
ਮਾਨਸਾ, 2 ਦਸੰਬਰ (ਸਾਰਾ ਯਹਾ)-ਐਤਵਾਰ ਦੀ ਸ਼ਾਮ ਲਿੰਕ ਰੋਡ ਸਥਿਤ ਪੈਟਰੋਲ ਪੰਪ ਨੇੜੇ ਕਾਰ ਸਵਾਰ ਇਕ ਨੌਜਵਾਨ ਨੂੰ ਕੁੱਝ ਵਿਅਕਤੀਆਂ ਨੇ ਅੰਨੇਵਾਹ ਚਾਰ ਗੋਲੀਆਂ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਹੈ। ਜ਼ਖਮੀ ਦੇ ਦੱਸਣ ਮੁਤਾਬਿਕ ਉਸਨੂੰ ਜਿਹੜੇ ਵਿਅਕਤੀਆਂ ਨੇ ਗੋਲੀਆਂ ਮਾਰੀਆਂ,ਉਨਾਂ ਨਾਲ ਕੁੱਝ ਦਿਨਾਂ ਤੋਂ ਕਿਸੇ ਗੱਲ ਨੂਂ ਲੈ ਕੇ ਤਕਰਾਰ ਆਦਿ ਚੱਲਦਾ ਆ ਰਿਹਾ ਸੀ, ਜਿਸ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਰਾਜੂ ਘਰਾਂਗਣਾ ਸ਼ਾਮ ਸਮੇਂ ਪੈਟਰੋਲ ਪੰਪ ਦੇ ਲਾਗੇ ਆਪਣੀ ਕਾਰ ਤੋਂ ਬਾਹਰ ਖੜਾ ਸੀ। ਇਸ ਦੌਰਾਨ ਉਹ ਆਪਣੇ ਕਿਸੇ ਦੋਸਤ ਨੂੰ ਛੱਡ ਕੇ ਕਾਰ ਵਿਚ ਬੈਠਣ ਲੱਗਿਆ ਸੀ। ਜਦ ਉਹ ਕਾਰ ਵਿਚ ਬੈਠਣ ਲੱਗਿਆ ਤਾਂ ਮੋਟਰਸਾਈਕਲ ਸਵਾਰ ਕੁੱਝ ਵਿਅਕਤੀਆਂ ਨੇ ਆ ਕੇ ਉਸ ਤੇ ਗੋਲੀਆਂ ਵਰ•ਾਂ ਦਿੱਤੀਆਂ, ਜਿੰਨਾਂ ਵਿਚ ਦੋ ਗੋਲੀਆਂ ਉਸ ਦੀ ਢੂਹੀ ‘ਤੇ ਦੋ ਗੋਲੀਆਂ ਬਾਂਹਾਂ ਵਿਚ ਲੱਗੀਆਂ ਤੇ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਉਸ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ ਤੇ ਉਨਾਂ ਦੇ ਨਾਲ–ਨਾਲ ਇਕ ਲਾਲ ਰੰਗ ਦੀ ਕਾਰ ਵੀ ਆ ਰਹੀ ਸੀ, ਜਿਸ ‘ਤੇ ਤੀਜਾ ਵਿਅਕਤੀ ਬੈਠਾ ਤੇ ਉਹ ਫਰਾਰ ਹੋ ਗਏ। ਜ਼ਖਮੀ ਘਰਾਂਗਣਾ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਕੋਈ ਆਪਿਸੀ ਖਹਿਬਾਜ਼ੀ ਮੰੰਨੀ ਜਾ ਰਹੀ ਹੈ। ਹਮਲਾਵਰ ਦੋ ਵਿਅਕਤੀ ਦੱਸੇ ਜਾ ਰਹੇ ਹਨ। ਇਹ ਵਿਅਕਤੀ ਕੌਣ ਸਨ,ਹਾਲੇ ਤੱਕ ਇਸ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਥਾਣਾ ਸਿਟੀ-2 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜ਼ਾਇਜ਼ਾ ਲਿਆ। ਜਿਥੇ ਖੂਨ ਸੜਕ ਦੇ ਡੁੱਲਿਆ ਦੇਖਿਆ ਗਿਆ। ਪੁਲਿਸ ਨੇ ਮੌਕੇ ਦੇ ਰਾਹਗੀਰਾਂ ਤੋਂ ਵੀ ਇਸ ਸਬੰਧੀ ਕੁੱਝ ਪੁੱਛÎਗਿੱਛ ਕੀਤੀ ਹੈ। ਡੀਐਸਪੀ ਸਿਮਰਨਜੀਤ ਸਿੰਘ ਲੰਗ ਤੇ ਥਾਣਾ ਸਿਟੀ-2 ਦੇ ਮੁਖੀ ਅਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਹਸਪਤਾਲ ਪੁੱਜੇ। ਡੀਐਸਪੀ ਸਿਮਰਨਜੀਤ ਸਿੰਘ ਲੰਗ ਨੇ ਕਿਹਾ ਕਿ ਇਸ ਮਾਮਲੇ ਨੂੰ ਪੁਲਿਸ ਨੇ ਕਾਫੀ ਹੱਦ ਤੱਕ ਸਮਝ ਲਿਆ ਹੈ। ਇਸ ਦੀ ਛਾਣਬੀਣ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਮਲਾਵਰ ਛੇਤੀ ਹੀ ਫੜ ਲਏ ਜਾਣਗੇ।
EDITED BY : SARA YAHA | | Last Updated : 9:00 PM 2 ਦਸੰਬਰ 2018
























