*ਕੈਪਟਨ ਅਮਰਿੰਦਰ ਨੇ ਕਿਸਾਨਾਂ ਦੀ ਘਰ ਵਾਪਸੀ ਤੇ ਕੀਤਾ ਸਵਾਗਤ, ਕਿਹਾ- ਪੰਜਾਬ ਸਰਕਾਰ ਰਹਿ ਗਏ ਵਾਅਦੇ ਪੂਰੇ ਕਰੇ*

0
20
Chandigarh, Jan 23 (ANI): Chief Minister of Punjab Captain Amarinder Singh greets during an all-party meeting regarding the state water situation, in Chandigarh on Thursday. (ANI Photo)

ਚੰਡੀਗੜ੍ਹ 11,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt Amarinder Singh) ਨੇ ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਦੇ ਅੰਦੋਲਨ ਦੀ ਸਫਲਤਾਪੁਰਵਕ ਸਮਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਜਿਹੜੇ ਕਿਸਾਨ 380 ਦਿਨਾਂ ਦੇ ਤਪ, ਤਿਆਗ ਅਤੇ ਤਪੱਸਿਆ ਤੋਂ ਬਾਅਦ ਘਰ ਪਰਤ ਰਹੇ ਹਨ।
ਕੈਪਟਨ ਅਮਰਿੰਦਰ ਨੇ ਪੰਜਾਬ ‘ਚ ਘਰ ਪਰਤ ਰਹੇ ਹਜ਼ਾਰਾਂ ਕਿਸਾਨਾਂ ਦਾ ਸਵਾਗਤ ਕਰਦਿਆਂ ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਅਨੁਸ਼ਾਸਨ, ਸੰਜਮ ਤੇ ਹਿੰਮਤ ਕਾਰਨ ਹੀ ਅੰਦੋਲਨ ਆਪਣੇ ਨਿਰਣਾਇਕ ਅੰਤ ਤਕ ਪਹੁੰਚਿਆ ਤੇ ਭਾਰਤ ਸਰਕਾਰ ਨੂੰ ਆਖਿਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਪਿਆ।
ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਮੈਨੀਫੈਸਟੋ ‘ਚ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਉਨ੍ਹਾਂ ‘ਚੋਂ ਕਈ ਵਾਅਦਿਆਂ ਨੂੰ ਪੂਰਾ ਕਰ ਚੁੱਕੇ ਹਨ ਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਬਾਕੀ ਰਹਿੰਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨਾ ਹੁਣ ਸਰਕਾਰ ਦੇ ਹੱਥ ਹੈ।
(Capt Amarinder Singh) ਕੈਪਟਨ ਅਮਰਿੰਦਰ ਨੇ ਇਸ ਮਾਮਲੇ ਦੇ ਹੱਲ ਹੋਣ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਯਾਦ ਕੀਤਾ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇਕ ਸਾਲ ਪਹਿਲਾਂ ਵਿਅਕਤੀਗਤ ਤੌਰ ‘ਤੇ ਕਿਸਾਨ ਅੰਦੋਲਨ ‘ਚ ਹਿੱਸਾ ਲਿਆ ਅਤੇ ਕਿਸਾਨਾਂ ਨੂੰ ਆਪਣਾ ਪ੍ਰਦਰਸ਼ਨ ਦਿੱਲੀ ਲੈ ਕੇ ਜਾਣ ਲਈ ਸਮਰਥਨ ਤੇ ਉਤਸ਼ਾਹ ਦਿੱਤਾ। ਉਹ ਖੁਸ਼ ਹਨ ਕਿ ਸਾਡਾ ਉਦੇਸ਼ ਪੂਰਾ ਹੋ ਗਿਆ ਹੈ ਅਤੇ ਇਨ੍ਹਾਂ ਕਾਨੂੰਨਾਂ ਦੇ ਰੱਦ ਹੋਣ ਨਾਲ ਸਾਡੇ ਕਿਸਾਨ ਭਾਈਚਾਰੇ ਨੂੰ ਸੰਤੁਸ਼ਟੀ ਮਿਲੀ ਹੈ।

ਕੈਪਟਨ ਅਮਰਿੰਦਰ ਨੇ ਕਿਸੇ ਵੀ ਕੀਮਤ ‘ਤੇ ਆਮ ਪੰਜਾਬੀਆਂ ਤੇ ਖ਼ਾਸਕਰ ਕਿਸਾਨਾਂ ਤੇ ਹਿੱਸਾ ਖੇਤਾਂ ਦੀ ਰਾਖੀ ਕਰਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਕਿਸਾਨ ਭਰਾਵਾਂ ਤੇ ਭੈਣਾਂ ਨੂੰ ਇਕ ਵਾਰ ਫਿਰ ਤੋਂ ਭਰੋਸਾ ਦੇਣਾ ਚਾਹੁੰਦੇ ਹਨ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੋਈ ਵੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟਣਗੇ। ਜਿਵੇਂ ਉਹ ਸਾਲ 2004 ‘ਚ ਦੂਜੇ ਸੂਬਿਆਂ ਨਾਲ ਪਾਣੀ ਦੀ ਵੰਡ ਸਬੰਧੀ ਸਮਝੌਤਿਆਂ ਨੂੰ ਰੱਦ ਕਰਨ ਵਾਸਤੇ ਪੰਜਾਬ ਟਰਮੀਨੇਸ਼ਨ ਆਫ (ਵਾਟਰ ਸ਼ੇਅਰਿੰਗ) ਐਗਰੀਮੈਂਟ ਲੈ ਕੇ ਆਏ ਸਨ ਤਾਂ ਜੋ ਸਾਡੇ ਪਾਣੀਆਂ ਨੂੰ ਬਚਾਇਆ ਜਾ ਸਕੇ ਅਤੇ ਪੰਜਾਬ ਬੰਜਰ ਨਾ ਬਣੇ।

LEAVE A REPLY

Please enter your comment!
Please enter your name here