ਖਹਿਰਾ ਧੜੇ ਨੂੰ ਝਟਕਾ, ਇੱਕ ਵਿਧਾਇਕ ਨੇ ਛੱਡਿਆ ਸਾਥ

0
89

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਧੜੇ ਨੂੰ ਅੱਜ ਉਸ ਵੇਲੇ ਝਟਕਾ ਲੱਗਾ ਜਦੋਂ ਗੜ੍ਹਸ਼ੰਕਰ ਤੋਂ ਵਿਧਾਇਕ ਜੈਕਿਸ਼ਨ ਰੋੜੀ ਨੇ ਸੁਖਪਾਲ ਖਹਿਰਾ ਦਾ ਸਾਥ ਛੱਡ ਕੇ ਮੁੜ ਕੇਜਰੀਵਾਲ ਨਾਲ ਹੱਥ ਮਿਲ ਲਿਆ। ਇਸ ਤੋਂ ਇਲਾਵਾ ਬੇਅਦਬੀ ਕਾਂਡ ਦੀ ਜਾਂਚ ਕਰਨ ਵਾਲੇ ਸੇਵਾ ਮੁਕਤ ਜੱਜ ਜਸਟਿਸ ਜ਼ੋਰਾ ਸਿੰਘ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਵਿਧਾਇਕ ਰੋੜੀ ਨੇ ਪਹਿਲਾਂ ਹੀ ਬਾਗੀ ਧੜੇ ਤੋਂ ਦੂਰੀ ਬਣਾਈ ਹੋਈ ਸੀ। ਅੱਜ ਦਿੱਲੀ ਵਿੱਚ ਉਨ੍ਹਾਂ ਨੇ ਮੁੜ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਰੋੜੀ ਸਣੇ ਸੱਤ ਵਿਧਾਇਕਾਂ ਨੇ ਸੁਖਪਾਲ ਖਹਿਰਾ ਦੀ ਅਗਵਾਈ ਹੇਠ ਕੇਜਰੀਵਾਲ ਖਿਲਾਫ ਝੰਡਾ ਚੁੱਕਿਆ ਸੀ। ਇਸ ਮਗਰੋਂ ਪਾਰਟੀ ਨੇ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਸੀ।

ਰੋੜੀ ਪਹਿਲਾਂ ਤੋਂ ਹੀ ਦੋਚਿੱਤੀ ਵਿੱਚ ਸੀ। ਹੁਣ ਜਦੋਂ ਖਹਿਰਾ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤਾਂ ਰੋੜੀ ਨੇ ਆਮ ਆਦਮੀ ਪਾਰਟੀ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਖਹਿਰਾ ਨਾਲ ਹੁਣ ਛੇ ਵਿਧਾਇਕ ਰਹਿ ਗਏ ਹਨ।


EDITED BY : SARA YAHA | | Last Updated : 7:23 PM 24 ਦਸੰਬਰ  2018

LEAVE A REPLY

Please enter your comment!
Please enter your name here