ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਲਾ ਇਕਾਈ ਮਾਨਸਾ ਵੱਲੋਂ ਆਲ ਇੰਡੀਆ ਕਿਸਾਨ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ।

0
8

ਮਾਨਸਾ 20 ਸਤੰਬਰ (ਸਾਰਾ ਯਹਾ,(ਹੀਰਾ ਮਿੱਤਲ) ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਲ•ਾ ਇਕਾਈ ਮਾਨਸਾ ਵੱਲੋਂ ਆਲ ਇੰਡੀਆ ਕਿਸਾਨ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਜਨ ਸਿੰਘ ਘੁੰਮਣ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਮੰਗ ਪੱਤਰ ਵਿੱਚ ਕਿਸਾਨਾਂ ਨਾਲ ਸਬੰਧਤ ਹੇਠ ਲਿਖੇ ਅਨੁਸਾਰ ਮੰਗਾਂ ਮੰਨਣ ਲਈ ਅਪੀਲ ਕੀਤੀ ਗਈ ਹੈ: –
1. ਸਮੁੱਚੀ ਕਿਸਾਨੀ ਦਾ ਹਰ ਕਿਸਮ ਦਾ ਕਰਜ਼ਾ (ਸਰਕਾਰੀ, ਸਹਿਕਾਰੀ, ਬੈਂਕਾਂ ਅਤੇ ਪ੍ਰਾਈਵੇਟ ਆੜ•ਤੀਆਂ, ਸੂਦਖੋਰਾਂ ਆਦਿ ਸਮੇਤ) ਮੁਆਫ ਕੀਤਾ ਜਾਵੇ।
2. ਸਵਾਮੀਨਾਥਨ ਰਿਪੋਰਟ ਇੰਨ ਬਿੰਨ ਲਾਗੂ ਕਰਕੇ ਸੀ2 ਫਾਰਮੂਲੇ ਮੁਤਾਬਿਕ ਕਿਸਾਨਾਂ ਦੀਆਂ ਜਿਣਸਾਂ ਦੇ ਲਾਹੇਵੰਦ ਭਾਅ ਨਿਸਚਿਤ ਕੀਤੇ ਜਾਣ।
3. ਕਿਸਾਨੀ ਜਿਣਸਾਂ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ‘ਤੇ ਸਰਕਾਰ ਵਲੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
4. ਹੜ•ਾਂ ਦੀ ਮਾਰ ਹੇਠ ਆਏ ਇਲਾਕਿਆਂ ਨੂੰ ਹੜ• ਪੀੜਿਤ ਘੋਸ਼ਿਤ ਕੀਤਾ ਜਾਵੇ ਅਤੇ ਪੀੜਿਤ ਪਰਿਵਾਰਾਂ ਨੂੰ ਫਸਲਾਂ, ਪਸ਼ੂ ਧਨ, ਮਕਾਨਾਂ ਅਤੇ ਮਸ਼ੀਨਰੀ ਆਦਿ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਦਿੱਤਾ ਜਾਵੇ ਅਤੇ ਇੰਨ•ਾਂ ਇਲਾਕਿਆਂ ਵਿੱਚ ਸਰਕਾਰ ਵੱਲੋਂ ਸਿਹਤ ਸਹੂਲਤਾਂ ਉਪਲਬਧ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ ।
5. ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਸਰਕਾਰ ਪੱਧਰ ‘ਤੇ ਪੱਕਾ ਅਤੇ ਠੋਸ ਹੱਲ ਕੀਤਾ ਜਾਵੇ ।
6. ਕਿਸਾਨਾਂ ਦੀਆਂ ਖਰੀਦ ਕੀਤੀਆਂ ਜਿਣਸਾਂ ਦੀ ਕੀਮਤ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਜਮ•ਾਂ ਕਰਵਾਈ ਜਾਇਆ ਕਰੇ ਤਾਂ ਕਿ ਕਿਸਾਨ ਸੋਸਣ ਤੋਂ ਬਚ ਸਕਣ।
7. ਝੋਨੇ ਦੀ ਖਰੀਦ ਸਮੇਂ ਨਮੀ ਦੀ ਮਾਤਰਾ 22% ਕੀਤੀ ਜਾਵੇ ਅਤੇ ਬਦਰੰਗ ਦਾਣੇ ਦੀ ਮਾਤਰਾ 8% ਕੀਤੀ ਜਾਵੇ ।
8. ਝੋਨੇ ਦੀ ਖਰੀਦ ਸਮੇਂ ਕੀਮਤ ‘ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਅਤੇ ਪਰਾਲੀ ਸਾੜਨ ਦੀ ਬਜਾਏ ਇਸਦੇ ਬਦਲਵੇਂ ਪ੍ਰਬੰਧ ਕਰਨ ਲਈ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਮੰਗ ਪੱਤਰ ਦੇਣ ਸਮੇਂ ਜੁਗਰਾਜ ਸਿੰਘ ਗੋਰਖਨਾਥ, ਪੂਰਨ ਸਿੰਘ ਕੂਲਰੀਆਂ, ਕਾਕਾ ਸਿੰਘ ਕੂਲਰੀਆਂ, ਜੱਜ ਸਿੰਘ ਭਾਵਾ, ਭੋਲਾ ਸਿੰਘ ਭਾਵਾ, ਕਰਨੈਲ ਸਿੰਘ ਗੋਰਖਨਾਥ, ਲਾਲ ਸਿੰਘ, ਦਰਸ਼ਨ ਸਿੰਘ, ਗੁਰਤੇਜ ਸਿੰਘ ਖੀਵਾ, ਗੁਰਦੀਪ ਸਿੰਘ ਮੱਲ ਸਿੰਘ ਵਾਲਾ ਤੋਂ ਇਲਾਵਾ ਹੋਰ ਕਿਸਾਨ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here