*ਕੰਜਕ ਪੂਜਨ ਸਮੇਂ ਜੈ ਮਾਤਾ ਦੀ ਦੇ ਜੈਕਾਰਿਆਂ ਨਾਲ ਗੂੰਜਿਆ ਜੈ ਮਾਂ ਮੰਦਰ*

0
55

05 ਅਪ੍ਰੈਲ ਮਾਨਸਾ  (ਸਾਰਾ ਯਹਾਂ/ਮੁੱਖ ਸੰਪਾਦਕ)

ਅੱਜ ਜੈ ਮਾਂ ਮੰਦਰ ਵਿਖੇ 41ਵਾਂ 501 ਕੰਜਕਾਂ ਦਾ ਪੂਜਨ ਅਤੇ ਵਿਸ਼ਾਲ ਭੰਡਾਰਾ ਸ੍ਰੀ ਸ਼ਕਤੀ ਕੀਰਤਨ ਮੰਡਲ ਮਾਨਸਾ ਵੱਲੋ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਸਵੇਰੇ ਨਵ ਗਹਿ੍ ਪੂਜਨ ਵੇਦ ਪ੍ਰਕਾਸ ਤਹਿਸਲਦਾਰ ,ਹਵਨ ਯੱਗ ਸ੍ਰੀ ਸੁਰਿੰਦਰ ਕੁਮਾਰ ਸਮੇਤ ਪਰਿਵਾਰ ,ਜਯੋਤੀ ਪ੍ਰਚੰਡ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ , ਨਵ ਦੁਰਗਾ ਜੋਤੀ ਪੂਜਨ ਪ੍ਰਸ਼ੋਤਮ ਦਾਸ ਬਾਂਸਲ ਪ੍ਰਧਾਨ ਅੱਗਰਵਾਲ ਸਭਾ ਮਾਨਸਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ,ਐਕਸੀਅਨ ਅੰਮ੍ਰਿਤ ਪਾਲ, ਸੰਜੇ ਮਿੱਤਲ, ਮਾਨਸਾ ਵਲੋਂ ਕਰਵਾਈ ਗਈ। ,ਸਵੇਰੇ 10.30 ਵਜੇ ਕੰਜਕਾ ਪੁਜਨ ਅਸ਼ੋਕ ਕੁਮਾਰ ਗਰਗ ,ਰਾਜਰਾਣੀ ਲੋਹੇ ਵਾਲਿਆਂ ਵਲੋਂ ਕੀਤਾ ਗਿਆ।

ਇਹਨਾਂ ਭਗਤਾਂ ਨੇ ਕੰਜਕ ਪੁਜਨ ਕੀਤਾ। ਇਹਨਾਂ ਭਗਤਾਂ ਵਲੋਂ ਕੰਜਕ ਪੂਜਨ ਪੁਰੇ ਵਿਧੀਵਤ ਢੰਗ ਨਾਲ ਕੰਜਕਾਂ ਦੇ ਤਿਲਕ ਲਗਾ ਕੇ ਅਤੇ ਫਰੂਟ ਦਾ ਪ੍ਰਸ਼ਾਦ ਦੇ ਕੇ ਕੀਤਾ ਗਿਆ। ਇਸ ਮੋਕੇ ਸ਼ਹਿਰ ਦੀਆਂ ਭਜਨ ਮੰਡਲੀਆ ਨੇ ਸੰਗੀਤਮਈ ਭਜਨ ਗਾ ਕੇ ਹਰੇਕ ਸ਼ਰਧਾਲੂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸਤਰੀ ਸਤਿਸੰਗ ਜੈ ਮਾਂ ਮੰਦਰ ਦੀਆਂ ਮਹਿਲਾਵਾਂ ਨੇ ਪੂਰੀ ਸ਼ਰਧਾ ਨਾਲ ਭਜਨ ਗਾ ਕੇ ਲੋਕਾਂ ਨੂੰ ਬੈਠਣ ਲਈ ਮਜਬੂਰ ਕਰ ਦਿੱਤਾ ਮਹਿਲਾਵਾਂ ਵਲੋਂ ਸੰਗੀਤਮਈ ਭੇਟਾਂ ਤੇ ਨੱਚ ਟੱਪ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਇਸ ਸਮਾਗਮ ਸਮੇਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸੋਕ ਗਰਗ, ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਅਤੇ ਰੋਹਿਤ ਬਾਸਲ ਨੇ  ਦੱਸਿਆ ਕਿ  ਜੈ ਮਾਂ ਮੰਦਰ ਕਮੇਟੀ ਵਲੋਂ ਇਹ ਕੰਜਕ ਪੂਜਨ ਦਾ ਸਮਾਗਮ ਹਰ ਸਾਲ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਕੀਤਾ ਜਾਂਦਾ ਹੈ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਸ਼ਮੀਰ ਛਾਬੜਾ, ਰਜੇਸ ਪੰਧੇਰ, ਸੁਰਿੰਦਰ ਲਾਲੀ, ਪਵਨ ਧੀਰ,ਅਮਰਨਾਥ ਗਰਗ ਨੇ ਪਹੁੰਚ ਕੇ ਕਮੇਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਬੇਟੀਆਂ ਦਾ ਸਤਿਕਾਰ ਵਧਦਾ ਹੈ।ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਨੇ ਨਿਭਾਈ ।ਇਸ ਮੋਕੇ ਝੰਡਾ ਪੂਜਨ ਵਿਨੋਦ ਕੁਮਾਰ ਭਗਤ ਭੈਣੀ ਵਾਲੇ ਨੇ ਕੀਤੀ ਇਸ ਜਾਗਰਣ ਮੰਚ ਦੇ ਪ੍ਰਧਾਨ ਬਲਜੀਤ ਸਰਮਾ,ਵਿਸਾਲ ਗੋਲਡੀ, ਸਾਬਕਾ ਪ੍ਰਧਾਨ ਸ਼੍ਰੀ ਸਨਾਤਨ ਧਰਮ ਸਭਾ ਰੁਲਦੂ ਰਾਮ ਨੰਦਗੜ, ਸਕੱਤਰ ਰਮੇਸ ਟੋਨੀ, ਟੋਨੀ,ਧਰਮਪਾਲ ਪਾਲੀ,ਬਿੱਟੂ ਸ਼ਰਮਾ, ਪ੍ਰਮੋਦ ਹੈਪੀ,ਰੇਣੂ ਅਰੋੜਾ, ਨਿਸ਼ਾ ਹੰਸ, ਬਿੰਦਰ ਕੌਰ, ਕਿਰਨਾ, ਮਨਪ੍ਰੀਤ, ਆਸ਼ਾ ਹੋਡਲਾ, ਰੀਟਾ ਮਦਾਨ, ਊਸ਼ਾ, ਬਿੰਦੂ ਤੋਂ ਇਲਾਵਾ 

ਸ਼ਹਿਰ ਦੀਆ ਸਮੂਹ ਧਾਰਮਿਕ ਸੰਸਥਾਵਾ ਦੇ ਆਗੂ  ਹਾਜਰ ਸਨ।ਮੰਡਲ ਦੇ ਪ੍ਰਧਾਨ ਰਾਜ ਕੁਮਾਰ ਮਿੱਤਲ ਵਾਈਸ ਪ੍ਰਧਾਨ ਬਿੰਦਰ ਪਾਲ ਗਰਗ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਮੋਕੇ ਮੰਡਲ ਦੇ ਮੈਂਬਰ ਵਿਨੋਦ ਬਾਂਸਲ,ਭਗਵਾਨ ਦਾਸ,ਕ੍ਰਿਸਨ ਲਾਲ,ਵਿਜੇ ਕੁਮਾਰ, ਸਜੀਵ ਕੁਮਾਰ,ਨੀਤਿਨ ਖੂੰਗਰ ,ਬੀਰਬਲ ਦਾਸ ਬਾਰੂ,ਰਾਕੇਸ਼ ਕੁਮਾਰ,ਦਰਸ਼ਨ,ਆਦਿ ਹਾਜ਼ਰ ਸਨ। ਮੰਦਰ ਕਮੇਟੀ ਦੇ ਵਾਈਸ ਪ੍ਰਧਾਨ ਬਿੰਦਰਪਾਲ ਗਰਗ ਨੇ ਆਏ ਹੋਏ ਸਮੂਹ ਭਜਨ ਮੰਡਲੀਆਂ ਦੇ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here