*ਕੈਨੇਡਾ ਤੋਂ ਭਾਰਤ ਲਿਆਂਦੀ ਦਰਿਆ ਚ ਡੁੱਬੇ ਮਾਨਸਾ ਦੇ ਜਤਿਨ ਗਰਗ ਦੀ ਦੇਹ*

0
801

ਮਾਨਸਾ 10 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ): (ਐਤਵਾਰ)ਨੂੰ ਮਾਨਸਾ ਦੇ ਰਾਮ ਬਾਗ ‘ਚ ਹੋਵੇਗਾ ਅੰਤਿਮ ਸਸਕਾਰ। ਮਾਨਸਾ 8 ਅਗਸਤ। ਕੈਨੈਡਾ ਵਿਖੇ ਵਾਲੀਬਾਲ ਖੇਡਦੇ ਸਮੇਂ ਦਰਿਆ ਚ ਡੁੱਬ ਕੇ ਮੌਤ ਦੇ ਮੂੰਹ ਚ ਚਲੇ ਗਏ ਮਾਨਸਾ ਦੇ ਇੰਜੀਨੀਅਰ ਜਤਿਨ ਗਰਗ ਦੀ ਮਿਰਤਕ ਦੇਹ ਭਾਰਤ(ਮਾਨਸਾ)ਲਿਆਂਦੀ ਜਾ ਰਹੀ ਹੈ। ਜਿਸਦਾ ਅੰਤਿਮ ਸਸਕਾਰ 10 ਅਗਸਤ (ਐਤਵਾਰ)ਨੂੰ ਕਰੀਬ 2 ਵਜੇ ਦੁਪਹਿਰ ਸੇਜਲ ਤੇ ਹੰਝੂ ਭਰੀਆਂ ਅੱਖਾਂ ਨਾਲ ਕੀਤਾ ਜਾਵੇਗਾ। ਜਤਿਨ ਗਰਗ, ਮਾਨਸਾ ਦੇ ਧਰਮਪਾਲ ਮੱਤੀ ਦਾ ਸਪੁੱਤਰ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਭੂਸ਼ਨ ਮੱਤੀ ਦਾ ਭਤੀਜਾ ਸੀ ਤੇ ਅੱਜ ਕੱਲ ਉਨਾਂ ਦਾ ਪਰਿਵਾਰ ਚੰਡੀਗੜ੍ਹ ਵਿਖੇ ਰਹਿ ਰਿਹਾ ਸੀ। ਉਹ ਇੰਜੀਨੀਅਰ ਦੀ ਪੜਾਈ ਕਰਕੇ ਛੇ ਕੁ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਉਸਦੀ ਲੰਘੀ 6 ਜੁਲਾਈ ਨੂੰ ਕੈਨੇਡਾ ਦੇ ੳਵਰਲੈਂਡਰ ਪਾਰਕ ਵਿਖੇ ਵਾਲੀਬਾਲ ਖੇਡਦੇ ਸਮੇਂ ਬਾਲ ਚੁੱਕਦਿਆਂ ਦਰਿਆ ਚ ਡੁੱਬ ਕੇ ਮੌਤ ਹੋ ਗਈ ਸੀ। ਉਸਦੀ ਮਿਰਤਕ ਦੇਹ ਕਰੀਬ ਇਕ ਮਹੀਨੇ ਬਾਅਦ ਭਾਰਤ, ਮਾਨਸਾ ਲਿਆਂਦੀ ਗਈ ਹੈ। ਮਿਰਤਕ ਜਤਿਨ ਗਰਗ ਦੇ,ਚਾਚਾ ਭੂਸ਼ਨ ਮੱਤੀ ਨੇ ਦੱਸਿਆ ਕਿ ਉਸਦਾ ਅੰਤਿਮ ਸਸਕਾਰ ਮਾਨਸਾ ਵਿਖੇ ਹੀ ਪਰਿਵਾਰ ਵਲੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ।10 ਅਗਸਤ ਨੂੰ ਮਾਨਸਾ ਦੇ ਰਾਮ ਬਾਗ ਵਿਖੇ ਦੁਪਹਿਰ 2 ਵਜੇ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here