

ਬੁਢਲਾਡਾ 18 ਸਤੰਬਰ (ਸਾਰਾ ਯਹਾ,ਅਮਨ ਮਹਿਤਾ) ਕੁਦਰਤ ਦੀ ਕਰੋਪੀ ਕਿਸੇ ਵੇਲੇ ਵੀ ਕਿਸੇ ਇਨਸਾਨ ਦੀਆਂ ਖੁਸ਼ੀਆਂ ਨੂੰ ਤਬਾਹ ਕਰ ਸਕਦੀ ਹੈ। ਇਸੇ ਤਰ੍ਹਾਂ ਹੀ ਕੁਦਰਤ ਦੇ ਕਹਿਰ ਨੇ ਇੱਕ ਹੱਸਦੇ ਵਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਇਸ ਕਦਰ ਨਿਗਲ ਲਿਆ ਹੈ ਕਿ ਇਹ ਪਰਿਵਾਰ ਚਾਹਕੇ ਵੀ ਇਸ ਦੇ ਕਹਿਰ ਵਿੱਚੋਂ ਨਹੀਂ ਨਿਕਲ ਸਕਦਾ। ਇਹ ਘਟਨਾ ਹੈ ਬੁਢਲਾਡਾ ਦੇ ਕੁਲਾਣਾ ਚੌਕ ਦੇ ਨਜ਼ਦੀਕ ਵਸੇਬਾ ਕਰ ਰਹੇ ਇੱਕ ਗਰੀਬ ਪਰਿਵਾਰ ਦੀ। ਜਿਸ ਪਰਿਵਾਰ ਦਾ ਮੁੱਖੀ ਭੂਰਾ ਸਿੰਘ (55ਸਾਲ) ਗਰੀਬੀ ਰੇਖਾ ਤੇ ਚੱਲਦਿਆਂ ਵੀ 7 ਜੀਂਆ ਦੇ ਪਰਿਵਾਰ ਨੂੰ ਇਸ ਕਦਰ ਸੰਜੋਕੇ ਬੈਠਾ ਸੀ ਕਿ ਪੂਰਾ ਪਰਿਵਾਰ ਸੁੱਖੀ ਜੀਵਨ ਵਸਰ ਕਰ ਰਿਹਾ ਸੀ। ਅਚਾਨਕ ਕੁਦਰਤ ਦੀ ਮਾਰ ਨੇ ਭੂਰਾ ਸਿੰਘ ਨੂੰ ਆਪਣੀ ਪਕੜ ਵਿੱਚ ਲੈ ਲਿਆ। ਨਾ-ਮੁਰਾਦ ਬਿਮਾਰੀ ਦਿਮਾਗ ਦੇ ਕੈਂਸਰ ਨੇ ਭੁਰਾ ਸਿੰਘ ਨੂੰ ਚੰਦ ਦਿਨਾਂ ਵਿੱਚ ਢਹਿ-ਢੇਰੀ ਕਰ ਦਿੱਤਾ। ਥੌੜਾ ਸਮਾ ਚੱਲੇ ਮਹਿੰਗੇ ਇਲਾਜ ਨੇ ਪਿਛੋਕੜ ਪਰਿਵਾਰ ਦੀਆਂ ਸਾਰੀਆਂ ਸਦਰਾਂ ‘ਤੇ ਪਾਣੀ ਫੇਰ ਦਿੱਤਾ। ਕਿਉਂਕਿ ਇੱਕ ਤਾਂ ਘਰ ਕੋਈ ਕਮਾਉਂਣ ਵਾਲਾ ਨਹੀਂ ਹੈ, ਦੂਸਰਾ ਘਰ ਦੇ ਮੁੱਖੀ ਨੂੰ ਭਿਆਨਕ ਬਿਮਾਰੀ ਲੱਗ ਗਈ। ਤੀਸਰਾ ਜੋ ਘਰ ਅੰਦਰ ਸਾਜੋ-ਸਾਮਾਨ ਆਦਿ ਸੀ, ਇਲਾਜ ਦੌਰਾਨ ਉਹ ਵੀ ਵਿਕ ਗਿਆ। ਜਿਸ ਕਰਕੇ ਸਾਰੇ ਪਰਿਵਾਰ ਦੇ ਮੈਂਬਰ ਨਾ ਭੁੱਲੇ ਜਾਣ ਵਾਲੇ ਸਦਮੇ ਵਿੱਚ ਹਨ। ਉਧਰ ਦੂਸਰੇ ਪਾਸੇ ਸਰਕਾਰ ਵੱਲੋਂ ਵੀ ਕੋਈ ਮਾਲੀ ਮਦਦ ਨਹੀਂ ਦਿੱਤੀ ਜਾ ਰਹੀ। ਰੋਟੀ-ਰੋਜੀ ਤੋਂ ਮਹਿਤਾਜ ਇਸ ਪਰਿਵਾਰ ਦਾ ਹਾਲਾਤ ਬਿਆਨ ਕਰਨ ਦੇ ਕਾਬਿਲ ਨਹੀਂ ਹੈ। ਸਾਡੀ ਟੀਮ ਵੱਲੋਂ ਇਸ ਪਰਿਵਾਰ ਨੂੰ ਨੇੜੇ ਤੋਂ ਹੋ ਕੇ ਦੇਖਿਆ ਗਿਆਂ ਤਾਂ ਸੱਚ-ਮੁੱਚ ਘਰ ਦੇ ਹਾਲਾਤ ਬਦਤਰ ਸਨ। ਇਸ ਵਾਰਡ ਦੇ ਐਮ.ਸੀ. ਯਾਦਵਿੰਦਰ ਸਿੰਘ ਯਾਦੂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰਕਾਰੇ ਦੁਆਰੇ ਇਸ ਪਰਿਵਾਰ ਦੀ ਮਦਦ ਲਈ ਅਪੀਲ ਕਰਨਗੇ। ਲੋੜ ਹੈ ਸਰਕਾਰ ਨੂੰ ਅਜਿਹੇ ਪਰਿਵਾਰਾਂ ਦੀ ਵਿਸ਼ੇਸ ਤੌਰ ‘ਤੇ ਮਦਦ ਕੀਤੀ ਜਾਣ ਦੀ ਥਾਂ ਜੋ ਦੁਆਰਾ ਅਜਿਹੇ ਪਰਿਵਾਰਾਂ ਨੂੰ ਚੰਗਾ ਜੀਵਨ ਬਤੀਤ ਕਰਨ ਦਾ ਮੌਕਾ ਮਿਲ ਸਕੇ।























