ਕਿਸਾਨੀ ਮੰਗਾਂ ਨੂੰ ਅਧਾਰ ਬਣਾਕੇ ਧਰਨੇ ਰੈਲੀਆਂ ਕਰਨ ਵਾਲੇ ਯੂਨੀਅਨਾਂ ਦੇ ਆਗੂ ਤੇ ਵਰਕਰ ਨੇ ਵੀ ਨਾ ਪਾਈ ਵੀਰਪਾਲ ਨੂੰ ਵੋਟ

0
28

ਮਾਨਸਾ – 26 ਮਈ (ਸਾਰਾ ਯਹਾ,BPS): ਕਿਸਾਨ ਖੁਦਕੁਸੀਆ ਤੋਂ ਪੀੜਤ ਕਿਸਾਨੀ ਦਰਦਾਂ  ਨਾਲ ਭਰਿਆ  ਘੜਾ ਲੈ ਕੇ ਅਜ਼ਾਦ ਤੌਰ’ਤੇ ਲੋਕ ਸਭਾ ਚੋਣ ਮੈਦਾਨ ’ਚ ਨਿੱਤਰੀ ਵੀਰਪਾਲ ਕੌਰ ਨੂੰ ਸਿਰਫ 2069 ਵੋਟਾਂ ਹੀ ਪਈਆਂ ਜਦ ਕਿ ਕਿਸਾਨ ਵਿਰੋਧੀ ਕਹੀਆਂ ਜਾਣ ਵਾਲੀਆ  ਪਾਰਟੀਆਂ  ਕਾਂਗਰਸ ਤੇ ਅਕਾਲੀਆਂ  ਨੂੰ ਲੱਖਾਂ ਵੋਟਾਂ  ਨਾਲ ਸਤਿਕਾਰਿਆ ਗਿਆ। ਹੈਰਾਨਗੀ ਤਾਂ ਓਦੋ ਹੁੰਦੀ ਹੈ ਜਦੋ ਕਿਸਾਨਾਂ ਦੀਆਂ ਹੱਕੀ ਮੰਗਾਂ ਤੇ ਧਰਨੇ -ਰੈਲੀਆਂ ਕਰਨ ਵਾਲੀਆਂ ਯੂਨੀਅਨਾਂ ਦੇ ਆਗੂਆਂ ਤੇ ਵਰਕਰਾਂ ਦੇ ਪਿੰਡਾਂ ਚੋ  ਇਸ ਖੁਦਕਸੀ ਪੀੜਤ ਵੀਰਪਾਲ ਕੌਰ ਰੱਲਾ ਦੇ ਘੜੇ ਚ ਵੋਟ ਦੀ ਕੋਈ ਬੂੰਦ ਹੀ ਨਹੀਂ ਪਈ। ਕਿਸਾਨਾਂ ਨੂੰ ਆਪਣਾ ਹੱਕ ਦਿਵਾਉਣ ਲਈ ਚੋਣ ਪਿੜ ਚ ਕੁੱਦੀ ਵੀਰਪਾਲ ਕੌਰ ਨੇ ਇਨ੍ਹਾਂ  ਕਿਸਾਨ ਦਰਦੀਆਂ ਦਾ ਕਿਸਾਨ ਪੱਖੀ ਚਿਹਰਾ ਵੀ ਉਜਾਗਰ ਕਰ ਦਿੱਤਾ ਹੈ। ਖੁਦਕੁਸੀ ਪੀੜਤ ਵੀਰਪਾਲ ਕੌਰ ਨੂੰ ਆਪਣੇ ਵਿਧਾਨ ਸਭਾ ਹਲਕਾ ਮਾਨਸਾ ਦੇ 207 ਬੂਥਾਂ ਤੋਂ ਸਿਰਫ 382 ਵੋਟਾਂ  ਹੀ ਪਈਆਂ ਜਦੋਂ ਕਿ ਕਾਂਗਰਸ  ਦੇ ਰਾਜਾ ਵੜਿੰਗ 59166 ਅਤੇ ਅਕਾਲੀ ਦਲ ਦੇ ਹਰਸਿਮਰਤ ਕੌਰ  ਬਾਦਲ ਨੇ 56240 ਵੋਟਾਂ  ਪ੍ਰਾਪਤ ਕੀਤੀਆਂ। ਹਲਕਾ ਬੁਢਲਾਡਾ ਦੇ 203 ਬੂਥਾਂ ਤੋਂ ਵੀਰਪਾਲ ਕੌਰ ਦੀ ਝੋਲੀ 370 ਤੇ ਹਲਕਾ  ਸਰਦੂਲਗੜ੍ਹ ਦੇ 200 ਬੂਥਾਂ ਤੋਂ 219 ਵੋਟਾਂ ਹੀ ਮਿਲੀਆਂ। ਕਿਸਾਨੀ ਸਮੱਸਿਆਵਾਂ ਲਈ ਅਜਾਦ ਰੂਪ ਵਿੱਚ ਸੰਘਰਸ ਵਿੱਢਣ ਵਾਲੀ ਵੀਰਪਾਲ ਕੌਰ ਨੂੰ ਮਾਨਸਾ ਹਲਕੇ ਦੇ 61 ਬੂਥ੍ਵ ਤੋਂ ਕੋਈ ਵੀ ਵੋਟ ਪੋਲ ਨਹੀਂ ਹੋਈ ਜਦੋਂ ਕਿ 61 ਬੂਥ੍ਵ ’ਤੇ ਸਿਰਫ ਇੱਕ ਇੱਕ ਵੋਟ ਮਿਲੀ। ਸਭ ਤੋਂ ਵੱਧ 21 ਵੋਟਾਂ ਖਿਆਲਾਂ ਕਲਾਂ ਦੇ ਬੂਥ ਨੰਬਰ 68 ਤੋਂ ਪਈਆਂ। ਵੀਰਪਾਲ ਕੌਰ ਦੇ ਆਪਣਾ  ਪਿੰਡ ਰੱਲਾ 32 ਨੰਬਰ ਬੂਥ 20 ਵੋਟਾਂ ਵੀਰਪਾਲ ਕੌਰ ਦੀ ਚਿੱਟੀ ਚੁੰਨੀ ਦੇ ਪੱਲ੍ਹੇ ਚ ਪਾਕੇ ਦੂਸਰੇ ਸਥਾਨ ’ਤੇ ਰਿਹਾ। ਕਿਸਾਨੀ ਘੋਲਾਂ ਅਤੇ ਕਿਸਾਨ ਆਗੂਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਭੈਣੀ ਬਾਘਾ ਨੇ ਵੀ ਵੀਰਪਾਲ ਕੌਰ ਨਾਲ ਜੱਗੋਂ ਤੇੰਰਵੀਂ ਕੀਤੀ ਹਰ ਰੋਜ਼ ਕਿਸਾਨੀ ਮੰਗਾਂ  ਲਈ ਧਰਨੇ ਲਗਾਉਣ ਵਾਲੇ ਤੇ ਦਰਜਨਾਂ ਕਿਸਾਨ ਆਗੂਆਂ ਅਤੇ ਵਰਕਰਾਂ ਵਾਲੇ ਇਸ ਪਿੰਡ ਦੇ ਚਾਰ ਬੂਥਾਂ ਤੋਂ ਵੀਰਪਾਲ ਕੌਰ ਨੂੰ ਸਿਰਫ ਇੱਕ ਬੂਥ ਤੋ ਤਿੰਨ ਵੋਟਾਂ ਹੀ ਪਈਆਂ ਹਨ ਜਦੋਂ ਕਿ ਤਿੰਨ ਬੂਥ੍ਵ ’ਤੇ ਵੀਰਪਾਲ ਦਾ ਖਾਤਾ ਨਹੀਂ ਖੁਲਿਆਂ। ਕਾਮਰੇਡੀ ਦਿੱਖ ਵਾਲੇ ਪਿੰਡ ਤਾਮਕੋਟ ਦੇ ਦੋ ਬੂਥਾਂ ਤੋਂ ਵੀ ਵੀਰਪਾਲ ਕੌਰ ਨੂੰ ਸਿਰਫ 8 ਵੋਟਾਂ  ਤੇ ਸਮਾਓੁ ਦੇ ਤਿੰਨ ਬੂਥਾਂ ਤੋਂ ਦਿਰਫ 6 ਵੋਟਾਂ ਹੀ ਮਿਲੀਆਂ।  ਜ ਆੜਤੀਏ ਅਤੇ ਕਾਰੋਬਾਰੀ ਸ਼ਹਿਰ ਮਾਨਸਾ ਨੇ 145 ਵੋਟ੍ਵ ਪਾ ਕੇ ਵੀਰਪਾਲ ਲਈ ਹਾਅ ਦਾ ਨਾਹਰਾ ਜਰੂਰ ਮਾਰਿਆ। ਸੂਤਰਾਂ ਮੁਤਾਬਿਕ ਜੇਕਰ ਕਿਸਾਨੀ ਘੋਲਾਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਹਰ ਪਿੰਡ ਵਿੱਚ ਹਰੀਆਂ  ਪੱਗਾਂ ਵਾਲੇ ਕਿਸਾਨ ਆਗੂਆਂ ਦੀ ਗਿਣਤੀ ਦਸ ਤੋਂ ਵੀਹ ਹੈ ਪਰ ਵੋਟਾਂ ਪਾਉਂਣ ਵੇਲੇ ਇਹ ਆਗੂ ਵੀ ਕਿਸਾਨ ਪੱਖੀਆਂ ਦੀ ਥਾਂ ਰਵਾਇਤੀ ਪਾਰਟੀਆਂ ਦਾ ਹੀ ਪੱਲਾ ਫੜਦੇ ਹਨ। ਚੁੰਝ ਚਰਚਾ ਵਾਲਿਆਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਕਿਸਾਨੀ ਦਰਦਾਂ ਦੀ ਥਾਂ ਆਪਣੇ ਨਿੱਜੀ ਦਰਦਾਂ  ਲਈ ਵੱਧ ਫਿਕਰਮੰਦ ਹਨ।  ਕਿਸਾਨ-ਮਜਦੂਰ ਖੁਦਕਸੀ ਪੀੜਤ ਪਰਿਵਾਰ ਕਮੇਟੀ ਪੰਜਾਬ ਦੇ ਕਨਵੀਨਰ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਜੋ ਕਿਸਾਨੀ ਮੰਗਾਂ ਆਦਿ ਨੂੰ ਲੈਕੇ ਆਏ ਦਿਨ ਧਰਨੇ-ਰੈਲੀਆਂ ਕਰਦੇ ਰਹਿੰਦੇ ਹਨ । ਚੋਣਾਂ ਦੌਰਾਨ ਉਨ੍ਹਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਇਹ ਆਪਣੇ ਧਰਨੇ-ਰੈਲੀਆਂ ਚ ਇਕੱਠ ਕਰਨ ਲਈ ਖੁਦਕਸੀ ਪੀੜਤ ਪਰਿਵਾਰਾਂ ਜਾਂ ਆਮ ਕਿਸਾਨਾਂ ਦੀਆਂ ਭਾਵਨਾਵਾਂ ਦਾ ਫਾਇਦਾ ਚੁੱਕਦੇ ਹਨ ਜਦ ਕਿ ਇਨ੍ਹਾਂ ਨੂੰ ਕਿਸਾਨਾਂ ਜਾਂ ਖੁਦਕਸੀ ਪੀੜਤ ਪਰਿਵਾਰਾਂ ਨਾਲ ਕੋਈ ਲਗਾਅ ਨਹੀਂ। ਇਹ ਕਿਸਾਨ ਆਗੂ ਵੀ ਰਾਜਨੀਤਕ ਲੀਡਰਾਂ ਵਾਂਗ ਆਪਣੀਆਂ ਰੋਟੀਆਂ ਸੇਕਦੇ ਹਨ। ਜੋ ਇਨ੍ਹਾਂ ਚੋਣਾਂ ਦੌਰਾਨ ਸਾਹਮਣੇ ਆ ਗਿਆ ਹੈ। ਇਸ ਸਬੰਧੀ ਵੀਰਪਾਲ ਕੌਰ ਰੱਲਾ ਦਾ ਕਹਿਣਾ ਹੈ ਕਿ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ। ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਅਤੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਆਪਣੇ ਹੱਕ ਦਵਾਉਣ ਲਈ ਉਹ ਪਿੰਡ -ਪਿੰਡ ਜਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਗੇ।

ReplyReply to allForward

LEAVE A REPLY

Please enter your comment!
Please enter your name here