*ਕਿਸੇ ਵੀ ਸੈਲੀਬ੍ਰਿਟੀ, ਮੰਤਰੀ ਦੇ ਬੇਟੇ, ਬੀਬੀ ਜਾਂ ਭਾਈ ਨੂੰ ਵਿਧਾਨ ਸਭਾ ਹਲਕਾ ਉਮੀਦਵਾਰ ਬਣਾਏ ਜਾਣ ਤੇ ਉਸ ਦਾ ਵਿਰੋਧ ਕਰਨਗੇ-ਪ੍ਰੋ ਧਰਮਿੰਦਰ ਸਿੰਘ ਸਪੋਲੀਆ *

0
57

ਸ੍ਰੀ ਰਾਹੁਲ ਗਾਂਧੀ ਜੀ ਦੀ ਕਾਂਗਰਸ ਪਰਿਵਰਤਨ ਲਹਿਰ ਨੂੰ ਮਜ਼ਬੂਤ ਕਰਨ ਲਈ ਟਕਸਾਲੀ ਕਾਂਗਰਸੀ ਵਰਕਰਾਂ ਨੇ ਪਾਰਟੀ ਦੀ ਧਰਮ ਨਿਰਪੱਖ ਅਤੇ ਸਮਾਜਵਾਦੀ ਵਿਚਾਰਧਾਰਾ   ਅਤੇ  ਪਾਰਟੀ  ਵਰਕਰਾਂ ਦੀਆਂ ਕੁਰਬਾਨੀਆਂ  ਦੇ ਸ਼ਾਨਾਮੱਤੇ ਇਤਿਹਾਸ ਤੇ ਪਹਿਰਾ ਦਿੰਦਿਆਂ ਇਹ ਫੈਸਲਾ ਕੀਤਾ ਹੈ ਕਿ ਉਹ ਪਾਰਟੀ ਦੇ ਅਕਸ਼ ਨੂੰ ਖਰਾਬ ਕਰਨ ਵਾਲੇ, ਲੋਕ ਪਾਲ ਅਤੇ ਅਦਾਲਤਾਂ ਵਲੋਂ ਦੋਸ਼ੀ ਠਹਿਰਾਏ , ਸ਼ਾਮਲਾਤ ਜ਼ਮੀਨਾਂ ਤੇ ਕਬਜ਼ਾ ਕਰਨ ਵਾਲੇ, ਕਾਂਗਰਸੀ ਵਰਕਰਾਂ ਨੂੰ ਜਲੀਲ ਕਰਨ ਵਾਲੇ ਅਤੇ ਸਮੂਹਿਕ ਲੋਕ ਮਨ  ਵਲੋਂ ਗਿਰਦਾਨੇ ਭ੍ਰਿਸ਼ਟ ਅਤੇ  ਭ੍ਰਿਸ਼ਟਾਚਾਰ , ਸ਼ਰਾਬ, ਰੇਤ , ਡਰਗ ਲੈਂਡ ਮਾਫੀਆ ਵਿੱਚ ਸ਼ਾਮਲ ਕਿਸੇ ਵੀ ਕਾਂਗਰਸੀ ਉਮੀਦਵਾਰ ਦੀ ਹਮਾਇਤ ਨਹੀਂ ਕਰਨਗੇ। ਉਹ ਕਿਸੇ ਵੀ ਸੈਲੀਬ੍ਰਿਟੀ, ਮੰਤਰੀ ਦੇ ਬੇਟੇ, ਬੀਬੀ ਜਾਂ ਭਾਈ ਨੂੰ ਵਿਧਾਨ ਸਭਾ ਹਲਕਾ ਉਮੀਦਵਾਰ ਬਣਾਏ ਜਾਣ ਤੇ ਉਸ ਦਾ ਵਿਰੋਧ ਕਰਨਗੇ।  ਟਕਸਾਲੀ ਕਾਂਗਰਸੀ  ਪਾਰਟੀ ਵਿਚਾਰਧਾਰਾ ਅਤੇ ਭਾਰਤੀ ਸੰਵਿਧਾਨ ਦੀ ਸੰਘੀ ਖਾਸੇ , ਭਾਰਤੀ ਸਭਿਆਚਾਰਕ ਵਿਭਿੰਨਤਾ ਅਤੇ ਏਕਤਾ  ਨੂੰ ਮਜ਼ਬੂਤ ਕਰਨਗੇ ਉਹ ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਬਾਬਾ ਸਾਹਿਬ ਅੰਬੇਦਕਰ  ਦੀ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹੋਏ 2022 ਦੀਆਂ ਚੋਣਾਂ ਵਿੱਚ ਮਿਸਾਲੀ ਭੂਮਿਕਾ ਨਿਭਾਉਣਗੇ। ਉਹ ਪੰਜਾਬ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੀ ਪੀਰਾਂ,ਨਾਥਾਂ, ਭਗਤਾਂ, ਸਿੱਖ ਗੁਰੂ ਕਰਤਾਰ ਸਰਾਭੇ ਅਤੇ ਭਗਤਾਂ ਵਾਲੀ ਲੋਕ ਪੰਰਪਰਾ ਨੁੰ ਬਰਕਰਾਰ ਰੱਖਣਗੇ। ਸਮੂਹ ਟਕਸਾਲੀ ਵਰਕਰ ਕਾਂਗਰਸ ਹਾਈਕਮਾਂਡ ਨੂੰ ਬੇਨਤੀ ਕਰਦੇ ਹਨ ਕਿ ਵੀਨੇਬੀਲਟੀ ਦੇ ਪ੍ਰਤੀਮਾਨਾਂ ਵਿੱਚ ਇਹਨਾਂ ਨੁਕਤਿਆਂ ਨੂੰ ਜ਼ਰੂਰੀ ਬਣਾਵੇ ਅਤੇ ਪੰਜਾਬੀ ਲੋਕਾਂ ਨੂੰ ਪੰਜਾਬ ਪੱਖੀ ਲੋਕ ਪੱਖੀ ਸਰਕਾਰ ਮੁੱਹਈਆ ਕਰਵਾਉਣ ਅਤੇ ਸਮਾਜ ਵਿਰੋਧੀ ਲੋਕ ਦੋਖੀ ਤਾਕਤਾਂ ਨੂੰ ਪੰਜਾਬ ਦੀ ਸਤ੍ਹਾ ਤੇ ਕਾਬਜ਼ ਹੋਣ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ।

LEAVE A REPLY

Please enter your comment!
Please enter your name here