

ਮਾਨਸਾ, 23 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : 24 ਜਨਵਰੀ 2020 ਨੂੰ ਕੌਮੀ ਬੇਟੀ ਦਿਵਸ ਮੌਕੇ ਮੇਰੀ ਬੇਟੀ ਮੇਰਾ ਮਾਣ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੁਆਰਾ ਸਭ ਨੂੰ ਆਪਣੀ ਬੇਟੀ ਨਾਲ ਸੈਲਫੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਬੇਟੀਆਂ ਪ੍ਰਤੀ ਸਮਾਜ ਵਿਚ ਸਾਕਾਰਤਮਕ ਸੁਨੇਹਾ ਫੈਲਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੌਮੀ ਬੇਟੀ ਦਿਵਸ ਮੌਕ 23, 24 ਅਤੇ 25 ਜਨਵਰੀ ਨੂੰ ਸਾਰੇ ਆਪਣੀ ਬੇਟੀ ਨਾਲ ਫੋਟੋ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਦੇ ਫੇਸਬੁੱਕ ਪੇਜ ਤੇ ਮੇਰੀ ਬੇਟੀ ਮੇਰਾ ਮਾਣ ਹੈਸ਼ਟੈਗ ਨਾਲ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਬੇਟੀਆਂ ਵਿਚ ਉਤਸ਼ਾਹ ਅਤੇ ਉਨ੍ਹਾਂ ਪ੍ਰਤੀ ਬਰਾਬਰਤਾ ਦਾ ਸੁਨੇਹਾ ਫੈਲਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਵੀ ਹਰ ਖੇਤਰ ਵਿਚ ਮੁੰਡਿਆਂ ਦੇ ਸਮਾਨ ਮੌਕੇ ਪ੍ਰਦਾਨ ਕੀਤੇ ਜਾ ਸਕਣ ਅਤੇ ਸਮਾਜ ਵਿਚ ਇਕ ਚੰਗਾ ਸੁਨੇਹਾ ਪਹੁੰਚਦਾ ਕੀਤਾ ਜਾ ਸਕੇ।






















