

ਬੁਢਲਾਡਾ 27 ਨਵੰਬਰ (Aman Mehta)^ਸਥਾਨਕ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਨਗਰ ਕੋਸਲ ਵੱਲੋ ਅਹਿਮ ਉਪਰਾਲੇ ਕਰਦਿਆ ਕਈ ਵਿਕਾਸ ਸ਼ੀਲ ਮਤੇ ਪਾਸ ਕੀਤੇ ਜਿਸ ਨਾਲ ਸ਼ਹਿਰ ਦੇ ਲੋਕਾ ਨੂੰ ਕਾਫੀ ਸੁੱਖ ਸਹੂਲਤਾ ਮਿਲਣ ਗਿਆ.ਜਿੰਨਾ ਵਿਚੋ ਮੁੱਖ ਤੋਰ ਤੇ ਰੇਲਵੇ ਰੋੜ ਦੇ ਨਿਰਮਾਣ ਤੇ ਕਰੋੜਾ ਰੁਪਏ ਖਰਚਣ ਤੋ ਬਾਅਦ ਹੁਣ ਫੱੂਟਪਾਥਾ ਨੂੰ ਸੜਕ ਦੇ ਲੇਬਲ ਤੇ ਲਿਆਉਣ ਲਈ 31 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ. ਇਸ ਸਬੰਧੀ ਚੋਣਵੇ ਪੱਤਰਕਾਰਾ ਨੂੰ ਜਾਣਕਾਰੀ ਦਿਦਿਆ ਨਗਰ ਕੋਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ ਨੇ ਦੱਸਿਆ ਕਿ ਸੜਕ ਦੇ ਦੋਵੇ ਪਾਸੇ ਫੱੂਟਪਾਥਾ ਦਾ ਨਿਰਮਾਣ ਫੋਹਾਰਾ ਚੌਕ, ਪੁਰਾਣੀ ਕਚਹਿਰੀ ਰੋੜ ਤੋ ਕੁਲਾਣਾ ਚੌਕ ਤੱਕ ਹੋਵੇਗਾ ਜਿਸ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿਤਾ ਗਿਆ ਹੈ. ਕੋਸਲ ਪ੍ਰਧਾਨ ਨੇ ਦੱਸਿਆ ਕਿ ਰੇਲਵੇ ਰੋੜ ਦਾ ਕੰਮ ਆਖਰੀ ਪੜ੍ਹਾ ਤੇ ਹੈ ਇਸ ਤੋ ਬਾਅਦ ਹੁਣ ਸੜਕ ਉਪਰ ਕੇਮੀਕਲ ਦਾ ਘੋਲ ਪਾਉਣਾ ਬਾਕੀ ਹੈ ਜ਼ੋ ਦੋ ਦਿਨਾ ਦੇ ਵਿਚ ਟ੍ਰੈਫਿਕ ਬੰਦ ਕਰਕੇ ਇਹ ਘੋਲ ਪਾਇਆ ਜਾਵੇਗਾ.ਉਨਾ ਦੱਸਿਆ ਕਿ ਸੜਕ ਉਪਰ ਟੈ੍ਰਫਿਕ ਸਮੱਸਿਆ ਹੋਣ ਕਾਰਨ ਕੁਝ ਹਿਸਿਆ ਵਿਚ ਬਜਰੀ ਬਾਹਰ ਆ ਚੁੱਕੀ ਹੇ ਜ਼ੋ ਕਿ ਤਕਨੀਕੀ ਵਿਧੀ ਮੁਤਾਬਿਕ ਕੈਮਿਕਲ ਘੋਲ ਤੋ ਬਿਨਾ ਸੜਕ ਨੂੰ ਆਮ ਲੋਕਾ ਦੇ ਸਪੱੁਰਦ ਨਹੀ ਕੀਤਾ ਜਾ ਸਕਦਾ ਪ੍ਰੰਤੂ ਠੇਕੇਦਾਰ ਵੱਲੋ ਸੜਕ ਦੀ ਮੁਰੰਮਤ ਕੀਤੀ ਜਾਵੇਗੀ.ਉਨਾ ਦੱਸਿਆ ਕਿ ਇਸ ਤੋ ਇਲਾਵਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵੱਖ ਵੱਖ ਵਾਰਡਾ ਗਲੀ ਮੁਹੱਲਿਆ ਅਤੇ ਮੈਨ ਸੜਕਾ ਉਪਰ ਫੱੂਲਦਾਰ ਛਾਦਾਰ ਪੋਦੇ ਵੀ ਲਗਾਏ ਜਾ ਰਹੇ ਹਨ.ਉਨਾ ਦੱਸਿਆ ਕਿ ਸ਼ਹਿਰ ਦੇ 19 ਵਾਰਡਾ ਦੇ ਵਿਕਾਸ ਲਈ ਕੋਸਲਰਾ ਅਤੇ ਸ਼ਹਿਰੀਆ ਤੋ ਸੁਝਾਅ ਵੀ ਮੰਗੇ ਜਾ ਰਹੇ ਹਨ. ਉਨਾ ਦੱਸਿਆ ਕਿ ਸ਼ਹਿਰ ਦੇ ਲੋਕਾ ਨੰੁ ਗ੍ਰੀਨ ਪਾਰਕ ਮੁੱਹਈਆ ਕਰਵਾਉਣ ਲਈ ਕੋਸਲ ਵਿਚ ਮਤਾ ਲਿਆਦਾ ਗਿਆ ਹੇ ਜ਼ੋ ਸ਼ਹਿਰ ਦੇ ਨਜਦੀਕ ਇਕ ਸੰੁਦਰ ਬੁਢਲਾਡਾ ਆਈ ਲਵ ਯੂ ਪਾਰਕ ਦਾ ਨਿਰਮਾਣ ਅਮਲ ਵਿਚ ਲਿਆਦਾ ਜਾਵੇਗਾ.ਉਨਾ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਵਾਰਡਾ ਵਿਚ ਰਹਿੰਦੇ ਬਜੁਰਗਾ ਲਈ ਬੱਸ ਪਾਸ ਮੁਫਤ ਸਫਰ ਦੀ ਸੁਵਿਧਾ ਵੀ ਮੁਹਈਆ ਕਰਵਾਈ ਜਾ ਰਹੀ ਹੇੈ.ਉਨਾ ਦੱਸਿਆ ਕਿ ਸ਼ਹਿਰ ਵਿਚ ਅੰਗਹੀਣ ਅਤੇ ਵਿਧਵਾ ਕੋਲ ਜਾਇਦਾਦਾ ਦੇ ਮਾਲਕੀ ਸਬੁਤ ਨਾ ਹੋਣ ਕਾਰਨ 125 ਗੱਜ ਤੋ ਘੱਟ ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੇ ਬਿੱਲਾ ਦੀ ਮੁਆਫੀ ਸਹੁਲਤ ਤੋ ਵਾਝੇ ਹਨ ਨੂੰ ਮਾਫੀ ਦੇਣ ਲਈ ਬੈਕ ਖਾਤੇ ਦੀ ਫੋਟੋ ਸਟੈਟ ਕਾਪੀ ਸਬੁਤ ਵਜੋ ਨੱਥੀ ਕਰਕੇ ਸਹੁਲਤ ਦੇਣ ਦਾ ਫੈਸਲਾ ਕੀਤਾ ਹੈ.ਇਸ ਤੋ ਇਲਾਵਾ ਸਵੱਛ ਭਾਰਤ ਅਧੀਨ ਵਾਰਡ 19 ਚ (ਆਈ ਟੀ ਆਈ) ਸਥਾਪਿਤ ਕੀਤੀਆ ਗਈਆ ਜਨਤਕ ਪਖਾਨਿਆ ਨੂੰ ਮੁੰਕਮਲ ਕਰਨ ਦਾ ਫੇਸਲਾ ਕੀਤਾ ਗਿਆ ਹੈ.ਇਸ ਮੋਕ ਠੇਕੇਦਾਰ ਯਾਦਵਿੰਦਰ ਸਿੰਘ ਜਾਦੂ, ਵਿਸ਼ਾਲ ਸ਼ਾਲੂ, ਜਤਿੰਦਰ ਕੁਮਾਰ ਨੀਟੂ, ਟੀਟੂ ਕੋਟਲੀ, ਕਾਕਾ ਬੋੜਾਵਾਲੀਆ,ਬਾਕੇ ਬਿਹਾਰੀ,ਮੋਨੂੰ ਬਿਹਾਰੀ, ਕੋਸਲਰ ਸੁਖਵਿੰਦਰ ਕੋਰ ਸੁੱਖੀ, ਕੋਸਲਰ ਵਿਵੇਕ ਜਲਾਨ, ਕੋਸਲਰ ਅਜੇ ਕੁਮਾਰ ਟਿਕੂ, ਪੇਮ੍ਰ ਗਰਗ, ਰਿੰਤੂ ਚਾਵਲਾ, ਗੁਰਮੀਤ ਸਿੰਘ ਮੀਤਾ, ਦਿਲਰਾਜ ਰਾਜੂ, ਯਾਦਵਿੰਦਰ ਜਾਦੂ,ਕੇਵਲ ਪੇਟਰ,ਰਾਕੇਸ਼ ਬੱਗਾ,ਪ੍ਰਦੀਪ ਕੋਰ ਅਕਾਲੀ ਆਗੁ ਕਰਮਜੀਤ ਸਿੰਘ ਮਾਘੀ, ਹਨੀ ਚਹਿਲ, ਜ਼ਸਪਾਲ ਬੱਤਰਾ, ਕੁਲਦੀਪ ਸ਼ਿਮਾਰ, ਸਾਬਕਾ ਕੋਸਲਰ ਗੁਰਵਿੰਦਰ ਸੋਨੂੰ, ਆਦਿ ਹਾਜਰ ਸਨ.























