*ਕਲਿਆਣ ਮਿੱਤਰ ਸਾਡੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਬਦਲਣ ਵਿੱਚ ਸਮਰੱਥ ਹੈ: ਡਾ. ਵਰੁਣ ਮੁਨੀ*

0
67

ਬੰਗਲੌਰ , 22 ਜੁਲਾਈ (ਸਾਰਾ ਯਹਾ )-ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਬੰਗਲੌਰ ਵਿੱਚ ਚਾਤੁਰਮਾਸ ਲਈ ਵਿਰਾਜਮਾਨ ਦੱਖਣ ਸੂਰਜ ਓਜਸਵੀ ਪ੍ਰਵਚਨਕਾਰ ਪਰਮ ਪੂਜਯ ਡਾ. ਸ਼੍ਰੀ ਵਰੁਣ ਮੁਨੀ ਜੀ ਮਹਾਰਾਜ ਨੇ ਆਪਣੇ ਮੰਗਲਮਈ ਸੰਬੋਧਨ ਵਿੱਚ ਜੀਵਨ ਵਿੱਚ ਭਗਤੀ ਦੇ ਨਾਲ ਸ਼ਰਧਾ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਫਰਮਾਇਆ ਕਿ ਸ਼ਰਧਾ ਤੋਂ ਬਿਨਾਂ ਕੀਤੀ ਗਈ ਭਗਤੀ ਸਿਫ਼ਰ ਹੁੰਦੀ ਹੈ, ਅਤੇ ਸ਼ਰਧਾ ਲਈ ਸਮਰਪਣ ਤੇ ਲਗਨ ਜ਼ਰੂਰੀ ਹੈ। ਇਹ ਲਗਨ ਭਾਵੇਂ ਪੈਸਾ ਕਮਾਉਣ ਦੀ ਹੋਵੇ ਜਾਂ ਧਰਮ ਕਰਨ ਦੀ, ਜਿੱਥੇ ਸਮਰਪਣ ਹੁੰਦਾ ਹੈ, ਉੱਥੇ ਬਹਾਨੇ ਨਹੀਂ ਬਣਦੇ। ਡਾ. ਵਰੁਣ ਮੁਨੀ ਜੀ ਮਹਾਰਾਜ ਨੇ ਮਿੱਤਰਤਾ ਵਿੱਚ ਸਮਰਪਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਕਈ ਮਿੱਤਰ ਧਨ ਜਾਂ ਸੱਤਾ ਦੇ ਲਾਲਚ ਵਿੱਚ ਬਣਦੇ ਹਨ, ਕੁਝ ਖੁਸ਼ੀ ਜਾਂ ਜਵਾਨੀ ਦੇ ਸਾਥੀ ਹੁੰਦੇ ਹਨ, ਪਰ ਸੱਚਾ ਮਿੱਤਰ ਤਾਂ ਕਲਿਆਣ ਮਿੱਤਰ ਹੀ ਹੁੰਦਾ ਹੈ। ਕਲਿਆਣ ਮਿੱਤਰ ਉਹ ਹੁੰਦਾ ਹੈ ਜੋ ਸਾਨੂੰ ਧਰਮ ਦੇ ਮਾਰਗ ’ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਇਹ ਪਤੀ, ਪਤਨੀ, ਗੁਰੂ, ਦੋਸਤ ਜਾਂ ਰਿਸ਼ਤੇਦਾਰ ਦੇ ਰੂਪ ਵਿੱਚ ਹੋ ਸਕਦਾ ਹੈ। ਕਲਿਆਣ ਮਿੱਤਰ ਸਾਨੂੰ ਅਸ਼ੁਭ ਤੋਂ ਸ਼ੁਭ ਵੱਲ, ਕੁਮਾਰਗ ਤੋਂ ਸੰਮਾਰਗ ਵੱਲ ਲੈ ਜਾਂਦਾ ਹੈ ਅਤੇ ਦੁੱਖ ਜਾਂ ਲੋੜ ਵੇਲੇ ਹਮੇਸ਼ਾ ਸਾਡੇ ਨਾਲ ਖੜ੍ਹਾ ਰਹਿੰਦਾ ਹੈ। ਉਨ੍ਹਾਂ ਮਾਤਾਵਾਂ ਦੇ ਪੰਜ ਪ੍ਰਕਾਰਾਂ ਦਾ ਵੀ ਜ਼ਿਕਰ ਕੀਤਾ: ਜਨਮਦਾਤੀ ਮਾਤਾ, ਸੱਸ ਮਾਂ, ਮਿੱਤਰ ਦੀ ਮਾਂ, ਰਾਜਮਾਤਾ ਅਤੇ ਗੁਰੂ ਮਾਤਾ। ਪੂਜਯ ਪ੍ਰਵਰਤਕ ਗੁਰੂਦੇਵ ਸ਼੍ਰੀ ਅਮਰ ਮੁਨੀ ਜੀ ਮਹਾਰਾਜ ਦੇ ਉਪਦੇਸ਼ ਨੂੰ ਯਾਦ ਕਰਦਿਆਂ ਡਾ. ਵਰੁਣ ਮੁਨੀ ਜੀ ਨੇ ਕਿਹਾ ਕਿ ਮੌਤ ਅਤੇ ਭਗਵਾਨ ਨੂੰ ਯਾਦ ਰੱਖਣ ਵਾਲੇ ਕਦੇ ਪਾਪ ਨਹੀਂ ਕਰਦੇ। ਆਪਣੇ ਪ੍ਰਵਚਨ ਵਿੱਚ ਪੂਜਯ ਸ਼੍ਰੀ ਵਰੁਣ ਮੁਨੀ ਜੀ ਮਹਾਰਾਜ ਨੇ ਤੇਤਲੀ ਪੁੱਤਰ ਦੇ ਕਥਾਨਕ ਰਾਹੀਂ ਸਮਝਾਇਆ ਕਿ ਕਿਵੇਂ ਕਰਮਾਂ ਦੀ ਮਾਇਆ ਨਿਰਾਲੀ ਹੈ। ਤੇਤਲੀ ਪੁੱਤਰ ਦਾ ਆਪਣੀ ਪਤਨੀ ਪ੍ਰਤੀ ਅਤਿਅੰਤ ਮੋਹ, ਅੰਤਰੇ ਕਰਮ ਦੇ ਭਿਆਨਕ ਉਦੈ ਨਾਲ ਘ੍ਰਿਣਾ ਵਿੱਚ ਬਦਲ ਗਿਆ। ਉਨ੍ਹਾਂ ਕਿਹਾ ਕਿ ਵਿਆਹੁਤਾ ਇਸਤਰੀ ਦੀ ਇੱਜ਼ਤ ਉਦੋਂ ਤੱਕ ਹੈ, ਜਦੋਂ ਤੱਕ ਪਤੀ ਦੇ ਮਨ ਵਿੱਚ ਉਸ ਪ੍ਰਤੀ ਸਤਿਕਾਰ ਦਾ ਭਾਵ ਹੈ, ਅਤੇ ਪਤੀ ਤੋਂ ਬਿਨਾਂ ਪਤਨੀ ਦਾ ਜੀਵਨ ਸੁੰਨਾ ਹੋ ਜਾਂਦਾ ਹੈ। ਇਸ ਲਈ, ਉਨ੍ਹਾਂ ਸਰੋਤਿਆਂ ਨੂੰ ਕਰਮ ਦੇ ਮਰਮ ਨੂੰ ਸਮਝ ਕੇ ਸਤਕਰਮ ਵੱਲ ਵਧਣ ਦਾ ਸੱਦਾ ਦਿੱਤਾ, ਕਿਉਂਕਿ ਤਾਂ ਹੀ ਜੀਵਨ ਦਾ ਕਲਿਆਣ ਸੰਭਵ ਹੈ। ਅੱਜ ਦੀ ਪ੍ਰਵਚਨ ਸਭਾ ਵਿੱਚ ਬੰਗਲੌਰ ਦੇ ਉਪਨਗਰਾਂ ਅਤੇ ਗਾਂਧੀਨਗਰ ਦੇ ਆਸਪਾਸ ਦੇ ਖੇਤਰਾਂ ਤੋਂ ਕਈ ਸ਼ਰਧਾਲੂ ਭਗਤਜਨ ਮੌਜੂਦ ਸਨ। ਮਧੁਰ ਵਕਤਾ ਸ਼੍ਰੀ ਰੂਪੇਸ਼ ਮੁਨੀ ਜੀ ਮਹਾਰਾਜ ਨੇ ਬਹੁਤ ਹੀ ਮਧੁਰ ਭਜਨ ਪੇਸ਼ ਕਰਕੇ ਸਾਰੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਪ ਪ੍ਰਵਰਤਕ ਪਰਮ ਪੂਜਯ ਸ਼੍ਰੀ ਪੰਕਜ ਮੁਨੀ ਜੀ ਮਹਾਰਾਜ ਨੇ ਮੰਗਲ ਪਾਠ ਪ੍ਰਦਾਨ ਕੀਤਾ।
ਫੋਟੋ : ਪ੍ਰਵਚਨ ਕਰਦੇ ਵਰੁਣ ਮੁਨੀ ਜੀ ਮਹਾਰਾਜ।

LEAVE A REPLY

Please enter your comment!
Please enter your name here