

ਮਾਨਸਾ 28 ਫਰਵਰੀ (ਜੋਨੀ ਜਿੰਦਲ)— ਜਲ ਸਪਲਾਈ ਮੰਤਰੀ ਰਜੀਆਂ ਸੁਲਤਾਨਾ ਨਾਲ 26 ਫਰਵਰੀ ਨੂੰ ਹੋਈ ਪੈਨਲ ਮੀਟਿੰਗ ਦੌਰਾਨ ਕੰਟਰੈਕਟ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.31) ਪੰਜਾਬ ਦੇ ਫੈਸਲੇ ਅਨੁਸਾਰ ਅੱਜ ਜੱਥੇਬੰਦੀ ਜਿਲ੍ਹਾ ਮਾਨਸਾ ਵਲੋਂ ਸਤਨਾਮ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਮੰਤਰੀ ਦੀ ਅਰਥੀ ਫੂਕੀ ਗਈ। ਇਸ ਮੌਕੇ ਜੱਥੇਬੰਦੀ ਦੇ ਸੂਬਾ ਆਗੂ ਸੁਰਿੰਦਰ ਸਿੰਘ ਬਰਨ ਜਿਲ੍ਹਾ ਪ੍ਰਧਾਨ/ਜਨਰਲ ਸਕੱਤਰ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ , ਜਦਕਿ ਵੱਡੀ ਗਿਣਤੀ ਵਿੱਚ ਵਰਕਰ ਪਰਿਵਾਰਾਂ ਤੇ ਬੱਚਿਆ ਸਮੇਤ ਪਹੁੰਚੇ ਅਤੇ ਸਰਕਾਰ ਤੇ ਜਲ ਸਪਲਾਈ ਵਿਭਾਗ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਜੱਥੇਬੰਦੀ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਇਨਲਿਸਟਮੈਂਟ ਪਾਲਸੀ, ਠੇਕੇਦਾਰਾਂ, ਕੰਪਨੀਆਂ ਅਤੇ ਸੁਸਾਇਟੀਆਂ ਆਦਿ ਰਾਹੀ ਆਪਣੀਆਂ ਸੇਵਾਵਾਂ ਦੇਣ ਵਾਲੇ ਫੀਲਡ ਤੇ ਦਫਤਰੀ ਠੇਕਾ ਕਰਮਚਾਰੀਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਕੇ ਰੈਗੂਲਰ ਕਰਨ, ਕੰਟਰੈਕਟ ਵਰਕਰਾਂ ਨੂੰ ਕਿਰਤ ਕਮਿਸ਼ਨ ਤਹਿਤ ਤਨਖਾਹਾਂ ਦੇਣ, ਐਸ.ਈ. ਲੁਧਿਆਣਾ ਦੇ ਤਨਖਾਹਾਂ ਜਾਰੀ ਪੱਤਰ ਨੂੰ ਸਮੁੱਚੇ ਪੰਜਾਬ ਵਿੱਚ ਫੀਲਡ ਕਾਮਿਆ ’ਤੇ ਲਾਗੂ ਕਰਨ ਦੀ ਮੰਗ ਨੂੰ ਲੈ ਕੇ 26ਫਰਵਰੀ 2019 ਨੂੰ ਜਲ ਸਪਲਾਈ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨਾਲ ਸਿਵਲ ਸਕੱਤਰਤ ਚੰਡੀਗੜ ਵਿਖੇ ਜੱਥੇਬੰਦੀ ਨਾਲ ਪੈਨਲ ਮੀਟਿੰਗ ਹੋਈ ਸੀ, ਜਿਸ ਵਿੱਚ ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਕੰਟਰੈਕਟ ਵਰਕਰਾਂ ਦੀਆਂ ਮੰਗਾਂ ਦਾ ਹੱਲ ਕਰਨ ਤੋਂ ਮੁਕਰ ਗਈ ਹੈ, ਜਿਸਦੇ ਵਿਰੋਧ ਵਿੱਚ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਤੋਂ 10 ਮਾਰਚ 2019 ਤੱਕ ਜਲ ਸਪਲਾਈ ਮੰਤਰੀ ਦੀ ਅਰਥੀ ਫੂਕਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਦੇਰ ਤੱਕ ਪੰਜਾਬ ਸਰਕਾਰ ਅਤੇ ਮਹਿਕਮਾ ਜਲ ਸਪਲਾਈ ਕੰਟਰੈਕਟ ਵਰਕਰਾਂ ਦੀਆਂ ਉਪਰੋਕਤ ਮੰਗਾਂ ਦਾ ਹੱਲ ਨਹੀਂ ਕਰਦਾ ਅਤੇ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਦੇ ਨਾਂਅ ਹੇਠ ਨਿੱਜੀਕਰਨ ਵਾਲੀ ਨੀਤੀ ਨੂੰ ਰੱਦ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਕੰਟਰੈਕਟ ਵਰਕਰਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਆਗੂ, ਪੰਜਾਬ ਫੀਲਡ ਵਰਕਸ਼ਾਪ ਯੂਨੀਅਨ ਦੇ ਆਗੂ ਬਿੱਕਰ ਸਿੰਘ ਮਾਖਾ, ਕਰਮਜੀਤ ਸਿੰਘ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਬਰਾਚ ਏ ਦੇ ਆਗੂ ਅਤੇ ਨੋਟ ਫੋਟੋ ਫਾਇਲ-28-01 ਕੈਪਸ਼ਨ- ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਦੀ ਅਰਥੀ ਫੂਕਦੇ ਕੰਟਰੈਕਟ ਵਰਕਰ, ਨਾਲ ਪਰਿਵਾਰ ਤੇ ਬੱਚੇ।
EDITED BY : SARA YAHA | | Last Updated :7:16 pm 28 ਫ਼ਰਵਰੀ 2019























