ਕੈਪਟਨ ਨੇ ਜਾਰੀ ਕੀਤਾ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਬਿਓਰਾ, ਜਾਣੋ ਕਿੰਨੀਆਂ ਮੌਤਾਂ ਤੇ ਕਿੰਨੀ ਫ਼ਸਲ ਹੋਈ ਬਰਬਾਦ

0
14

ਚੰਡੀਗੜ੍ਹ: ਪੰਜਾਬ ਵਿੱਚ ਆਏ ਹੜ੍ਹਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹੁਣ ਮੁੱਖ ਮੰਤਰੀ ਨੇ ਜਾਨ-ਮਾਲ ਦੇ ਨੁਕਸਾਨ ਦੇ ਵੇਰਵੇ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਹੈ ਕਿ ਹੜ੍ਹਾਂ ਕਾਰਨ ਵੱਖ-ਵੱਖ ਥਾਂ ਕੁੱਲ ਅੱਠ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਕੁੱਲ ਪੌਣੇ ਦੋ ਲੱਖ ਏਕੜ ਰਕਬੇ ‘ਤੇ ਖੜ੍ਹੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ।

Capt.Amarinder Singh@capt_amarinder

Lot of false information is being circulated over the past few days regarding floods in Punjab. Let me clarify that there was no breach in Beas & Ravi and breaches in Ghaghar & Sutlej have more or less been plugged. Its my humble request to not indulge in spreading false news.7094:16 pm – 28 अग॰ 2019Twitter Ads की जानकारी और गोपनीयता147 लोग इस बारे में बात कर रहे हैं

ਕੈਪਟਨ ਨੇ ਆਪਣੇ ਟਵਿੱਟਰ ਖਾਤੇ ‘ਤੇ ਅੰਕੜੇ ਜਾਰੀ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ 317.63 ਮਿਲੀਮੀਟਰ ਵਰਖਾ ਹੋਈ ਹੈ, ਜਿਸ ਨਾਲ ਕੁੱਲ 18 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਭਾਰੀ ਬਰਸਾਤ ਕਾਰਨ ਕੁੱਲ 554 ਪਿੰਡਾਂ ਵਿੱਚ ਰਹਿੰਦੇ 13,635 ਲੋਕ ਪ੍ਰਭਾਵਿਤ ਹੋਏ ਹਨ। ਕੁੱਲ ਅੱਠ ਮੌਤਾਂ ਵਿੱਚੋਂ ਸਭ ਤੋਂ ਵੱਧ ਲੁਧਿਆਣਾ ਵਿੱਚ ਹੋਈਆਂ ਹਨ।

ਇਸ ਤੋਂ ਇਲਾਵਾ ਫ਼ਾਜ਼ਿਲਕਾ, ਰੂਪਨਗਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਗਈ ਹੈ। ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਹਾਲੇ ਇੱਕ ਵਿਅਕਤੀ ਲਾਪਤਾ ਦੱਸਿਆ ਗਿਆ ਹੈ ਤੇ 12 ਜਣੇ ਜ਼ਖ਼ਮੀ ਹੋਏ ਹਨ। ਹਾਲਾਂਕਿ, ਇਸ ਸਰਵੇਖਣ ਵਿੱਚ ਬਿਮਾਰਾਂ ਦੀ ਗਿਣਤੀ ਨਹੀਂ ਦੱਸੀ ਗਈ। ਹੜ੍ਹਾਂ ਦਾ ਪਾਣੀ ਘਟਣ ਦੇ ਨਾਲ ਹੀ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰ ਲੋਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।

Capt.Amarinder Singh@capt_amarinder

Punjab State Seeds Corporation to supply 25,000 quintal high-quality wheat seeds free of cost to the farmers affected by floods. The total procurement will cost the government around Rs. 7.5 Crore. This is one of many steps towards restoring normalcy at the earliest.

Twitter पर छबि देखें

1686:01 pm – 28 अग॰ 2019Twitter Ads की जानकारी और गोपनीयता21 लोग इस बारे में बात कर रहे हैं

ਕੈਪਟਨ ਦੀ ਰਿਪੋਰਟ ਮੁਤਾਬਕ ਪਿੰਡਾਂ ਵਿੱਚ 1457 ਘਰ ਪੂਰੀ ਤਰ੍ਹਾਂ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਤੇ 298 ਮਕਾਨਾਂ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਿਆ ਹੈ। ਇਸੇ ਤਰ੍ਹਾਂ ਹੜ੍ਹਾਂ ਨੇ 49 ਕੱਚੇ ਮਕਾਨ ਪੂਰੀ ਤਰ੍ਹਾਂ ਢਹਿਢੇਰੀ ਕਰ ਦਿੱਤੇ ਹਨ ਅਤੇ 64 ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਕਰ ਰਿਹਾ ਹੈ। ਮੁੱਖ ਮੰਤਰੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੜ੍ਹਾਂ ਕਾਰਨ 4,228 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਹ ਪਸ਼ੂ ਕਿਸਾਨਾਂ ਦੀ ਕਮਾਈ ਦਾ ਵੱਡਾ ਸਾਧਨ ਹੁੰਦੇ ਸਨ, ਜੋ ਹੁਣ ਨਹੀਂ ਰਹੇ।

ਅੰਕੜਿਆਂ ਮੁਤਾਬਕ 1,72,223 ਏਕੜ ਖੜ੍ਹੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਸਰਕਾਰ ਇਸ ਖਰਾਬੇ ਦਾ ਮੁਆਵਜ਼ਾ ਲੋਕਾਂ ਨੂੰ ਕਦੋਂ ਜਾਰੀ ਕਰੇਗੀ, ਇਸ ਬਾਰੇ ਕੁਝ ਕਹਿਣਾ ਹਾਲੇ ਬਾਕੀ ਹੈ। ਹਾਲੇ ਤਕ ਪੰਜਾਬ ਨੂੰ ਕੇਂਦਰ ਤੋਂ ਵੀ ਕੋਈ ਮਦਦ ਨਹੀਂ ਕੀਤੀ ਤੇ ਮੁੱਖ ਮੰਤਰੀ ਨੇ 100 ਕਰੋੜ ਰੁਪਏ ਦੀ ਫੌਰੀ ਮਦਦ ਹੀ ਜਾਰੀ ਕੀਤੀ ਹੈ, ਪਰ ਨੁਕਸਾਨ ਇਸ ਤੋਂ ਕਈ ਗੁਣਾ ਵੱਧ ਹੈ।


LEAVE A REPLY

Please enter your comment!
Please enter your name here