ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ

0
4

ਨਵੀਂ ਦਿੱਲੀ(ਸਾਰਾ ਯਾਹਾ) : ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਵਾਧੇ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਮਨਜ਼ੂਰੀ ਮਿਲ ਗਈ ਹੈ। ਕੱਲ੍ਹ ਨੂੰ ਪੰਜਾਬ ਨੂੰ ਨੌਂ ਨਵੇਂ ਕੈਬਨਿਟ ਮੰਤਰੀ ਮਿਲ ਜਾਣਗੇ। ਭਲਕੇ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਨਵੇਂ ਮੰਤਰੀਆਂ ਨੂੰ ਸ਼ਾਮ ਨੂੰ ਛੇ ਵਜੇ ਸਹੁੰ ਚੁਕਵਾਉਣਗੇ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਇਸ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ। ਕੈਪਟਨ ਦੇ ਮੀਡੀਆ ਸਲਾਹਕਾਰ ਦੇ ਟਵੀਟਸ ਤੋਂ ਪਤਾ ਲੱਗਦਾ ਹੈ ਕਿ ਕਈ ਮੌਜੂਦਾ ਮੰਤਰੀਆਂ ਨੂੰ ਕੁਰਸੀ ਤੋਂ ਲਾਹਿਆ ਵੀ ਜਾ ਸਕਦਾ ਹੈ।

ਇੱਕ ਹੋਰ ਟਵੀਟ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਮੰਤਰੀਆਂ ਦੇ ਨਾਂ ਵੀ ਨਸ਼ਰ ਕੀਤੇ ਹਨ। ਹਾਲਾਂਕਿ ਉਨ੍ਹਾਂ ਦੇ ਵਿਭਾਗ ਨਹੀਂ ਦੱਸੇ ਹਨ। ਨਵੇਂ ਬਣੇ ਮੰਤਰੀਆਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਿਆਮ ਅਰੋੜਾ, ਓ.ਪੀ. ਸੋਨੀ, ਰਾਣਾ ਗੁਰਮੀਤ ਸਿੰਘ ਸੋਢੀ,ਗੁਰਪ੍ਰੀਤ ਕਾਂਗੜ ਤੇ ਬਲਬੀਰ ਸਿੱਧੂ ਸ਼ਾਮਲ ਹਨ। ਸਲਾਹਕਾਰ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਹੈ ਕਿ ਰਾਜ ਮੰਤਰੀ ਰਜ਼ੀਆ ਸੁਲਤਾਨਾ ਤੇ ਅਰੁਣਾ ਚੌਧਰੀ ਨੂੰ ਵੀ ਪਦਉੱਨਤੀ ਮਿਲੀ ਹੈ। ਉਨ੍ਹਾਂ ਦੋਵਾਂ ਨੂੰ ਵੀ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾ ਰਿਹਾ ਹੈ।

EDITED BY : SARA YAHA (PUNJABI NEWS)

 

LEAVE A REPLY

Please enter your comment!
Please enter your name here