ਕਾਂਗਰਸੀ ਵੱਲੋਂ ਪੱਤਰਕਾਰ ਨੂੰ ਧਮਕੀਆਂ ਦੇਣ ਦੀ ਸਖ਼ਤ ਨਿੰਦਿਆ

0
270

ਮਾਨਸਾ,(ਸਾਰਾ ਯਹਾ,ਬਲਜੀਤ ਸ਼ਰਮਾ) 29 ਮਾਰਚ : ਮਾਨਸਾ ਇਲਾਕੇ ਵਿੱਚ ਇੱਕ ਕਾਂਗਰਸੀ ਵੱਲੋਂ ਪੱਤਰਕਾਰ ਬਲਜੀਤ ਪਾਲ ਸਿੰਘ ਨੂੰ ਧਮਕੀਆਂ ਦੇਣ ਦੀ ਘਟਨਾ ਦੀ ਮਾਂ ਬੋਲੀ ਸਤਿਕਾਰ ਸਭਾ ਨੇ ਸਖ਼ਤ ਨਿੰਦਿਆ ਕਰਦਿਆ ਚਿਤਾਵਨੀ ਦਿੱਤੀ ਕਿ ਸੱਤਾ ਦੇ ਨਸ਼ੇ ਵਿੱਚ ਇਹ ਅਖ਼ੌਤੀ ਆਗੂ ਪੱਤਰਕਾਰਾਂ ਦੇ ਕੰਮ ਵਿੱਚ ਅਡਿੱਕਾ ਨਾ ਬਣਨ।
ਜ਼ਿਕਰਯੋਗ ਹੈ ਕਿ ਮਾਨਸਾ ਜਿਲ•ੇ ਦੇ ਪਿੰਡ ਝੰਡੂਕੇ ਵਿੱਚ ਛੱਪੜ ‘ਚ ਮੱਛੀਆਂ ਛੱਡਣ ਦੇ ਮਸਲੇ ‘ਤੇ ਹੋਏ ਵਾਦ ਵਿਵਾਦ ਦੀ ਕਈ ਮੀਡੀਆ ਕਰਮੀਆਂ ਸਮੇਤ ਪੱਤਰਕਾਰ ਬਲਜੀਤ ਪਾਲ ਸਿੰਘ ਨੇ ਵੀ ਆਪਣਾ ਫ਼ਰਜ ਸਮਝਦਿਆ ਖ਼ਬਰ ਲਾਈ ਸੀ, ਪਰ ਪਿੰਡ ਦਾ ਇੱਕ ਸਰਜੀਵਨ ਸਿੰਘ ਨਾਮੀ ਵਿਅਕਤੀ ਨੇ ਸਵੇਰੇ 9-30 ਵਜੇ ਪੱਤਰਕਾਰ ਨੂੰ ਧਮਕੀਆਂ ਦਿੰਦਿਆ ਕਿਹਾ ਕਿ ਉਹ ਕਾਂਗਰਸੀ ਆਗੂ ਅਜੀਤ ਇੰਦਰ ਸਿੰਘ ਮੋਫਰ ਕੋਲ ਬੈਠਾ ਹੈ ਅਤੇ ਉਸ ਨੂੰ ਛੇਤੀ ਦੇਖੂਗਾ ਅਤੇ ਉਹਨਾਂ ਦੀ ਸਰਕਾਰ ਹੋਣ ਕਾਰਣ ਉਹ ਕੁਝ ਵੀ ਕਰਵਾ ਸਕਦਾ ਹੈ।
ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ, ਲਖਵੀਰ ਸਿੰਘ ਲੱਖਾ ਸਿਧਾਣਾ, ਬਲਜਿੰਦਰ ਸਿੰਘ ਕੋਟਭਾਰਾ, ਪਰਨਜੀਤ ਸਿੰਘ ਜੱਗੀ ਕੋਟਫ਼ੱਤਾ ਨੇ ਕਾਂਗਰਸੀਆਂ ਵੱਲੋਂ ਪੱਤਰਕਾਰਾਂ ਨੂੰ ਡਰਾਉਣ ਧਮਕਾਉਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦਿਆ ਕਿਹਾ ਕਿ ਜੇ ਉਹ ਲੋਕ ਰਾਜਨੀਤੀ ਕਰਦੇ ਹਨ ਤਾਂ ਉਹਨਾਂ ਨੂੰ ਸਹਿਣਸੀਲਤਾ ਵੀ ਅਪਣਾਉਣੀ ਪਵੇਗੀ। ਜਥੇਬੰਦੀ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਧਮਕੀਆਂ ਦੇਣ ਵਾਲੇ ਕਾਂਗਰਸੀ ਵਿਰੁੱਧ ਕਾਰਵਾਈ ਨਾ ਕਰਕੇ ਪੀੜ•ਤ ਪੱਤਰਕਾਰ ਬਲਜੀਤ ਪਾਲ ਸਿੰਘ ਨੂੰ ਇਨਸਾਫ਼ ਨਹੀਂ ਦਵਾਉਦਾ ਤਾਂ ਪੱਤਰਕਾਰਾਂ ਵੱਲੋਂ ਸੰਘਰਸ਼ ਦੀ ਜੋ ਰੂਪ ਰੇਖਾ ਉਲੀਕੀ ਜਾਵੇਗੀ ਉਸ ਦੀ ਪੂਰਨ ਹਿਮਾਇਤ ਕਰਦਿਆ ਉਸ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਉਹਨਾਂ ਪੱਤਰਕਾਰ ਭਾਈਚਾਰੇ ਨੂੰ ਵੀ ਸਿਆਸੀ ਗੁੰਡਾਗਰਦੀ ਵਿਰੁੱਧ ਇੱਕ ਹੋਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here