*ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਵੱਖ ਵੱਖ ਫੋਰਸਾਂ ਦੇ ਸ਼ਹੀਦਾਂ ਨੂੰ ਯਾਦ ਕਰਦਿਆ ਮਾਨਸਾ ਪੁਲਿਸ ਨੇ ਜਿਲਾ ਪੱਧਰ ਤੇ ਸ਼ਹੀਦੀ ਦਿਨ ਮਨਾਇਆ*

0
41


ਮਾਨਸਾ 21,ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ/ਮੁੱਖ ਸੰਪਾਦਕ) : ਡਾ ਸੰਦੀਪ ਕੁਮਾਰ ਗਰਗ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ
ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਦੇਸ ਼ ਦੀ ਏਕਤਾ, ਅਖੰਡਤਾਂ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ
ਦੇਸ਼ ਦੇ ਜਿਹਨਾਂ ਪੁਲੀਸ ਅਤੇ ਪੈਰਾ—ਮਿਲਟਰੀ ਫੋਰਸਾਂ ਦੇ ਬਹਾਦਰ ਸੂਰਬੀਰਾਂ ਨੇ ਬੜੀ ਤਨਦ ੇਹੀ ਨਾਲ ਆਪਣੀ
ਡਿਊਟੀ ਦੌਰਾਨ ਜਾਨ ਦੀ ਪ੍ਰਵਾਹ ਕੀਤੇ ਬਿਨਾ ਦੇਸ਼ ਵਿਰੋਧੀ ਤਾਕਤਾਂ ਨਾਲ ਲੋਹਾ ਲੈੇਂਦੇ ਹੋਏ ਆਪਣੀਆ ਸ਼ਹੀਦੀਆਂ
ਪਾਈਆ ਹਨ। ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅੱਜ ਮਿਤੀ 21—10—2021 ਨੂੰ ਪੁਲਿਸ ਲਾਈਨ ਮਾਨਸਾ
ਵਿਖੇ ਸਥਾਪਤ ਸ ਼ਹੀਦੀ ਸਮਾਰਕ ਵਿਖੇ ਜਿਲਾ ਪੱਧਰ *ਤੇ ਪੁਲਿਸ ਸਿਮਰਤੀ ਦਿਵਸ ਮਨਾਇਆ ਗਿਆ। ਇਸ
ਸਮਾਰੋਹ ਵਿੱਚ ਜਿਲਾ ਮਾਨਸਾ ਦੇ 30 ਸ਼ਹੀਦਾਂ ਦੇ ਵਾਰਸ਼/ਪਰਿਵਾਰਿਕ ਮੈਂਬਰ ਹਾਜ਼ਰ ਆਏ। ਸਮਾਰੋਹ ਦੇ ਸੁਰ ੂ
ਵਿੱਚ ਸ਼ੋਕ—ਪ੍ਰੇਡ ਦੌਰਾਨ ਸ੍ਰੀ ਮਨਿੰਦਰ ਸਿੰਘ, ਆਈ.ਪੀ.ਅ ੈਸ. ਸਹਾਇਕ ਕਪਤਾਨ ਪੁਲਿਸ (ਸ:ਡ:) ਬੁਢਲਾਡਾ ਦੀ
ਕਮਾਂਡ ਵਿੱਚ ਸੁਭਾ 8 ਵਜੇ ਕੁੱਲ 27 ਪੁਲਿਸ ਕਰਮਚਾਰੀਆਂ ਵੱਲੋਂ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕ ੇ
ਸ੍ਰੀ ਦਿਗਵਿਜ ੇ ਕਪਿੱਲ ਕਪਤਾਨ ਪੁਲਿਸ (ਇੰਨਵ ੈਸਟੀਗੇਸ਼ਨ) ਮਾਨਸਾ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਦੇਸ਼ ਲਈ
ਕੁਰਬਾਨ ਹੋਣ ਵਾਲੇ 377 ਵੱਖ ਵੱਖ ਫੋਰਸਾਂ (ਪੁਲਿਸ ਫੋਰਸ, ਪੈਰਾ—ਮਿਲਟਰੀ ਫੋਰਸ ਆਦਿ) ਦੇ
ਅਧਿਕਾਰੀਆਂ/ਜਵਾਨਾਂ ਦੇ ਨਾਮ ਪੜ੍ਹ ਕੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ। ਇਸਤੋਂ
ਉਪਰੰਤ ਸੀਨੀਅਰ ਕਪਤਾਨ ਪੁਲਿਸ ਮਾਨਸਾ, ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਇਸ ਮੌਕੇ ਹਾਜ਼ਰ ਸੀਨੀਅਰ
ਅਫਸਰਾਨ, ਮੋਹਤਬਰ ਸਖਸ਼ੀਅਤਾਂ ਅਤੇ ਮਾਨਸਾ ਪੁਲਿਸ ਦੇ ਅਧਿਕਾਰੀਆ/ਕਰਮਚਾਰੀਆਂ ਨੇ ਸ ਼ਰਧਾ ਦੇ ਫੁੱਲ
ਭੇਟ ਕਰਕੇ ਸ਼ਹੀਦਾਂ ਨੂੰ ਸਰਧਾਜ਼ਲੀਆ ਭੇਟ ਕੀਤੀਆ ਅਤੇ ਸ਼ਹੀਦ ਪਰਿਵਾਰਾਂ ਦੇ ਵਾਰਸ਼ਾ ਦੀਆ ਦੁੱਖ—ਤਕਲੀਫਾਂ
ਸੁਣੀਆਂ ਅਤੇ ਮੌਕਾ ਪਰ ਨਿਪਟਾਰਾ ਕੀਤਾ ਗਿਆ।


ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਂ ਇਸ ਸ ਼ੋਕ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸੰਖ ੇਪ
ਵਿੱਚ ਜਾਣੂ ਕਰਵਾਇਆ ਗਿਆ ਕਿ ਸਾਲ—1959 ਨੂੰ ਇਸੇ ਦਿਨ ਚੀਨੀ ਫੌਜਾਂ ਨੇ ਲਦਾਖ ਦੇ ਏਰੀਆ ਹੌਟ
ਸਪਰਿੰਗ ਨੇੜੇ ਘਾਤ ਲਗਾ ਕੇ ਭਾਰਤੀ ਸੈਨਾਂ ਦੀ ਟੁਕੜੀ ਨੂੰ ਸ਼ਹੀਦ ਕਰ ਦਿੱਤਾ ਸੀ, ਜਿਸ ਕਰਕੇ ਉਸੇ ਦਿਨ ਤੋਂ ਹੀ
ਸ਼ਹੀਦਾਂ ਦੀ ਯਾਦ ਵਿੱਚ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਹੈ। ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ
ਅਸੀ ਸ ਼ਹੀਦ ਹੋਏ ਕਰਮਚਾਰੀਆਂ ਦੇ ਪਿੱਛ ੇ ਰਹਿ ਗਏ ਉਹਨਾਂ ਦੇ ਵਾਰਸ਼ਾ/ਪਰਿਵਾਰਾਂ ਨੂ ੰ ਮਿਲ ਕੇ ਉਹਨਾਂ ਦੀਆ
ਦੁੱਖ ਤਕਲੀਫਾ ਸੁਣੀਏ, ਉਹਨਾਂ ਦੀਆ ਯੋਗ ਮੰਗਾਂ ਦੀ ਪੂਰਤੀ ਕਰੀਏ ਅਤੇ ਉਹਨਾਂ ਨੂ ੰ ਬਣਦਾ ਮਾਨ—ਸਨਮਾਨ ਤੇ
ਹੌਸਲਾਂ ਦੇਈਏ ਅਤੇ ਸ਼ਹੀਦਾਂ ਦੇ ਪਾਏ ਪੂਰਨਿਆ ਤੇ ਚੱਲੀਏ।
ਜੋ ਇਸ ਸਮਾਰੋਹ ਵਿੱਚ ਮਾਨਯੋਗ ਜਿਲਾ ਅਤੇ ਸੈਸ਼ਨਜ ਜੱਜ ਮਾਨਸਾ, ਡਿਪਟੀ ਕਮਿਸ਼ਨਰ
ਮਾਨਸਾ, ਐਡੀਸ਼ਨਲ ਸੈਸ਼ਨਜ ਜੱਜ ਮਾਨਸਾ ਅਤੇ ਹੋਰ ਅਹਿਮ ਸਖਸ ਼ੀਅਤਾਂ ਨੇ ਪੁੱਜ ਕਰ ਸ਼ਹੀਦਾਂ ਨੂੰ ਸਰਧਾਂਜਲੀ
ਭੇਟ ਕੀਤੀ।

LEAVE A REPLY

Please enter your comment!
Please enter your name here