

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਭਾਰਤੀਆ ਜਨਤਾ ਪਾਰਟੀ ਦੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪ੍ਧਾਨ ਗੋਮਾ ਰਾਮ ਪੂਨੀਆ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਮਾਨਸਾ ਜਿਲੇ ਦੇ ਪਿੰਡ ਅਤਲਾ ਵਿਖੇ ਹੋਈ। ਜਿੱਥੇ ਉਹਨਾਂ ਨੇ ਵਰਕਰਾਂ ਨੂੰ ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਸਕੀਮਾਂ ਸਬੰਧੀ ਜਾਗਰੂਕ ਕੀਤਾ ਅਤੇ ਪਾਰਟੀ ਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਘਰ ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਜਰਨਲ ਸਕੱਤਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਹਰ ਵਰਗ ਲਈ ਲੋਕ ਭਲਾਈ ਦੀਆਂ ਸਕੀਮਾਂ ਚਲਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ ਇਸ ਮੌਕੇ ਉਨਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਘਰ ਤੱਕ ਘਰ ਤੱਕ ਪਹੁੰਚਦਾ ਕਰਨ। ਇਸ ਮੌਕੇ ਬੱਬੀ ਦਾਨੇਵਾਲੀਆ ਨੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਜੀ ਰਾਮ ਜੀ ਯੋਜਨਾ ਸਬੰਧੀ ਬੋਲਦੇ ਹੋਏ ਕਿਹਾ ਕਿ ਇਹ ਜੋ ਇਹਨਾਂ ਗਰੀਬ ਮਜ਼ਦੂਰਾਂ ਦੇ ਹੱਕ ਵਿੱਚ ਹੈ। ਕਿਉਂਕਿ ਜਿੱਥੇ ਕੰਮ ਸੌ ਦਿਨ ਤੋਂ ਵਧਾ ਕੇ 125 ਦਿਨਾਂ ਦਾ ਕੀਤਾ ਗਿਆ ਹੈ। ਉੱਥੇ ਹੀ ਇਸ ਸਕੀਮ ਵਿੱਚ ਬਹੁਤ ਸਾਰੀਆਂ ਸਕੀਮਾਂ ਜੋੜੀਆਂ ਗਈਆਂ ਹਨ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਦੇ ਘਰ ਬਣਾਏ ਜਾ ਰਹੇ ਹਨ। ਅਤੇ ਫਲੱਸਾ ਬਣਾਉਣ ਲਈ ਵੀ ਵੱਡੇ ਪੱਧਰ ਤੇ ਪੈਸਾ ਜਾਰੀ ਕੀਤਾ ਜਾ ਰਿਹਾ ਹੈ ।
ਇਹ ਮੋਕੇ ਜਿਲਾ ਜਰਨਲ ਸ਼ਕੱਤਰ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਵੱਲੋਂ ਮੰਡਲ ਜੋਗਾ ਦਾ ਪ੍ਧਾਨ ਜਰਨੈਲ ਸਿੰਘ ਜੈਲੀ ਅਤਲਾ ਕਲਾਂ ਨੂੰ ਬਣਾਇਆ ਗਿਆ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੋਪੀ ਜੈਲੀ ਨੇ ਕਿਹਾ ਉਹ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਗਰੂਕ ਕਰਨਗੇ ।ਇਸ ਮੌਕੇ ਜਿਲਾ ਸਕੱਤਰ ਦਰਸ਼ਨ ਸਿੰਘ ਦਰਸ਼ੀ ਅਤਲਾ ਕਲਾਂ , ਜਿਲਾ ਮੀਤ ਪ੍ਧਾਨ ਜਸ਼ਪ੍ਹੀਤ ਸਿੰਘ ਬਿੱਟੂ , ਜਸਵਿੰਦਰ ਸਿੰਘ ਸੰਘਾ ਸਰਕਲ ਪ੍ਧਾਨ ,ਲ਼ੱਕੀ ਸ਼ਰਮਾਂ ਯੂਥ ਆਗੂ ,ਬਲਵਿੰਦਰ ਸਿੰਘ ਅਤਲਾ , ਜੱਗਾ ਸਿੰਘ ਮੈਂਬਰ , ਸ਼ੀਸਨ ਸਿੰਘ ਅਤੇ ਨਛੱਤਰ ਸਿੰਘ ,ਦਰਸ਼ਨ ਦਰਸੂ ਹਾਜ਼ਰ ਰਹੇ।























