ਖ਼ਤਰਨਾਕ ਤੂਫ਼ਾਨ ‘ਫਾਨੀ’ ਭਾਰਤ ਵੱਲ ਵਧਿਆ, ਕਈ ਸੂਬਿਆਂ ‘ਚ ਅਲਰਟ

0
84

ਨਵੀਂ ਦਿੱਲੀ: ਤੂਫ਼ਾਨ ‘ਫ਼ਾਨੀ’ ਬੰਗਾਲ ਦੀ ਖਾੜੀ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਤੇਜ਼ੀ ਨਾਲ ਸਰਗਰਮ ਹੈ। ਅਗਲੇ 24 ਘੰਟਿਆਂ ਵਿੱਚ ਇਸ ਦੇ ਖ਼ਤਰਨਾਕ ਚੱਕਰਵਾਤੀ ਤੂਫਾਨ ਵਿੱਚ ਬਦਲਣ ਦਾ ਖ਼ਦਸ਼ਾ ਹੈ। ਫ਼ਾਨੀ, ਤ੍ਰਿੰਕੋਮਾਲੀ (ਸ਼੍ਰੀਲੰਕਾ) ਤੋਂ ਤਕਰੀਬਨ 750 ਕਿਲੋਮੀਟਰ ਪੂਰਬ-ਦੱਖਣੀ ਪੂਰਬ ਵਿੱਚ, ਚੇਨੰਈ ਤੋਂ 1,080 ਕਿਲੋਮੀਟਰ ਦੱਖਣ-ਪੂਰਬੀ ਤੇ ਮਛਲੀਪੱਟਨਮ (ਆਂਧਰ ਪ੍ਰਦੇਸ਼) ਤੋਂ 1,260 ਕਿਲੋਮੀਟਰ ਦੱਖਣ-ਪੂਬਰੀ ਦਿਸ਼ਾ ਵਿੱਚ ਕੇਂਦਰਤ ਹੈ।
View image on Twitter

View image on Twitter

PIB India@PIB_India

?

Cyclonic Storm #Fani, as on today morning, is located at 880 Kms South East of Chennai. It is expected to intensify into a very severe cyclonic storm by 30th April. Storm will continue to move North West and change its path to North East from 1st May.

http://pib.nic.in/PressReleaseIframePage.aspx?PRID=1571245# …13711:56 AM – Apr 29, 201949 people are talking about thisTwitter Ads info and privacy

ਭਾਰਤੀ ਮੌਸਮ ਵਿਭਾਗ ਨੇ ਇੱਕ ਬੁਲੇਟਿਨ ਵਿੱਚ ਕਿਹਾ ਕਿ ਆਉਂਦੀ 30 ਅਪਰੈਲ ਤਕ ਫ਼ਾਨੀ ਦੇ ਉੱਤਰ-ਪੱਛਮੀ ਤੇ ਇਸ ਮਗਰੋਂ ਉੱਤਰੀ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਓੜੀਸ਼ਾ ਤੇ ਬੰਗਲਾਦੇਸ਼ ਦੇ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਵੱਲ ਵਧਣ ਨਾਲ ਇਹ ਚੱਕਰਵਾਤ ਆਂਧਰ ਪ੍ਰਦੇਸ਼ ਵਿੱਚ 200 ਤੋਂ 300 ਕਿਲੋਮੀਟਰ ਤਕ ਅੰਦਰ ਆ ਸਕਦਾ ਹੈ।

Chowkidar Narendra Modi@narendramodi

Spoke to officials regarding the situation arising due to Cyclone Fani. Asked them to take preventive measures and be prepared to provide all possible assistance. Also urged them to work closely with Governments of the affected states.
Praying for everyone’s safety and wellbeing.21.2K9:36 AM – Apr 29, 2019Twitter Ads info and privacy5,242 people are talking about this

ਚੱਕਰਵਾਤ ਕਾਰਨ ਤਮਿਲਨਾਡੂ ਤੇ ਆਂਧਰ ਪ੍ਰਦੇਸ਼ ਵਿੱਚ 30 ਅਪਰੈਲ ਤੇ ਪਹਿਲੀ ਮਈ ਨੂੰ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਸ ਤੂਫ਼ਾਨ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਸਬੰਧਤ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here