ਕੈਪਟਨ ਨੇ ਫਿਰ ਮੰਗੀ ਮੋਦੀ ਤੋਂ ਰਾਹਤ, ਟਵਿੱਟਰ ‘ਤੇ ਦਿਵਾਈ ਯਾਦ

0
3

ਚੰਡੀਗੜ੍ਹ(ਸਾਰਾ ਯਹਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਸਬੰਧੀ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਸੀ। ਵੀਰਵਾਰ ਨੂੰ ਕੈਪਟਨ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਚਿੱਠੀ ਬਾਰੇ ਯਾਦ ਕਰਾਇਆ ਹੈ। ਕੈਪਟਨ ਨੇ ਲਿਖਿਆ, ”ਨਰਿੰਦਰ ਮੋਦੀ ਜੀ, ਮੈਂ ਤੁਹਾਨੂੰ ਇਕ ਚਿੱਠੀ ਭੇਜੀ ਸੀ। ਸਾਡੇ ਦੁਖੀ ਕਿਸਾਨਾਂ ਲਈ ਇਕ ਵਾਰ ਫਿਰ ਕਰਜ਼ਾ ਰਾਹਤ ਲਈ ਤੁਹਾਡੇ ਤੁਰੰਤ ਦਖਲ ਦੀ ਮੰਗ ਕੀਤੀ ਹੈ। ਇਹ ਕੌਮੀ ਸੰਕਟ ਹੈ, ਜਿਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਣਾ ਚਾਹੀਦਾ ਹੈ।” ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਵੀ ਕੀਤਾ ਹੈ।


First Published: Friday, 18 May 2018

LEAVE A REPLY

Please enter your comment!
Please enter your name here