

ਬੁਢਲਾਡਾ 8,ਦਸੰਬਰ (ਸਾਰਾ ਯਹਾ / ਅਮਨ ਮਹਿਤਾ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਨੂੰ ਰੱਦ ਕਰਾਉਣ ਲਈ ਕਿਸਾਨ ਯੂਨੀਅਨਾ ਨੇ ਵੱਖੋ ਵੱਖਰੇ ਤੌਰ ਤੇ ਗੁਰੂ ਨਾਨਕ ਕਾਲਜ ਚੌਂਕ ਅਤੇ ਆਈਟੀਆਈ ਚੌਕ ਵਿਚ ਧਰਨਾ ਲਾ ਕੇ ਕੇਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਮੋਦੀ ਸਰਕਾਰ ਅਤੇ ਅਡਾਨੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਤੇ ਅੱਜ ਦੇ ਬੰਦ ਦੇ ਸੱਦੇ ਤੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ, ਵਪਾਰਕ ਯੂਨੀਅਨਾਂ ਅਤੇ ਦੋਧੀ ਯੂਨੀਅਨ ਸਮੇਤ ਵੱਖ ਵੱਖ ਅਦਾਰਿਆਂ ਨੇ ਬੰਦ ਨੂੰ ਪੂਰਨ ਸਮਰਥਨ ਦਿੱਤਾ ਤੋ ਇਲਾਵਾ ਸ਼ਥਾਨਕ ਬੀ ਡੀ ਪੀ ਓ ਦਫਤਰ ਵਿਖੇ ਕਰਮਚਾਰੀ ਯੂਨੀਅਨ ਅਤੇ ਪੰਚਾਇਤ ਅਤੇ ਸਰਪੰਚਾਂ ਵੱਲੋਂ ਦਫਤਰ ਵਿਖੇ ਧਰਨਾ ਦੇ ਕੇ ਕੇਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।























