

ਮਾਨਸਾ 23 ਜੁਲਾਈ ((ਸਾਰਾ ਯਹਾ,BPS ):ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਧਰਮੂ ਵਿਖੇ ਹਰਬਲ ਪੌਦੇ ਲਗਾਏ ਗਏ । ਜਾਣਕਾਰੀ ਦਿੰਦਿਆਂ ਸਮਾਜ ਸੇਵੀ ਤੇ ਖੂਨਦਾਨੀ ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਵਣ ਵਿਸਥਾਰ ਮੰਡਲ ਬਠਿੰਡਾ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹਰਬਲ ਨਰਸਰੀ ਲਗਾਈ ਗਈ । ਇਸ ਨਰਸਰੀ ਵਿੱਚ ਲੱਗਭੱਗ ਵੀਹ ਕਿਸਮ ਦੇ ਮੈਡੀਸਨ ਪਲਾਂਟ 200 ਪੌਦੇ ਲਗਾਏ ਗਏ । ਇਸ ਪੌਦੇ ਲਗਾਉਣ ਦੀ ਸ਼ੁਰੂਆਤ ਵਣ ਵਿਸਥਾਰ ਮੰਡਲ ਬਠਿੰਡਾ ਦੇ ਡੀ.ਐਫ.ਓ. ਦਲਜੀਤ ਸਿੰਘ ਨੇ ਕੀਤੀ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਹਨ ਚੰਗਾ ਹੋਵੇ ਕਿ ਜੇ ਸਿੰਘ ਆਪਣੇ ਘਰ ਅਤੇ ਆਲੇ ਦੁਆਲੇ ਵਿੱਚ ਮੈਡੀਸਨ ਨਾਲ ਸਬੰਧਤ ਪੌਦੇ ਲਗਾਈਏ ਜਿਸ ਨਾਲ ਅਸੀਂ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਨ੍ਹਾਂ ਪੌਦਿਆਂ ਵੱਖ ਵੱਖ ਭਾਗ ਵਰਤ ਕੇ ਠੀਕ ਕਰ ਸਕਦੇ ਹਾਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਬਲਾਕ ਅਫ਼ਸਰ ਨੈਬ ਸਿੰਘ ਅਤੇ ਕੁਲਦੀਪ ਕੌਰ ਖਾਲਸਾ ਨੇ ਵੀ ਸਮੂਹ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਗੁਰਦੀਪ ਸਿੰਘ ਕੁਲਦੀਪ ਸਿੰਘ , ਜਸਵਿੰਦਰ ਸਿੰਘ ਜਰਨੈਲ ਸਿੰਘ, ਜੱਸਾ ਸਿੰਘ , ਗੁਰੂ ਤੇਗ਼ ਬਹਾਦਰ ਕਲੱਬ ਕੋਟ ਧਰਮੂ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਅਤੇ ਸਮੂਹ ਪਿੰਡ ਵਾਸੀ ਆਦਿ ਹਾਜ਼ਰ ਸਨ।























