*ਖਿਡਾਰੀ ਸੂਰਜ ਨੇ ਕੁਸ਼ਤੀ ਵਿੱਚ ਜਿੱਤਿਆ ਕਾਂਸੀ ਦਾ ਤਗ਼ਮਾ*

0
12

ਫਗਵਾੜਾ (ਸਾਰਾ ਯਹਾਂ/ਸ਼ਿਵ ਕੌੜਾ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ- ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦੀ ਰਹਿਨੁਮਾਈ ਤੇ ਪ੍ਰਿੰ.(ਡਾ.)ਜਗਸੀਰ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਕੁਸ਼ਤੀ ਦੇ ਖਿਡਾਰੀ ਸੂਰਜ ਨੇ ਜਿੱਤਿਆ ਕਾਂਸੀ ਦਾ ਤਗ਼ਮਾ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਪ੍ਰੋਫ਼ੈਸਰ ( ਡਾ.)ਸਰੋਜ ਅਰੋੜਾ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖਿਡਾਰੀ ਨੂੰ ਝਾਰਖੰਡ ਰਾਜ ਦੇ ਰਾਂਚੀ ਸ਼ਹਿਰ ਵਿੱਚ ਅੰਡਰ-23 ਸੀਨੀਅਰ ਨੈਸ਼ਨਲ ਫ਼ਰੀ ਸਟਾਈਲ 23ਵੀਂ ਨੈਸ਼ਨਲ ਗੇਮ ਕੁਸ਼ਤੀ ਮੁਕਾਬਲੇ ਖੇਡਣ ਲਈ ਭੇਜਿਆ ਗਿਆ। ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੇ ਬੀ.ਪੀ.ਈ.ਐਸੱ. ਭਾਗ ਦੂਜਾ ਦੇ ਵਿਦਿਆਰਥੀ ਸੂਰਜ ਨੇ 70 ਕਿਲੋ ਭਾਰ ਵਰਗ ਫ਼ਰੀ ਸਟਾਈਲ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਪ੍ਰਿੰ. (ਡਾ.) ਬਰਾੜ ਵੱਲੋਂ ਖਿਡਾਰੀ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਤੇ ਉਹਨਾਂ ਨੂੰ ਹਮੇਸ਼ਾ ਸੱਚੀ- ਸੁੱਚੀ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਨੂੰ ਹੁਨਰਮੰਦ ਤਾਂ ਬਣਾਉਂਦੀਆਂ ਹੀ ਹਨ ਸਗੋਂ ਖੇਡਾਂ ਟੀਮ ਵਰਕ,ਲੀਡਰਸ਼ਿਪ ਜਵਾਬਦੇਹੀ ਧੀਰਜ ਅਤੇ ਆਤਮ- ਵਿਸ਼ਵਾਸ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਜੀਵਨ ਵਿੱਚ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵੀ ਯੋਗ ਬਣਾਉਂਦੀਆਂ ਹਨ। ਇਸ ਮੌਕੇ ਤੇ ਕਾਲਜ ਦੇ ਸਮੂਹ ਵਿਭਾਗਾਂ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ।

LEAVE A REPLY

Please enter your comment!
Please enter your name here