*ਖਾਲਸਾ ਸਕੂਲ ਕ੍ਰਿਕਟ ਖੇਡ ਗਰਾਂਊਡ ਤੇ ਧੱਕੇ ਨਾਲ ਬਾਹਰੀ ਟੂਰਨਾਮੈਂਟ ਕਰਵਾਉਣਾ ਗੈਰ ਕਾਨੂੰਨੀ/ਮਾਨਤਾ ਰੱਦ ਹੋਣ ਦੇ ਬਾਵਜੂਦ ਮਾਨਸਾ ਵਿੱਚ ਕ੍ਰਿਕਟ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤਿਵਿਧੀਆਂ ਜਾਰੀ- ਪ੍ਰਧਾਨ ਮੱਘਰ ਸਿੰਘ*

0
65
Oplus_131072

ਮਾਨਸਾ, 06 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਜ਼ਿਲ੍ਹੇ ਵਿੱਚ ਕ੍ਰਿਕਟ ਦਾ ਭਵਿੱਖ ਗੰਭੀਰ ਖਤਰੇ ਵਿੱਚ ਦਿਖਾਈ ਦੇ ਰਿਹਾ ਹੈ ਕਿਉਂਕਿ ਕੁੱਝ ਵਿਅਕਤੀ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਹੈ, ਫਿਰ ਵੀ ਨਿਯਮਾਂ ਅਤੇ ਕਾਨੂੰਨ ਦੀਆਂ ਉਲੰਘਣਾ ਕਰਦੇ ਹੋਏ ਬਾਹਰੀ ਕ੍ਰਿਕਟ ਟੂਰਨਾਮੈਂਟ ਕਰਵਾਉਣਾ ਚਾਹੁੰਦੇ ਹਨ ਅਤੇ ਮਾਨਸਾ ਜ਼ਿਲ੍ਹੇ ਦੇ ਖਿਡਾਰੀਆਂ ਦੀ ਪੰਜਾਬ ਕ੍ਰਿਕਟ ਖੇਡਣ ਵਿੱਚ ਵਿਘਨ ਪਾ ਰਹੇ ਹਨ। ਰਿਕਾਰਡ ਮੁਤਾਬਕ ਜ਼ਿਲ੍ਹਾ ਕ੍ਰਿਕਟ ਐਸ਼ੋਸੀਏਸ਼ਨ ਮਾਨਸਾ ਨੂੰ ਪੰਜਾਬ ਕ੍ਰਿਕਟ ਐਸ਼ੋਸੀਏਸ਼ਨ ਵੱਲੋਂ ਡੀ-ਅਫਿਲੀਏਟ ਕੀਤਾ ਜਾ ਚੁੱਕਾ ਹੈ, ਕਿਉਂਕਿ ਇਸ ਨਾਲ ਜੁੜੇ ਅਧਿਕਾਰੀਆਂ ਉੱਤੇ ਮਾਲਪ੍ਰੈਕਟਿਸ ਦੇ ਦੋਸ਼ ਸਨ। ਇਸ ਤੋਂ ਇਲਾਵਾ ਇਨ੍ਹਾਂ ਹੀ ਵਿਅਕਤੀਆਂ ਖ਼ਿਲਾਫ਼ ਐਫਆਈਆਰ ਵੀ ਦਰਜ ਹੈ। ਇਸ ਸਭ ਦੇ ਬਾਵਜੂਦ, ਇਹ ਗਰੁੱਪ ਅਜੇ ਵੀ ਖ਼ਾਲਸਾ ਗਰਾਊਂਡ ‘ਤੇ ਆਪਣਾ ਕਬਜ਼ਾ ਬਣਾਈ ਰੱਖਣ ਅਤੇ ਕ੍ਰਿਕਟ ‘ਤੇ ਇਕੱਧਾਰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪੀ ਸੀ ਏ ਦੀ ਮਾਨਸਾ ਸਬ-ਕਮੇਟੀ ਅਤੇ ਖ਼ਾਲਸਾ ਸਕੂਲ ਪ੍ਰਬੰਧਕ ਕਮੇਟੀ ਦਰਮਿਆਨ ਪਹਿਲਾਂ ਹੀ ਇੱਕ ਐਮਓਯੂ ਹੋ ਚੁੱਕਾ ਹੈ, ਜਿਸ ਅਨੁਸਾਰ ਮਾਨਸਾ ਵਿੱਚ ਕ੍ਰਿਕਟ ਗਤਿਵਿਧੀਆਂ ਸਿਰਫ਼ ਪੀ ਸੀ ਏ ਦੀ ਮਨਜ਼ੂਰੀ ਅਤੇ ਨਿਗਰਾਨੀ ਹੇਠ ਹੀ ਖ਼ਾਲਸਾ ਗਰਾਊਂਡ ਤੇ ਕਰਵਾਈਆਂ ਜਾ ਸਕਦੀਆਂ ਹਨ।

ਇਸ ਐਮ ਓ ਯੂ ਦੀ ਸਪੱਸ਼ਟ ਉਲੰਘਣਾ ਕਰਦੇ ਹੋਏ, ਵਿਵਾਦਿਤ ਗਰੁੱਪ ਵੱਲੋਂ ਬਿਨ੍ਹਾਂ ਕਿਸੇ ਅਧਿਕਾਰ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਸ ਮਾਮਲੇ ਨੂੰ ਹੋਰ ਗੰਭੀਰ ਬਣਾਉਂਦੇ ਹੋਏ, ਖ਼ਾਲਸਾ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਲਿਖਤੀ ਸ਼ਿਕਾਇਤ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ, ਪੀ ਸੀ ਏ, ਐਸ ਐਸ ਪੀ ਮਾਨਸਾ, ਡਿਪਟੀ ਕਮਿਸ਼ਨਰ ਮਾਨਸਾ, ਐਸ ਡੀ ਐਮ ਮਾਨਸਾ, ਜਿਲਾ ਖੇਡ ਅਫ਼ਸਰ ਮਾਨਸਾ ਕੋਲ ਦਿੱਤੀ ਜਾ ਚੁੱਕੀ ਹੈ। ਖਾਲਸਾ ਸਕੂਲ ਮੈਨੇਜਮੈਂਟ ਦੇ ਪ੍ਧਾਨ ਮੱਘਰ ਸਿੰਘ ਸਿੱਧੂ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਕੁਝ ਸ਼ਰਾਰਤੀ ਅਨਸਰ ਖਾਲਸਾ ਸਕੂਲ ਦੇ ਗਰਾਂਊਡ ਤੇ ਕਬਜਾ ਕਰਨ ਦੀ ਨੀਅਤ ਨਾਲ ਅਨਿਯਿਮਤ ਕ੍ਰਿਕਟ ਟੂਰਨਾਮੈਂਟ ਬਿਨ੍ਹਾਂ ਸਕੂਲ ਮੈਨੇਜਮੈਂਟ ਅਤੇ ਬਿਨ੍ਹਾਂ ਪੀ ਸੀ ਏ ਦੀ ਇਜਾਜਤ ਲਏ ਕਰਵਾ ਰਹੇ ਹਨ ਜਦੋਂ ਕਿ ਪੰਜਾਬ ਦੀ ਕ੍ਰਿਕਟ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਪੀ ਸੀ ਏ ਦੀ ਸਬ-ਕਮੇਟੀ ਨੇ ਵੀ ਇਸ ਗੈਰ- ਕਾਨੂੰਨੀ ਟੂਰਨਾਮੈਂਟ ਨੂੰ ਪੀ ਸੀ ਏ ਦੇ ਮਾਨਸਾ ਗਰਾਂਊਡ ਵਿਖੇ ਬਿਨ੍ਹਾਂ ਪਰਮੀਸ਼ਨ ਦੇ ਕਰਵਾਉਣ ਲਈ ਆਰਗੇਨਾਇਜਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮਾਨਸਾ ਪੁਲਿਸ ਨੂੰ ਕੰਪਲੇਟ ਕਰਦਿਆ ਗਰਾਂਊਡ ਤੁਰੰਤ ਖਾਲੀ ਕਰਵਾਉਣ ਲਈ ਲਿਖਿਆ ਹੈ। ਜਿਕਰਯੋਗ ਹੈ ਕਿ ਪੰਜਾਬ ਦੀ ਅੰਡਰ-16, ਅੰਡਰ-19 ਅਤੇ ਅੰਡਰ-23 ਦੇ ਸਾਲ 2026-27 ਦੇ ਅੰਤਰ ਜਿਲਾ ਟੂਰਨਾਮੈਂਟ ਦੇ ਟਰਾਇਲ ਸ਼ੁਰੂ ਹੋ ਕੇ ਪ੍ਐਕਟਿਸ ਸ਼ੁਰੂ ਹੋ ਚੁੱਕੀ ਹੈ। ਉਸੇ ਤਰ੍ਹਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਮਾਨਸਾ ਕ੍ਰਿਕਟ ਲਈ ਸਰਟੀਫਾਈਡ ਕੋਚ ਅਤੇ ਸਟਾਫ਼ ਲਗਾ ਕੇ ਮਾਨਸਾ ਦੇ ਉੱਭਰਦੇ ਖਿਡਾਰੀਆ ਲਈ ਕ੍ਰਿਕਟ ਨੂੰ ਨਿਰਵਿਘਨ ਚਲਾਉਣਾ ਯਕੀਨੀ ਬਣਾਇਆ ਗਿਆ ਹੈ। ਮਾਨਸਾ ਵਿੱਚ ਲੱਖਾਂ ਦੇ ਇਨਾਮ ਦੇ ਟੂਰਨਾਮੈਂਟ ਵਿੱਚ ਕਦੇ ਨਿਰੋਲ ਮਾਨਸਾ ਦੇ ਖਿਡਾਰੀਆਂ ਨੂੰ ਮੌਕਾ ਨਾ ਦੇਣ ਕਰਕੇ ਵੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਤੋੰ ਗੈਰ ਮਾਨਸਾ ਪ੍ਰਾਪਤ ਟੂਰਨਾਮੈਂਟ ਬੰਦ ਹੋਣੇ ਚਾਹੀਦੇ ਹਨ ਜੋ ਕਿ ਨਿੱਜੀ ਸ਼ੋਹਰਤ ਅਤੇ ਸੰਭਾਵੀ ਵਿੱਤੀ ਨਫੇ ਲਈ ਕਰਵਾਏ ਜਾਂਦੇ ਹਨ।

LEAVE A REPLY

Please enter your comment!
Please enter your name here