ਬੁਢਲਾਡਾ 25 ਸਤੰਬਰ (ਸਾਰਾ ਯਹਾਂ/ਮੇਹਤਾ ਅਮਨ): ਨੇੜਲੇ ਪਿੰਡ ਬੱਛੋਆਣਾ ਦੇ ਨਾਮਵਰ ਕਬੱਡੀ ਖਿਡਾਰੀ ਰਣਜੀਤ ਬੱਛੋਆਣਾ ਵੱਲੋਂ ਯੂਰਪ ਵਿਖੇ ਹੋਈਆਂ ਕਬੱਡੀ ਕੱਪ ਦੌਰਾਨ ਆਪਣੀ ਖੇਡ ਦਾ ਜੋਹਰ ਵਿਖਾਉਂਦਿਆ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਪਿੰਡ ਬੱਛੋਆਣਾ ਪਹੁੰਚਣ ਤੇ ਪਿੰਡ ਵਾਸੀਆ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਤਰ ਰਾਸ਼ਟਰੀ ਕਬੱਡੀ ਕੋਚ ਮੱਖਣ ਸਿੰਘ ਬੋਹਾ, ਰੈਫਰੀ ਅਜਾਇਬ ਸਿੰਘ ਕੈਲੇ ਨੇ ਦੱਸਿਆ ਕਿ ਰਣਜੀਤ ਸਿੰਘ ਬੱਛੋਆਣਾ ਪਿਛਲੇ ਲੰਬੇ ਸਮੇਂ ਤੋਂ ਕਬੱਡੀ ਦੇ ਟੂਰਨਾਮੈਂਟਾ ਵਿੱਚ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਦਿਆ ਕਈ ਖੇਡ ਮੇਲਿਆ ‘ਚ ਜਿੱਤ ਪ੍ਰਾਪਤ ਕਰ ਚੁੱਕਾ ਹੈ। ਉਨ੍ਹਾ ਕਿਹਾ ਕਿ ਇਸ ਕਬੱਡੀ ਨੂੰ ਨੂੰ ਨਿਘਾਰਣ ਵਿਚ ਇਸਦੇ ਕੋਚ ਸੁਖਵਿੰਦਰ ਸਿੰਘ ਬਿੱਲੀ, ਖੁਸ਼ੀ ਬੱਛੋਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਜਿਨ੍ਹਾ ਨੇ ਇਸ ਖੇਡ ਦੇ ਦਾਓ ਪੇਸ਼ ਸਿਖਾਉਣ ਤੋਂ ਬਾਅਦ ਖੁਸ਼ੀਆ ਵੱਡੀਆ ਜਿੱਤਾ ਪ੍ਰਾਪਤ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਨਾਲ ਜਿੱਥੇ ਨੌਜਵਾਨਾ ਨੂੰ ਨਸ਼ਿਆ ਤੋਂ ਦੂਰ ਹੋਣ ਦੀ ਪ੍ਰੇਰਣਾ ਮਿਲਦੀ ਹੈ, ਉਥੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਪੰਜਾਬ ਅਤੇ ਭਾਰਤ ਦਾ ਨਾਅ ਰੋਸ਼ਨ ਕਰ ਰਹੇ ਹਨ। ਇਸ ਮੌਕੇ ਸਵਾਗਤ ਕਰਨ ਵਾਲਿਆ ਚ ਰਣਜੀਤ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਸੇਖੋ, ਮੇਜਰ ਸਿੰਘ ਸੇਖੋਂ, ਰਿੰਕੂ ਬੱਛੋਆਣਾ, ਐਡਵੋਕੇਟ ਸੁਖਪਾਲ ਸਿੰਘ ਦੌਦੜਾ, ਜਗਸੀਰ ਸਿੰਘ ਬੀਰੋਕੇ, ਸਾਬਕਾ ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਪੋਪੀ, ਡੇਰਾ ਕਮੇਟੀਪ੍ਰਧਾਨ ਜੋਗਿੰਦਰ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ, ਗੁਰੀ ਬੱਛੋਆਣਾ, ਸਾਬਕਾ ਸਰਪੰਚ ਨਛੱਤਰ ਸਿੰਘ ਸੰਧੂ, ਚਮਕੌਰ ਸਿੰਘ, ਗੁਰਵਿੰਦਰ ਘੈਂਟ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵਧਾਈ ਦੇਣ ਲਈ ਪਹੁੰਚੇ।
ਫੋਟੋ : ਬੁਢਲਾਡਾ- ਕਬੱਡੀ ਖਿਡਾਰੀ ਰਣਜੀਤ ਬੱਛੌਆਣਾ ਦੇ ਪਿੰਡ ਪਹੁੰਚਣ ਤੇ ਸਵਾਗਤ ਕਰਦੇ ਹੋਏ ਪਤਵੰਤੇ।