

ਮਾਨਸਾ, 11 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਲੱਖ ਰੁਪਏ ਵਿੱਚ ਇੱਕ ਕੰਪਨੀ ਦੀ ਫੈਚਾਇਜ਼ੀ ਲੈਣ ਤੋਂ ਬਾਅਦ ਫਾਰਮ ਬੰਦ ਕਰਨ ਉਪਰੰਤ ਕੰਪਨੀ ਦੇ ਪ੍ਰਬੰਧਕ ਵੱਲੋਂ 3 ਕਰੋੜ ਰੁਪਏ ਦੀ ਮੰਗ ਕਰਨ ਤੋਂ ਪ੍ਰੇਸ਼ਾਨ ਹੋਕੇ ਇੱਕ ਵਿਅਕਤੀ ਨੇ ਜ਼ਹਿਰੀਲੀ ਚੀਜ਼ ਖਾਕੇ ਆਪਣੀ ਜਾਨ ਦੇ ਦਿੱਤੀ ਹੈ। ਮਿ੍ਰਤਕ ਵਿਅਕਤੀ ਦੇ ਲੜਕੇ ਨੇ ਸਾਲ 2022 ਵਿੱਚ ਇਹ ਫੈਚਾਈਜ਼ੀ 7 ਲੱਖ 60 ਹਜ਼ਾਰ ਰੁਪਏ ਵਿੱਚ ਖਰੀਦ ਸੀ, ਜਿਸ ਨੂੰ ਬਾਅਦ ਵਿੱਚ ਬੰਦ ਕਰਨਾ ਪੈ ਗਿਆ।
ਥਾਣਾ ਸਦਰ ਮਾਨਸਾ ਦੀ ਪੁਲੀਸ ਨੂੰ ਆਰੀਅਨ ਗਰਗ ਨੇ ਦੱਸਿਆ ਕਿ ਉਸ ਨੇ ਇੱਕ ਕੰਪਨੀ ਦੀ ਫੈਚਾਈਜ਼ੀ ਲੱਖ ਰੁਪਏ ਵਿੱਚ ਲਈ ਅਤੇ ਉਸਦਾ ਦਫ਼ਤਰ ਜ਼ੀਕਰਪੁਰ ਵਿਖੇ ਖੋਲ੍ਹਿਆ ਗਿਆ। ਉਸਨੇ ਦੱਸਿਆ ਕਿਾ 6 ਮਹੀਨੇ ਬੀਤਣ ਤੋਂ ਬਾਅਦ ਪੂਰੇ ਪੰਜਾਬ ਦੀ ਡੀਲਰਸ਼ਿਪ 12 ਲੱਖ ਰੁਪਏ ਵਿੱਚ ਖਰੀਦੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਕੰਮ ’ਚ ਦਿੱਕਤ ਆਉਣ ਲੱਗੀ। ਉਨ੍ਹਾਂ ਦੱਸਿਆ ਕਿ ਜਿਸ ਉਪਰੰਤ ਕੰਪਨੀ ਪ੍ਰਬੰਧਕ ਗੌਰਵ ਜੋਸ਼ੀ ਟੈਂਡਰ ਪੂਰੇ ਨਾ ਹੋਣ ’ਤੇ ਜ਼ੁਰਮਾਨਾ ਲਾਉਣ ਲੱਗਿਆ, ਜਿਸ ਨੂੰ ਉਹ ਭਰਦੇ ਰਹੇ, ਪਰ ਕੰਪਨੀ ਨਾ ਚੱਲਣ ’ਤੇ ਉਨ੍ਹਾਂ ਨੇ ਇਸ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਨੂੰ ਲੈਕੇ ਕੰਪਨੀ ਪ੍ਰਬੰਧਕਾਂ ਵੱਲੋਂ ਉਸਨੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕਾਉਣਾ ਸ਼ੁਰੂ ਦਿੱਤਾ।
ਥਾਣਾ ਸਦਰ ਮਾਨਸਾ ਪੁਲੀਸ ਨੇ ਦੱਸਿਆ ਕਿ ਕੰਪਨੀ ਪ੍ਰਬੰਧਕ ਨੂੰ 2 ਕਰੋੜ ਰੁਪਏ ਦਿੱਤੇ ਜਾ ਚੁੱਕੇ ਸਨ ਅਤੇ ਹੁਣ ਉਹ 3 ਕਰੋੜ ਰੁਪਏ ਦੀ ਹੋਰ ਮੰਗ ਕਰ ਰਿਹਾ ਸੀ, ਜਿਸਦੇ ਚੱਲਦੇ ਕੰਪਨੀ ਪ੍ਰਬੰਧਕ ਨੇ ਆਰੀਅਨ ਗਰਗ ਦੇ ਪਿਤਾ ਰਾਵਿੰਦਰ ਕੁਮਾਰ ਨੂੰ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ, ਜਿਸ ਤੋਂ ਪ੍ਰੇਸ਼ਾਨ ਹੋਕੇ ਰਾਵਿੰਦਰ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾਕੇ ਜਾਨ ਦੇ ਦਿੱਤੀ।
ਮਾਮਲੇ ਦੇ ਤਫਤੀਸ਼ੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਰਾਵਿੰਦਰ ਕੁਮਾਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਦੋਸ਼ ਹੇਠ ਕੰਪਨੀ ਪ੍ਰਬੰਧਕ ਗੌਰਵ ਜੋਸ਼ੀ ਵਾਸੀ ਇੰਦਰੋ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪਰ ਹਾਲੇ ਉਸਦੀ ਗਿ੍ਰਫ਼ਤਾਰੀ ਨਹੀਂ ਹੋਈ ਹੈ।























