

ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਗਠਜੋੜ ਦੀਆਂ ਖ਼ਬਰਾਂ ‘ਤੇ ਪੰਜਾਬੀ ਦਾ ਮੁਹਾਵਰਾ ਕਦੇ ‘ਜਿਊਂ ਚਿੜੀਏ ਤੇ ਕਦੇ ਮਰ ਚਿੜੀਏ’, ਖ਼ੂਬ ਢੁਕਦਾ ਹੈ। ਵਾਰ-ਵਾਰ ਨਾਂਹ ਹੋਣ ਮਗਰੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਿਰ ਤੋਂ ਕਾਂਗਰਸ ਨਾਲ ਗਠਜੋੜ ਦੀ ਗੱਲ ਦੁਹਰਾਉਣੀ ਸ਼ੁਰੂ ਕਰ ਦਿੱਤੀ ਹੈ। ਕੇਜਰੀਵਾਲ ਤਾਂ ਇਸ ਗਠਜੋੜ ਨੂੰ ਦੇਸ਼ ਹਿੱਤ ਵਿੱਚ ਦੱਸ ਰਹੇ ਹਨ।
View image on Twitter

Delhi CM Arvind Kejriwal on if discussions on Congress-AAP alliance are still underway: The country is in danger. To save the country from Modi Ji & Amit Shah Ji’s ‘jodi’, we are ready to do whatever is needed. Our efforts will continue till the end. #LokSabhaElections20199503:40 PM – Apr 14, 2019816 people are talking about thisTwitter Ads info and privacy
ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਖ਼ਤਰੇ ਵਿੱਚ ਹੈ, ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਤੋਂ ਬਚਾਉਣ ਲਈ ਸਾਡੇ ਤੋਂ ਜੋ ਕੁਝ ਵੀ ਹੋ ਸਕੇਗਾ ਅਸੀਂ ਕਰਨ ਲਈ ਤਿਆਰ ਹਾਂ। ਸਾਡੀਆਂ ਕੋਸ਼ਿਸ਼ਾਂ ਅੰਤ ਤਕ ਜਾਰੀ ਰਹਿਣਗੀਆਂ।

अभी भी वक़्त है मोदी शाह की जोड़ी को 18 सीटों ( हरियाणा, दिल्ली और चंडीगढ़) पर हराने का, अगर कांग्रेस चाहे तो.7,5252:28 PM – Apr 13, 2019Twitter Ads info and privacy7,357 people are talking about this
ਪਿਛਲੇ ਦੋ ਮਹੀਨਿਆਂ ਤੋਂ ‘ਆਪ’ ਤੇ ਕਾਂਗਰਸ ਦਰਮਿਆਨ ਗਠਜੋੜ ਦੀਆਂ ਖ਼ਬਰਾਂ ਆ ਰਹੀਆਂ ਹਨ। ‘ਆਪ’ ਨੇ ਦਿੱਲੀ ਵਿੱਚ ਆਪਣੇ ਸੱਤ ਉਮੀਦਵਾਰ ਐਲਾਨ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਸਿਰਫ ਦਿੱਲੀ ਵਿੱਚ ਗਠਜੋੜ ਲਈ ਤਿਆਰ ਹੈ ਪਰ ‘ਆਪ’ ਚਾਹੁੰਦੀ ਹੈ ਕਿ ਦਿੱਲੀ ਦੇ ਨਾਲ ਨਾਲ ਹਰਿਆਣਾ ਵਿੱਚ ਕਾਂਗਰਸ, ‘ਆਪ’ ਤੇ ਜੇਜੇਪੀ ਦਾ ਗਠਜੋੜ ਹੋਵੇ। ਸ਼ੁੱਕਰਵਾਰ ਨੂੰ ਜੇਜੇਪੀ ਤੇ ‘ਆਪ’ ਨੇ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕਰ ਦਿੱਤਾ ਸੀ।























