬ ਦਾ ਇਤਹਾਸ, ਵਿਰਸਾ ਬਹੁਤ ਮਹਾਨ ਤੇ ਅਮੀਰ ਹੈ। ਦਿੱਲੀ ਦੀ ਝਾਕ ਛੱਡ ਕੇ ਅਜੇ ਵੀ ਵੇਲਾ ਹੈ ਭਰਾਵਾਂ ਨਾਲ ਖਡ਼੍ਹ। 1973 ਚ ਝੋਨਾਂ ਆਇਆ, ਝੋਨਾਂ ਪੰਜਾਬ ਦੀ ਮੁੱਖ ਫ਼ਸਲ ਨਹੀਂ ਸੀ, ਬਿਜਲੀ ਮੁਫ਼ਤ, ਪਾਣੀ ਦੀ ਉਥਲ-ਪੁਥਲ, ਹੁਣ ਪਾਣੀ ਹੇਠਲਾ ਵੀ ਮੁਕਦਾ ਜਾ ਰਹਾ, ਜ਼ਹਿਰੀਲਾ ਵੀ ਹੋ ਗਿਆ ਹੈ। ਨਹਿਰੀ ਕੁੱਝ ਤੇ ਖੋਹ ਲਿਆ, ਬਾਕੀ ਬੱਚਦਾ ਵੀ ਪ੍ਰਦੂਸ਼ਤ ਕੀਤਾ ਗਿਆ, 20 ਪ੍ਰਤੀਸ਼ਤ ਰੇਹ, ਸਪਰੇਅ ਦੀ ਅੰਨੇਵਾਹ ਵਰਤੋਂ ਇਕੱਲੇ ਪੰਜਾਬ ਵਿੱਚ  ਹੋ ਰਹੀ ਹੈ। ਜਦੋਂ ਕਿ ਸੂਬੇ ਦਾ ਖੇਤਰਫਲ 1.5 ਹੀ ਬਣਦਾ ਹੈ, ਧਰਤੀ ਨਾਲ ਜੋ ਖਲਿਵਾਡ਼ ਜੋ ਪੰਜਾਬ ਚ ਹੋ ਰਿਹਾ ਹੈ, ਦੁਨੀਆਂ ਵਿੱਚ  ਕਿਤੇ ਵੀ ਨਹੀਂ। ਹਰੀ ਕਰਾਂਤੀ ਦੇ ਪੰਪ ਨੇ, ਕੇਂਦਰੀ ਭੰਡਾਰ ਨੂੰ ਵੱਡਾ ਭਾਗ ਤਾਂ ਪੰਜਾਬ ਨੇ ਦਿੱਤਾ । ਕਿਸਾਨੀ ਨੂੰ ਝੋਨੇ ਤੇ ਕਣਕ ਦੇ ਫਸਲੀ ਚੱਕਰ ਵਿੱਚ ਫਸਾ ਕੇ, ਜ਼ਹਿਰ ਹੀ ਪੈਂਦਾ ਕਰਕੇ ਕਿਸਾਨਾ ਨੂੰ ਬਰਬਾਦ ਕੀਤਾ ਗਿਆ । ਨਸ਼ਿਆਂ ਦੇ ਛੇਵੇ ਦਰਿਆ ਦੇ ਨਾਲ ਆਬੋ-ਹਯਾਤ ਨੂੰ ਦੂਸਿਤ ਕਰ ਦਿੱਤਾ  ਗਿਆ ਹੈ। ਹੁਣ ਤੇ ਪੰਜਾਬ ਬਿਮਾਰੀਆਂ ਦੀ ਖਾਣ ਬਣ ਗਿਆ ਹੈ। ਇਹ ਸਭ ਪੰਜਾਬ ਨੂੰ ਬਰਬਾਦ, ਤੇ ਵੋਟ ਰਾਜਨੀਤੀ ਤਹਤਿ ਹੋਇਆਂ…..! ਪੰਜਾਬ ਨੂੰ ਮੁਡ਼ ਪੈਰਾਂ ਸਿਰ ਪੰਜਾਬੀਆਂ ਨੂੰ ਹੀ ਕਰਨਾਂ ਪਉ। ਦਿੱਲੀ ਨੇ ਹਮੇਸ਼ਾ ਹੀ ਧਿਰੋਹ ਕਮਾਇਆ ਹੈ। ਜਸਰਾਜ ਜੱਸੀ ਜੋ ਹੁਣ ਸੰਗਰੂਰ ਤੋਂ ਚੋਣ ਲਡ਼ ਰਹਾ ਹੈ। ਅੰਮ੍ਰਤਿਸਰ ਜਾ ਕੇ ਫੇਸਬੁੱਕ ਤੇ ਕਹਿ ਰਿਹਾ ਹੈ ਕਿ ਤੂੰ ਜਸਰਾਜ ਜੱਸੀ, ਧਰਮਵੀਰ ਗਾਂਧੀ, ਖਹਿਰਾ ਨੂੰ ਪਾਸੇ ਕਰਨ ਦਾ ਦੋਸ਼ੀ ਹੈ। ਸਤਾ ਪ੍ਰਾਪਤੀ (ਮੁੱਖ ਮੰਤਰੀ) ਬਣਨ ਵਾਸਤੇ ਪਾਰਟੀ ਦਾ ਤੀਲਾ ਤੀਲਾ ਹੋਣ ਦਾ ਦੋਸ਼ੀ ਤੇ ਪੰਜਾਬ ਦਾ ਗਦਾਰ ਤੱਕ ਕਹਿ ਕੇ ਤੈਨੂੰ ਅੰਮ੍ਰਤਿਸਰ ਆਕੇ ਮੁਆਫੀ ਮੰਗਣ ਲਈ ਕਿਉਂ ਕਹਿ ਰਹਾ ਹੈ, ਨਾਲੇ ਕਹਿ ਰਿਹਾ ਹੈ ਕਿ ਤੂੰ ਗੁਰੂ ਚਰਨਾਂ ਤੇ ਆਕੇ ਭੁੱਲਾ ਬਖਸਾ ਲੈ। ਭਾਵੇਂ ਤੂੰ ਸਦਨ ਚ ਚੰਗਾ ਬੋਲਿਆ ਤੇਰੀ ਸਦਨ ਚ ਹੁਣ ਤੱਕ ਦੀ ਕਾਰਗੁਜ਼ਾਰੀ ਠੀਕ ਰਹੀ, ਪਰ ਅੱਜ ਤੇਰੇ ਤੇ ਐਨ.ਆਰ.ਆਈ. ਤੋਂ ਕਰੋਡ਼ਾਂ ਰੁਪਏ ਲੈਣ ਦੇ ਦੋਸ਼ ਲੱਗ ਰਹੇ ਨੇ ਕੀ ਤੂੰ ਹਿਸਾਬ ਨਹੀਂ ਦਿੱਤਾ ਤੂੰ ਵਿਧਾਨ ਸਭਾ ਵੇਲੇ ਸਭ ਤੋਂ ਵੱਧ ਮਹਿਨਤ ਕੀਤੀ। ਮਾਨਸਾ ਮੰਡੀ ਚ ਨਾਜਰ ਸਿੰਘ  ਮਾਨਸ਼ਾਹੀਆਂ ਐਮ.ਐੱਲ.ਏ. ਦੇ ਹੱਕ ਚ ਰੈਲੀ ਸਮੇਂ ਮੈਂ ਤੇਰਾ ਕਮੇਡੀ ਰੂਪ ਚ ਭਾਸ਼ਣ ਸੁਣਿਆ, ਦਾਦ ਦੇਣੀ ਬਣਦੀ ਹੈ। ਪਹਿਲਾਂ ਵੀ ਇਸ ਲੁਟੇਰੇ ਤੇ ਲੋਕ ਵਿਰੋਧੀ ਨਜ਼ਾਮ ਦੇ ਜੋ ਵੱਖੀਏ ਉਧੇਡ਼ੇ ਨੇ, ਇਹ ਸਿਰਫ਼ ਤੇਰੇ ਹਿੱਸੇ ਹੀ ਆਇਆ ਹੈ। ਭਰਾਵਾਂ ਇਹ ਸ਼ਕਤੀ, ਕਲਾ ਦਾ ਮਾਣ ਕਾਹਦਾ, ਇਹ ਸਭ ਗੁਰੂ ਕੋਲੋ ਹੀ ਤਾ ਆ ਰਹੀ ਹੈ, ਆਪਣੀ ਸਿਅਣਪ ਬੁੱਧੀ ਤੇ ਕਲਾ ਤੇ ਕਦੀ ਬਹੁਤਾਂ ਮਾਣ ਨਾ ਕਰੀਏ। ਉਹ ਜੇ ਵਡਿਆਈਆਂ ਦਿੰਦਾ ਹੈ ਤਾਂ ਖੋਹ ਵੀ ਲੈਂਦਾ ਹੈ। ਬੇਮੁੱਖ ਹੋ ਜਾਈਏ ਤਾਂ ਖੁਸ਼ਦਿਆ ਵੀ ਦੇਰ ਨਹੀਂ ਲਗਦੀ। ਬਾਦਲਕਿਆ ਦਾ ਹਾਲ ਸਾਹਮਣੇ ਹੈ ਸਭ ਕੁਝ ਹੀ ਗਵਾਚ ਗਿਆ ਹੈ  ਤੇਰਾ ਬਿਆਨ ਕਿ ਜਨਰਲ ਡਾਇਰ ਨੂੰ ਰਾਤਰੀ ਭੋਜਨ ਕਰਾਉਣ ਬਦਲੇ ਤੇ ਦਰਬਾਰ ਸਾਹਬਿ ਵਿੱਚ  ਸਰੋਪਾ ਦਵਾਣ ਬਦਲੇ ਮਜੀਠੀਆ ਪਰਿਵਾਰ ਮੁਆਫੀ ਮੰਗੇ। ਇਹ ਉਹੀ ਮਜੀਠੀਆ ਹੈ ਜਿਸ ਤੇ ਨਸ਼ਿਆਂ ਦਾ ਦੋਸ਼ ਕੇਜਰੀਵਾਲ ਪੰਜਾਬ ਆ ਕੇ ਲਗਾਉਂਦਾ ਰਿਹਾ ਹੈ ਤੇ ਫਿਰ ਮੁਆਫੀ ਵੀ ਮੰਗ ਲਈ, ਕੀ ਮਜੀਠੀਆ ਤੇ ਲਗਾਏ ਦੋਸ਼ ਝੂਠੇ ਸਨ…? ਇਸਤੋਂ ਤਾਂ ਪੰਜਾਬ ਦਾ ਬੱਚਾ-ਬੱਚਾ ਜਾਣੂ ਹੈ। ਭਰਾ ਮੇਰਿਆ ਵਿਧਾਨ ਸਭਾ ਵੇਲੇ ਤੂੰ ਸਟਾਰ ਪ੍ਰਚਾਰਕ ਬਣਿਆ ਸਾਰੇ ਪੰਜਾਬ ਦਾ, ਹੁਣ ਆਪਣੀ ਸੀਟ ਤੇ ਹੀ ਕਿਉਂ ਬਖ਼ਤ ਪੈ ਗਿਆ ਹੈ। ਆਪਣੇ ਮੰਦਰ ਝਾਤੀ ਮਾਰ ਕੇ ਦੇਖ…….! ਅਜੇ ਵੀ ਮੌਕਾ ਹੈ। ਸਿਆਣੇ ਲੀਡਰ ਕਦੇ ਵੀਂ ਮੌਕਾਂ ਮੇਲ ਨਹੀਂ ਖੁੰਝਾਦੇ। ਜੋ ਖੁੰਝਾਂ ਜਾਂਦੇ ਨੇ ਰੁਲ ਜਾਂਦੇ ਨੇ। ਪੰਜਾਬ ਦਾ ਨਾਮਵਰ (ਜਸਵੰਤ ਕੰਵਲ) ਲੇਖਕ ਮੌਕੇ-ਮੇਲ ਦੀ ਗੱਲ ਕਰਦਿਆਂ ਕਦੇ ਬਾਦਲ ਸਾਹਬਿ, ਕਦੇ ਟੌਹਡ਼ਾ ਸਾਹਬਿ…..! ਮੋਰਚੇ ਦੌਰਾਨ ਤੇ ਉਸ ਤੋਂ ਬਾਅਦ ਆਪਣੇ ਲੇਖਾਂ ਚ ਅਕਸਰ ਲਿਖਦਾ ਰਹਾ ਜੋ ਸਿੱਖ ਜੱਦੋਂ ਜਹਦਿ ਨੰਬਰ 1 ਤੇ 2 ਕਿਤਾਬ ਰੂਪ ਵਿੱਚ ਛਪੇ ਤੀਜੀ ਸਿੱਖ ਜੱਦੋਂ ਜਹਿਦ ਜਾਰੀ ਰਹੇ ਵੀ ਛਪੀ। ਬਰਨਾਲਾ ਸਾਹਬਿ ਮੁੱਖ ਮੰਤਰੀ ਬਣਿਆ ਸਮਝੋਤੇ ਤੋ ਬਾਅਦ। ਇਹ ਇਤਹਾਸਕ ਸਮਝੋਤਾ ਸੀ ਕੁਝ ਜਬਾਨੀ ਤੇ 13 ਮੰਗਾਂ ਤੇ ਲਿਖਤੀ ਮੌਕੇ ਦੇ ਪ੍ਰਧਾਨ ਮੰਤਰੀ ਨੇ ਦਸਤਖਤ ਕੀਤੇ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ, ਖੇਤਰੀ ਪਾਰਟੀ ਦੇ ਪ੍ਰਧਾਨ ਅੱਗੇ ਪ੍ਰਧਾਨ ਮੰਤਰੀ ਦਾ ਝੁਕਣਾ ਤੇ ਲਿਖਤੀ ਸਮਝੋਤਾ ਕਰਕੇ ਦਸਤਖਤ ਕਰਨੇ। ਜਦੋਂ ਪੰਜਾਬ ਤੇ ਪੰਥ ਵਿਰੋਧੀ ਸ਼ਕਤੀਆਂ ਸਮਝੋਤੇ ਨੂੰ ਤਾਰੋਪੀਡਾ ਕਰਨ ਲਈ ਜੋਰ ਲਗਾ ਰਹੀਆਂ ਸਨ। ਉਸ ਸਮੇਂ ਉਸਨੇ ਬਰਨਾਲਾ ਸਾਹਿਬ ਨੂੰ ਇਹ ਉਦਾਹਰਣ ਦੇਕੇ ਕਿ ਇੱਕ ਰਾਜੇ ਨੂੰ ਹਾਥੀ ਦੀ ਸਵਾਰੀ ਕਰਨ ਲਈ ਹਾਥੀ ਤੇ ਚਾਡ਼ਿਆ ਗਿਆ। ਜਦ ਰਾਜੇ ਨੇ ਲਗਾਮ ਫਡ਼ਾਉਣ ਦੀ ਗੱਲ ਕਹੀ, ਤਾਂ ਦੱਸਿਆ ਕਿ ਇਸਨੂੰ ਮੁਹਾਬਤ ਚਲਾਵੇਗਾ, ਤਾਂ ਉਸ ਦੇ ਹਾਥੀ ਤੋਂ ਪਛਿਵਾਡ਼ੇ ਇਹ ਕਹਿਕੇ ਛਾਲ ਮਾਰ ਦਿੱਤੀ ਕਿ ਜਿਸ ਲਗਾਮ ਹੀ ਹੋਰ ਦੇ ਹੱਥ ਵਿੱਚ ਹੋਵੇ । ਮੈਂ ਅਜਿਹੀ ਸਵਾਰੀ ਕਦਾਚਿਤ ਨਹੀਂ ਕਰਾਂਗਾ। ਭਾਵ ਕਿ ਸੁਚੇਤ ਕੀਤਾ ਸੀ ਕਿ ਦਿੱਲੀ ਨੇ ਸਾਨੂੰ ਕਦੇਂ ਵੀ ਇਨਸਾਫ਼ ਨਹੀਂ ਦਿੱਤਾ। ਮੌਕਾ ਮੇਲ ਬਣਿਆ , ਭਾਵੇਂ ਕੁਰਸੀ ਨੂੰ ਲੱਤ ਮਾਰਨੀ ਪਵੇਂ ਦੇਰ ਨਾ ਲਗਾਈ। ਵਿਰੋਧੀਆਂ ਪਹਿਲਾਂ ਹੀ ਵਿਰੋਧੀ ਪ੍ਰਚਾਰ ਵਿੱਢਿਆ ਹੋਇਆ ਸੀ। ਜਦ 26 ਜਨਵਰੀ ਨੂੰ ਪਹਿਲੀ ਵਾਰ ਚੰਡੀਗਡ਼੍ਹ ਪੰਜਾਬ ਦਾ ਐਲਾਨ ਕਰਨਾ ਸੀ, ਜੋ ਨਹੀਂ ਹੋਇਆ, ਸਰਕਾਰ ਮੁੱਕਰ ਗਈ। ਜੇ ਕਿਤੇ ਉਸ ਸਮੇਂ ਬਰਨਾਲਾ ਸਾਹਿਬ  ਅਸਤੀਫਾ ਦੇ ਦਿੰਦੇ, ਕੁਰਸੀ ਛੱਡ ਦਿੰਦੇ, ਪੰਜਾਬ ਦਾ ਇਤਹਾਸ ਕੁਝ ਹੋਰ ਹੋਣਾ ਸੀ। ਉਸ ਸਮੇਂ ਤੱਕਡ਼ੀ ਚੋਣ ਨਿਸ਼ਾਨ ਬਰਨਾਲਾ ਸਾਹਬਿ ਕੋਲ ਸੀ। ਬਾਦਲ ਸਾਹਬਿ ਨਾਲ 25 ਐਲ.ਐਲ.ਏ. ਸਨ ਤੇ ਵੱਡੀ ਗਣਿਤੀ 46 ਵਿਧਾਇਕ ਬਰਨਾਲਾ ਸਾਹਬਿ ਨਾਲ ਸਨ  ਪਰ ਬਰਨਾਲਾ ਸਾਹਬਿ ਮੌਕਾ ਮੇਲ ਖੁੰਝਾਂ ਗਏ ਤੇ ਕਮਜ਼ੋਰ ਸਾਬਤ ਹੋਏ, ਜਦੋਂ ਕਿ ਡਟਣਾ ਬਣਦਾ ਸੀ। ਫਿਰ ਤਾਂ ਵਿਰੋਧੀਆਂ ਦੀਆਂ ਚਡ਼੍ਹ ਮੱਚੀਆਂ, ਮਾਹੌਲ ਵਗਾਡ਼ਿਆ ਗਿਆ, ਪੰਜਾਬ ਚ ਅੱਤਵਾਦ ਦੀ ਹਨੇਰੀ ਚਾੜ੍ਹ ਕੇ ਪੰਜਾਬ ਤੇ ਪੰਥ ਵਿਰੋਧੀ ਤਾਕਤਾਂ ਦੀ ਮਲੀ ਭੁਗਤ ਨਾਲ ਪੰਜਾਬ ਦੀ ਜੁਆਨੀ ਦਾ ਘਣ ਹੋਇਆ। ਚੋਣਾਂ ਦੌਰਾਨ ਕਈ ਲੀਡਰ ਵੀ ਮਾਰੇ ਗਏ, ਚੋਣਾਂ ਨਾ ਹੋਈਆਂ। ਫਿਰ ਚੋਣਾਂ ਦਾ ਐਲਾਨ ਹੋਇਆ, ਬਾਦਲਕਿਆ ਚੋਣ ਦਾ ਬਾਈਕਾਟ ਕਰਕੇ ਮੈਦਾਨ ਹੀ ਛੱਡ ਦਿੱਤਾ। ਜਿਸ ਕਾਰਣ 300-400 ਤੇ 200 ਵੋਟਾਂ ਵਾਲੇ ਐਮ.ਐੱਲ.ਏ. ਤੇ ਵਜ਼ੀਰ ਵੀ ਬੇਅੰਤ ਸਿੰਘ ਦੀ ਸਰਕਾਰ ਵਿੱਚ ਬਣਏ। ਜੇ ਕਿਤੇ ਬਰਨਾਲਾ ਸਾਹਿਬ ਡੱਟ ਜਾਂਦੇ, ਕੁਰਸੀ ਛੱਡ ਦਿੰਦੇ ਇਹ ਨਹੀਂ ਸੀ ਹੋਣਾ ਤੇ ਉਨ੍ਹਾਂ ਦੇ ਨਾਮ ਵੀ ਇਤਹਾਸ ਵਿੱਚ  ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣਾ ਸੀ। ਕਦੇ ਨਵਾਬ ਕਪੂਰ ਸਿੰਘ  ਵਰਗਿਆ ਨੇ ਨਵਾਬੀਆਂ ਨੂੰ ਠੋਕਰਾਂ ਮਾਰੀਆਂ ਸੀ। ਛੋਟੋ ਵੀਰ ਅਜੇ ਵੀ ਭਰਾਵਾਂ ਸੰਗ ਰਲਕੇ ਚੱਲਣ ਦਾ ਸਮਾਂ ਹੈ। ਦਿੱਲੀ ਵੱਲ ਝਾਕਣਾ ਛੱਡ ਦੇ। ‘ਗੁਰੂ ਮੇਗਾ ਸੰਗ ਸਦਾ ਹੇ ਨਾਲੇ’, ਬੁਹਡ਼ਦਾ ਹੈ। ਉਹ ਤੇ ਭਾਵਨਾ, ਪ੍ਰੇਮ ਤੇ ਗੁਣ ਦੇਖਦਾ, ਆਪ ਚੱਲ ਕੇ ਆਉਣ ਦੀਆਂ ਸੈਂਕਡ਼ੇ ਉਦਾਹਰਣਾ ਨੇ ਸਾਡੇ ਸਾਹਮਣੇ। ਮਹਾਂ ਸਿੰਘ ਜਦ ਗੁਰੂ ਦੀ ਗੋਂਦ ਵਿੱਚ ਸਹਿਕ ਰਿਹਾ ਸੀ। ਗੁਰੂ ਪੁੱਛਿਆ ਮਹਾਂ ਸਿੰਘ  ਮੰਗ ਕੁਝ ਰਾਜ ਭਾਗ, ਜੋ ਮਰਜ਼ੀ ਮੰਗ, ਮਹਾਂ ਸਿੰਘ  ਨੇ ਕਿਹਾ ‘ਪਾਤਸ਼ਾਹ ਟੁੱਟੀ ਗੰਢ ਲਵੋ’ ਦੱਸਵੇੰ ਪਾਤਸਾਹ ਨੇ ਬੇਦਾਵਾ ਪਾਡ਼ ਕਿਹਾ ਇਹ ਮੇਰਾ 30 ਹਜ਼ਾਰੀ, 20 ਹਜ਼ਾਰੀ………… 40 ਮੁਕਤਿਆ  ਦਾ ਖਤਾਬ ਦੇ ਕੇ ਨਵਾਜਿਆ। ਮਾਲਵੇ ਦੀ ਇੱਕ ਹੋਰ ਉਦਾਹਰਣ ਗੁਰੂ ਵਹਿਲੇ ਹੋ ਤਨਖਾਹਾਂ ਢਾਲ ਭਰ ਵੰਡ ਰਹੇ ਨੇ। ਇੱਕ ਉੱਚਾ ਲੰਮਾ ਸਾਵਲੇ ਰੰਗ ਦਾ ਸਿੱਖ ਸਭ ਤੋਂ ਪਿੱਛੇ ਖਡ਼ਾ ਅੱਗੇ ਨਹੀਂ ਆ ਰਿਹਾ। ਗੁਰੂ ਨੇ ਆਵਾਜ਼ ਮਾਰੀ, ਭਾਈ ਦਾਨ ਸਿੰਘ  ਤੁਸੀਂ ਵੀ ਤਨਖਾਹ ਲਵੋਂ ਪਿੱਛੇ ਕਿਉਂ…….ਦਾਨ ਸਿੰਘ ਨੇ ਪੱਲਾ ਅੱਡ ਆ ਕੇ ਹੱਥ ਜੋਡ਼ਕੇ  ਕਿਹਾ ਪਾਤਸ਼ਾਹ ਜੀ ਤਨਖਾਹ ਨਹੀਂ ਸਿੱਖੀ ਝੋਲੀ ਪਾ ਦਿਓ। ਗੁਰੂ ਨੇ ਅਸੀਸਾਂ ਦੇ ਕਿਹਾ ਕਿ ਭਾਈ ਦਾਨ ਸਿੰਘ  ਜਿਵੇਂ ਮਹਾਂ ਸਿੰਘ ਨੇ ਮਾਝੇ ਦੀ ਰੱਖ ਵਖਾਈ ਤੁਸੀਂ ਮਾਲਵੇ ਦੀ ਸਿੱਖੀ ਦੀ ਰੱਖ ਵਖਾਈ ਹੈ। ਗੁਰੂ ਬਖਸੰਦ ਹੈ, ਕੋਈ ਅੰਦਰੋ ਪੁਕਾਰੇ, ਆਪ ਚੱਲਕੇ ਬਹੁਡ਼ਦਾ ਹੈ। ਗੁਰੂ ਨੇ ਧੀ ਦੇ ਕੇ ਯਤੀਮ ਰੁਲਦੇ ਫਿਰਦੇ ਭਾਈ ਜੇਠਾ ਨੂੰ, ਗੁਣ ਦੇਖ ਕੇ ਘੁੰਙਣੀਆਂ ਵੇਚਣ ਵਾਲੇ ਨੂੰ ਗੁਰਗੱਦੀ ਬਖ਼ਸੀ, ਪਾਤਸ਼ਾਹਾਂ ਦਾ ਪਾਤਸ਼ਾਹ ਧੰਨ ਗੁਰੂ ਰਾਮਦਾਸ ਬਣਾ ਦਿੰਦਾ ਹੈ। ਗੁਰੂ ਸਮਰੱਥ ਹੈ। ਭਰਾਵਾਂ ਐਡੇ ਵੱਡੇ ਦਾਤੇ ਨੂੰ ਛੱਡ ਕੇ…….. ਹੁਣ ਦਿੱਲੀ  ਵੀ ਕਿਤੇ ਖਿਸਕ ਨਾ ਜਾਵੇ, ਕਾਂਗਰਸ ਨਾਲ ਚੋਣ ਸਮਝੋਤਾਂ, ਸਾਂਝ ਕਰਨ ਲਈ ਕੇਜਰੀਵਾਲ ਕਿਵੇਂ ਤਰਲੋਂ ਮੱਛੀ ਹੋਇਆ ਫਿਰਦਾ ਸੀ, ਦੇਖ ਪਤਾ ਚੱਲਦਾ ਹੈ ਕਿ ਇਹ ਬੰਦਾ ਬੁਜਦਲਿ ਹੀ ਨਹੀਂ ਪੂਰਾ ਮੌਕਾ ਪ੍ਰਸਤ ਵੀ ਹੈ। ਤੂੰ ਅਜਿਹੇ ਬੰਦੇ ਨੂੰ ਕਿਵੇਂ ਆਪਣਾ ਲੀਡਰ ਮੰਨ ਲਿਆ ਹੈ। ਮੇਰੇ ਤਾਂ ਸਮਝ ਤੋਂ ਬਾਹਰ ਦੀ ਗੱਲ ਹੈ। ਜਦ ਮੈਂ ਇਹ  ਲਿਖ ਰਹਾ ਸੀ। ਉਸ ਰਾਤ ਮੈਂ ਭਾਵੁਕ ਹੋ ਗਿਆ  ਸੱਚ ਜਾਣੀ, ਅੱਖਾਂ ਚੋਂ ਅੱਥਰੂ ਵਹਿ ਤੁਰੇ, ਇਹ ਕਿਤੇ ਐਵੇਂ ਅਜਾਈ ਨਾ ਚਲੇ ਜਾਣ। ਭਾਵੇਂ ਕਾਫੀ ਕੰਟਰੋਲ ਕੀਤਾ, ਫਿਰ ਵੀ ਕਾਫੀ ਵਿਸਥਾਰ ਬਦੋਬਦੀ ਹੋ ਗਿਆ। ਸਾਡਾ ਵਿਰਸਾ ਹੀ ਐਸਾ ਮਹਾਨ ਤੇ ਸੁਨਹਿਰੀ ਹੈ । ਜ਼ੁਲਮ ਤੇ ਬਦੀ ਦੇ ਖਲਾਫ ਜੂਝਦਾ, ਸਾਰੀ ਮਨੁੱਖਤਾਂ ਨੂੰ ਕਲਾਵੇ ਚ ਲੈਕ ਕੇ ਸਰਬੱਤ ਦਾ ਭਲਾ ਲੋਚਦਾ ਹੈ। ਨਾਲੇ ਇਹ ਚੋਣਾਂ ਦੇ ਦਿਨਾਂ ਵਿੱਚ ਲੀਡਰਾਂ ਕੋਲ ਮੇਰੇ ਵਰਗੇ ਆਮ ਬੰਦੇ ਦੀ ਲਿਖਤ ਪਡ਼੍ਹਨ ਦੀ ਵਹਿਲ ਵੀ ਕਿੱਥੇ ਹੁੰਦੀ ਹੈ। ਮੈਂ ਗੁਰੂ ਪਾਸੋਂ ਤੇਰੀ ਸਲਾਮਤੀ ਦੀ ਖੈਰ ਮੰਗਦਾਂ ਹਾਂ, ਤੇਰੇ ਤੇ ਗੁਰੂ ਦੀ ਰਹਮਿਤ ਹੈ ਜਦ ਤੂੰ ਐਮ.ਪੀ. ਬਣਿਆ ਤਾਂ  ਲੋਕਾਂ ਨੇ ਤੈਨੂੰ ਅੱਖਾਂ ਤੇ ਬਠਾਇਆ, ਤੈਨੂੰ ਪਾਰਲੀਮੈਂਟ ਵਿੱਚ  ਭੇਜਿਆ……..ਬਡ਼ੀਆਂ ਆਸਾਂ ਲਾਈਆਂ ਤੇਰੇ ਤੇ…….ਪਰ ਜੇ ਬੰਦਾ ਵਿਸਵਾਸ਼ ਹੀ ਗੁਆ ਲਵੇ, ਬਾਕੀ ਭਲਾਂ ਬਚਦਾ ਵੀ ਕੀ ਹੈ। ਜਵੇਂ 10-12 ਫੁੱਟ ਦੀ ਉਚਾਈ ਤੋਂ ਕੋਈ ਡਿੱਗ ਪਵੇਂ ਬਚਾਅ ਹੋ ਜਾਂਦਾ ਹੈ ਪਰ 40-45 ਫੁੱਟ ਤੋ ਥੱਲੇ ਡਿੱਗ ਜਾਵੇ ਤਾਂ ਚਕਣਾ-ਚੂਰ ਹੀ ਹੋ ਜਾਂਦਾ ਹੈ। ਤੇਰਾ ਕੱਦ ਵੱਡਾ ਹੈ, ਉੱਚਾ ਹੈ ਦੇਖੀ ਕਤੇ……….! ਪੰਜਾਬੀ ਜਾਗਦੀ ਜਮੀਰ ਵਾਲੇ ਬੰਦਿਆਂ ਦੇ ਕਦਰਦਾਨ ਨੇ। ਪੰਜਾਬ ਦੀ ਧਰਤੀ ਤੇ ਨਾ ਕਦੇ ਬੁਜ਼ਦਲੀ ਪ੍ਰਵਾਨ ਹੋਈ ਹੈ, ਨਾ ਕਦੇਂ ਹੋਵੇਗਾ। ਇੱਥੇ ਤਾਂ ਕੱਲੇ-ਕੱਲੇ ਬੰਦੇ ਨਾਇਕ ਹੋਏ ਨੇ ‘ਦੁੱਲਾ ਭੱਟੀ’ ਵਰਗੇ ਸੂਰਮੇ ਨੇ ਸੀਮਤ ਸ਼ਕਤੀ ਤੇ ਸੀਮਤ ਸਾਧਨਾ ਹੁੰਦਿਆਂ ਹਕੂਮਤ ਨਾਲ ਟੱਕਰ ਲਈ ਤੇ ਬਗਾਵਤ ਕਰ ਦਿੱਤੀ ਸੀ। ਅੰਤ ਮੈਂ ਆਪਣੇ ਸ਼ਬਦਾ ਨੂੰ ਸਮੇਟਦਾ ਆਸ ਕਰਦਾ ਹਾਂ ਕਿ ਤੂੰ ਮੇਰੀ ਭਾਵਨਾ ਦੀ ਕਦਰ ਕਰੇਗਾਂ, ਬਾਕੀ ਤੇਰੀ ਮਰਜ਼ੀ ਗੁਰੂ ਭਲੀ ਕਰੇ। ਗੁਰੂ ਫਤਹਿ ਪ੍ਰਵਾਨ ਕਰਨੀ।          ਸੁਖਦੇਵ ਸਿੰਘ ਰਾਏਪੁਰ           ਜਿਲਾ ਮਾਨਸਾ।

LEAVE A REPLY

Please enter your comment!
Please enter your name here