ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਿੰੰਡ ਟਾਂਡੀਵਾਲਾ ਦਾ ਦੌਰਾ

0
27

ਚੰਡੀਗੜ•/ਫਿਰੋਜ਼ਪੁਰ,(ਸਾਰਾ ਯਹਾ,(ਬਲਜੀਤ ਸ਼ਰਮਾ) 25 ਅਗਸਤ: ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਤਵਾਰ ਸ਼ਾਮ ਨੂੰ ਫਿਰੋਜ਼ਪੁਰ ਜ਼ਿਲ•ੇ ਦੇ ਪਿੰਡ ਟਾਂਫੀਵਾਲ ਦਾ ਦੌਰਾ ਕੀਤਾ ਅਤੇ ਨੁਕਸਾਨੇ ਗਏ ਬੰਨ• ਦਾ ਨਿਰੀਖਣ ਕੀਤਾ। ਉਨ•ਾਂ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਅਤੇ ਐਸ.ਐਸ.ਪੀ ਸ੍ਰੀ ਵਿਵੇਕ ਐਸ. ਸੋਨੀ ਨਾਲ ਮੋਟਰਬੋਟ ‘ਚ ਸਵਾਰ ਹੋ ਕੇ ਹੜ• ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਪਾਣੀ ਨਾਲ ਨੁਕਸਾਨੇ ਗਏ ਬੰਨ• ਦਾ ਨਿਰੀਖਣ ਕੀਤਾ।
ਬੰਨ• ਦਾ ਨਿਰੀਖਣ ਕਰਨ ਮਗਰੋਂ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਹੜ•ਾਂ ਨਾਲ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੋਇਆ ਹੈ। ਉਨ•ਾਂ ਨੇ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਨੂੰ ਹੜ•ਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ 15 ਦਿਨਾਂ ‘ਚ ਤਿਆਰ ਕਰਕੇ ਸਰਕਾਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ, ਤਾਂਜੋ ਸਬੰਧਤਾਂ ਨੂੰ ਛੇਤੀ ਤੋਂ ਛੇਤੀ ਮੁਆਵਜਾ ਰਾਸ਼ੀ ਦਿੱਤੀ ਜਾ ਸਕੇ। ਉਨ•ਾਂ ਕਿਹਾ ਕਿ ਨੁਕਸਾਨ ਭਾਵੇਂ ਘਰਾਂ ਦਾ ਹੋਇਆ ਹੈ ਜਾਂ ਫ਼ਸਲਾਂ ਦਾ, ਲੋਕਾਂ ਦੇ ਹੋਏ ਨੁਕਸਾਨ ਪੂਰੀ ਭਰਪਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਹੜ•ਾਂ ਦੀ ਵਜ•ਾ ਨਾਲ ਪੈਦਾ ਹੋਈ ਇਸ ਸੰਕਟ ਦੀ ਘੜੀ ‘ਚ ਲੋਕਾਂ ਨਾਲ ਖ਼ੜ•ੀ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਦੀ ਮੰਗ ਕਰ ਚੁੱਕੇ ਹਨ ਅਤੇ ਉਹ ਛੇਤੀ ਹੀ ਇਸ ਮੱਦੇ ‘ਤੇ ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਨਾਲ ਮੁਲਾਕਾਤ ਵੀ ਕਰਨਗੇ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਉਠਾਏ ਗਏ ਕਦਮਾਂ ਦੀ ਪ੍ਰਸੰਸ਼ਾ ਕਰਦੇ ਹੋਏ ਰਾਣਾ ਸੋਢੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਸਾਵਧਾਨੀ ਦੇ ਤੌਰ ‘ਤੇ ਫੌਜ ਅਤੇ ਐਨ.ਡੀ.ਆਰ.ਐਫ. ਦੀ ਤਾਇਨਤੀ ਕਰਵਾ ਦਿੱਤੀ ਗਈ ਹੈ। ਉਨ•ਾਂ ਸਮੇਂ ਸਿਰ ਬੰਨ• ਦੀ ਮੁਰੰਮਤ ਦੇ ਸ਼ੁਰੂ ਕਰਵਾਏ ਜਾਣ ਤੇ ਬੰਨ• ਨੂੰ ਹੋਰ ਟੁੱਟਣ ਤੋਂ ਬਚਾ ਲੈਣ ‘ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ•ਾਂ ਕਿਹਾ ਕਿ ਹਾਲ ਦੀ ਘੜੀ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ ਕਿਉਂਕਿ ਪ੍ਰਸਾਸ਼ਨ ਦੀ ਮਸਤੈਦੀ ਨਾਲ ਬੰਨ• ਨੂੰ ਸਮੇਂ ਸਿਰ ਮਜ਼ਬੂਤੀ ਪ੍ਰਦਾਨ ਕਰ ਦਿੱਤੀ ਗਈ ਹੈ। ਉਨ•ਾ ਜ਼ਿਲ•ੇ ਦੇ ਸਮੂਹ ਵਿਭਾਗਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸ਼ਾ ਵੀ ਕੀਤੀ।
ਕੈਬਨਿਟ ਮੰਤਰੀ ਨੇ ਇਸ ਦੌਰਾਨ ਪਿੰਡ ਟਾਂਡੀਵਾਲਾ ਦੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਉਨ•ਾਂ ਨੇ ਹੜ• ਰਾਹਤ ਕਾਰਜਾਂ ‘ਚ ਲੱਗੇ ਪਿੰਡ ਵਾਸੀਆਂ ਦੇ ਪੈਟਰੋਲ-ਡੀਜ਼ਲ ‘ਤੇ ਹੋਇਆ ਖ਼ਰਚਾ, 15 ਹਜ਼ਾਰ ਰੁਪਏ ਆਪਣੀ ਜੇਬ ਵਿੱਚੋਂ ਦੇ ਦਿੱਤਾ। ਉਨ•ਾਂ ਨੇ ਜ਼ਿਲ•ਾ ਪ੍ਰਸਾਸ਼ਨ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਵੱਲੋਂ ਰਾਹਤ ਕਾਰਜਾਂ ਦੌਰਾਨ ਕੀਤੇ ਗਏ ਸਮੁੱਚੇ ਖ਼ਰਚ ਦੀ ਅਦਾਇਗੀ ਵੀ ਕੀਤੀ ਜਾਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਇੱਕੇ ਬੰਨ• ਨੂੰ ਨੁਕਸਾਨ ਪਾਕਿਸਤਾਨ ਵੱਲੋਂ ਛੱਡੇ ਗਏ ਜ਼ਿਆਦਾ ਪਾਣੀ ਨਾਲ ਹੋਇਆ ਹੈ ਕਿਉਂਕਿ ਅਚਾਨਕ ਜਲ ਪੱਧਰ ਵੱਧਣ ਨਾਲ ਬੰਨ• ਕਮਜੋਰ ਹੋ ਗਿਆ ਸੀ। ਉਨ•ਾਂ ਕਿਹਾ ਕਿ ਜੇ ਸਮੇਂ ਸਿਰ ਇਸ ਬੰਨ• ਦੀ ਮਜ਼ਬੂਤੀ ਨਾ ਕੀਤੀ ਜਾਂਦੀ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ।

LEAVE A REPLY

Please enter your comment!
Please enter your name here