

ਅੰਮ੍ਰਿਤਸਰ: ਹੁਣ ਕੈਨੇਡਾ ਜਾਣ ਲਈ ਜਹਾਜ਼ ਚੜ੍ਹਨ ਲਈ ਦਿੱਲੀ ਹਵਾਈ ਅੱਡੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਏਅਰ ਇੰਡੀਆ ਕੈਨੇਡਾ ਲਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਹਰ ਸਾਲ ਤਕਰੀਬਨ 10 ਲੱਖ ਤੋਂ ਵੱਧ ਪੰਜਾਬੀ ਕੈਨੇਡਾ ਤੇ ਭਾਰਤ ਆਉਂਦੇ ਜਾਂਦੇ ਹਨ, ਉਨ੍ਹਾਂ ਲਈ ਇਹ ਬੇਹੱਦ ਵੱਡੀ ਰਾਹਤ ਦੀ ਖ਼ਬਰ ਹੈ।
ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਹੈ ਕਿ ਕੌਮਾਂਤਰੀ ਸੈਰ-ਸਪਾਟਾ ਦਿਵਸ ਵਾਲੇ ਦਿਨ ਯਾਨੀ ਆਉਂਦੀ 27 ਸਤੰਬਰ ਤੋਂ ਅੰਮ੍ਰਿਤਸਰ ਤੋਂ ਟੋਰੰਟੋ ਦਰਮਿਆਨ ਬਾਰਸਤਾ ਦਿੱਲੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਪੁਰੀ ਨੇ ਇਹ ਜਾਣਕਾਰੀ ਟਵੀਟ ਰਾਹੀਂ ਦੱਸਿਆ ਕਿ ਇਹ ਉਡਾਣ ਯਾਤਰੀਆਂ ਨੂੰ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਜਾਵੇਗੀ ਤੇ ਉੱਥੋਂ ਸਿੱਧੀ ਟੋਰਾਂਟੋ ਲਈ ਉਡਾਣ ਭਰੇਗੀ।

Hardeep Singh Puri✔@HardeepSPuri
Nanak Naam Chardhi Kala,
Tere Bhaane Sarbat Da Bhala.
Delighted to announce the commencement of a thrice weekly @airindiain flight between Sri Amritsar Sahib and Canada.
The Amritsar-Delhi-Toronto flight will commence on the occasion of World Tourism Day on 27 Sept. 2019.7201:45 PM – Jun 14, 2019142 people are talking about thisTwitter Ads info and privacy
ਪੁਰੀ ਨੇ ਕਿਹਾ ਹੈ ਕਿ ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਨਿਵਾਸੀਆਂ ਤੇ ਉੱਤਰੀ ਅਮਰੀਕਾ ’ਚ ਵਸਦੇ ਭਾਰਤੀ ਮੂਲ ਦੇ, ਖ਼ਾਸ ਕਰ ਕੇ ਪੰਜਾਬੀ ਸ਼ਰਧਾਲੂਆਂ ਦੀ ਚਿਰਾਂ ਤੋਂ ਪੁਰਜ਼ੋਰ ਮੰਗ ਸੀ ਕਿ ਜੋ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਸਨ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਇਸ ਨਿੱਕੀ ਜਿਹੀ ਸੇਵਾ ਵਿੱਚ ਯੋਗਦਾਨ ਪਾਉਣ ’ਚ ਕਾਮਯਾਬ ਰਿਹਾ ਹਾਂ। ਇਹ ਗੁਰੂ ਕੀ ਨਗਰੀ ਦੇ ਵਿਕਾਸ ਦੀ ਯਾਤਰਾ ਦੀ ਸ਼ੁਰੂਆਤ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਟੋਰੰਟੋ, ਮਿਸੀਸਾਗਾ, ਬਰੈਂਪਟਨ (ਓਂਟਾਰੀਓ), ਕੈਲਗਰੀ (ਐਲਬਰਟਾ), ਵਿਨੀਪੈਗ (ਮੈਨੀਟੋਬਾ), ਸਰੀ, ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ਅੰਦਰ ਵੱਡੀ ਗਿਣਤੀ ’ਚ ਪੰਜਾਬੀ ਵੱਸਦੇ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਤਾਂ ਪੰਜਾਬੀ ਭਾਸ਼ਾ ਨੂੰ ਤੀਜਾ ਦਰਜਾ ਤਕ ਹਾਸਲ ਹੈ।























