*ਕਾਂਗਰਸ ਪਾਰਟੀ ਦੇ ਸੰਗਠਨ ਸਿਰਜਣ ਅਭਿਆਨ ਤਹਿਤ ਅੱਜ ਦੂਸਰੇ ਦਿਨ ਏ.ਆਈ.ਸੀ.ਸੀ ਇੰਚਾਰਜ ਅਤੇ ਅਬਜਰਬਰ ਸ੍ਰੀ ਅਨਿਲ ਚੌਧਰੀ ਮਾਨਸਾ ਸ਼ਹਿਰੀ ਬਲਾਕ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਮਿਲੇ*

0
38

ਮਾਨਸਾ 28 ਸਤੰਬਰ  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਕਾਂਗਰਸ ਪਾਰਟੀ ਦੇ ਸੰਗਠਨ ਸਿਰਜਣ ਅਭਿਆਨ ਤਹਿਤ ਅੱਜ ਦੂਸਰੇ ਦਿਨ ਏ ਆਈ ਸੀ ਸੀ ਇੰਚਾਰਜ ਅਤੇ ਅਬਜਰਬਰ ਸ੍ਰੀ ਅਨਿਲ ਚੌਧਰੀ ਮਾਨਸਾ ਸ਼ਹਿਰੀ ਬਲਾਕ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਮਿਲੇ ਅਤੇ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਉਹਨਾਂ ਦੀ ਰਾਇ ਜਾਣੀ। ਇਸ ਮੌਕੇ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਅਵਤਾਰ ਸਿੰਘ ਬਰਾੜ ਬਤੌਰ ਨਿਗਰਾਨ ਮੀਟਿੰਗ ਵਿੱਚ ਸ਼ਾਮਲ ਹੋਏ।
ਅਬਜਰਬਰ ਏ ਆਈ ਸੀ ਸੀ ਇੰਚਾਰਜ ਸ੍ਰੀ ਅਨਿਲ ਚੌਧਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਗਠਨ ਸਿਰਜਣ ਅਭਿਆਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਸਹਾਈ ਹੋਵੇਗਾ। ਉਹਨਾਂ ਆਪ ਸਰਕਾਰ ਤੇ ਨਿਸ਼ਾਨਾ ਸੇਧਦਿਆਂ ਕਿਹਾ ਪੰਜਾਬ ਸਰਕਾਰ ਲੋਕਾਂ ਨੂੰ ਚੁਟਕਲੇ ਸੁਣਾ ਕੇ ਟਾਇਮ ਪਾਸ ਕਰ ਰਹੀ ਹੈ ਅਤੇ ਪੰਜਾਬ ਦੇ ਹੜਾਂ ਵਿਚ ਘਿਰਨ ਸਮੇਂ ਸਰਕਾਰੀ ਮਸੀਨਰੀ ਅਤੇ ਸਰਕਾਰੀ ਮੱਦਦ ਗ਼ਾਇਬ ਰਹੀ ਹੈ। ਉਹਨਾਂ ਕਿਹਾ ਕਿ ਹੜਾਂ ਦੀ ਆਫ਼ਤ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਲੋਕਾਂ ਦੀ ਸੇਵਾ ਕਰਨ ਲਈ ਦਿਨ ਰਾਤ ਇਕ ਕਰੀਂ ਰੱਖਿਆ ਹੈ। ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਚੱਲ ਰਹੇ ਸੰਗਠਨ ਸਿਰਜਣ ਅਭਿਆਨ ਨਾਲ ਪਾਰਟੀ ਵਿੱਚ ਜਮਹੂਰੀਅਤ ਵਧੇਗੀ ਅਤੇ ਦੇਸ਼ ਅੰਦਰ ਕਾਂਗਰਸ ਪਾਰਟੀ ਮਜ਼ਬੂਤ ਹੋਵੇਗੀ। ਉਹਨਾਂ ਕਿਹਾ ਕਿ ਦੇਸ਼ ਵਿੱਚ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਕਾਂਗਰਸ ਪਾਰਟੀ ਵੱਲੋਂ ਹਰ ਵਰਕਰ ਅਤੇ ਆਗੂ ਦੀ ਜਮਹੂਰੀ ਤਰੀਕੇ ਨਾਲ ਸ਼ਮੂਲੀਅਤ ਕਰਵਾਈ ਜਾ ਰਹੀ ਹੈ।
ਇਸ ਮੌਕੇ ਮਾਨਸਾ ਸ਼ਹਿਰੀ ਬਲਾਕ ਪ੍ਰਧਾਨ ਨੇਮ ਕੁਮਾਰ ਚੌਧਰੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਵਿੱਕੀ, ਬਿਕਰਮ ਸਿੰਘ ਮੋਫ਼ਰ, ਨਰੋਤਮ ਸਿੰਘ ਚਹਿਲ, ਸੱਤਪਾਲ ਮੂਲੇਵਾਲਾ, ਐਡਵੋਕੇਟ ਬਲਕਰਨ ਸਿੰਘ ਬੱਲੀ , ਅੰਮ੍ਰਿਤਪਾਲ ਸਿੰਘ ਕੂਕਾ, ਸੰਯੋਗਪ੍ਰੀਤ ਡੈਵੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ,ਬਲਵਿੰਦਰ ਨਾਰੰਗ, ਹਰਵਿੰਦਰ ਕੌਰ ਪ੍ਰਧਾਨ ਮਹਿਲਾ ਕਾਂਗਰਸ, ਪਿਰਤਪਾਲ ਸਿੰਘ ਡਾਲ਼ੀ ਅੰਮ੍ਰਿਤਪਾਲ ਸਿੰਘ ਗੋਗਾ, ਗੁਰਦੀਪ ਸਿੰਘ ਦੀਪਾ ਐਮ ਸੀ, ਮਨਜੀਤ ਸਿੰਘ ਰਾਣਾ, ਹਰਵਿੰਦਰ ਭਾਰਦਵਾਜ, ਅਮਰੀਕ ਸਿੰਘ ਝੁਨੀਰ, ਕੇਸਰ ਸਿੰਘ ਧਲੇਵਾਂ, ਗੁਰਚਰਨ ਸਿੰਘ ਚੌਹਾਨ, ਬੀਰਇੰਦਰ, ਕਰਨੈਲ ਸਿੰਘ ਮੈਨੇਜਰ, ਇਕਬਾਲ ਸਿੰਘ ਫਫੜੇ, ਹੰਸਾ ਸਿੰਘ, ਮਨਜੀਤ ਕੌਰ, ਸੰਦੀਪ ਸ਼ਰਮਾ, ਸਤੀਸ਼ ਮਹਿਤਾ , ਕਮਲ ਚੂਨੀਆਂ, ਰਵੀ ਖਾਨ ਆਦਿ ਆਗੂ ਹਾਜਰ ਸਨ।

LEAVE A REPLY

Please enter your comment!
Please enter your name here