ਕਰਮਜੀਤ ਸਿੰਘ ਫਫੜੇ ਨੂੰ ਸੇਵਾ ਮੂਕਤੀ ਦਿੱਤੀ ਵਿਦਾਇਗੀ ਪਾਰਟੀ

0
41

ਮਾਨਸਾ 5 ਅਕਤੂਬਰ (ਬਪਸ)ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਕਰਮਜੀਤ ਸਿੰਘ ਫਫੜੇ (ਟੈਕਨੀਸ਼ੀਅਨ ਗਰੇਡ-1) ਨੂੰ  ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਮਹਿਕਮੇ ਦੇ ਕਰਮਚਾਰੀਆਂ ਅਤੇ ਉਸਦੇ ਸਾਥੀਆਂ ਨੇ ਜਲਘਰ ਰੱਲਾ ਵਿਖੇ ਰੱਖੇ ਗਏ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਬਾਨੀ ਸਾਬਕਾ ਪ੍ਰਧਾਨ ਸੁਰੇਸ਼ ਸ਼ਰਮਾ, ਕਰਨੈਲ ਭੀਖੀ, ਜਗਜੀਵਨ ਸਿੰਘ ਹਸਨਪੁਰ, ਮਨਜੀਤ ਸਿੰਘ ਸੰਗਤਪੁਰਾ,ਸਾਧੂ ਸਿੰਘ ਰਾਮਾਨੰਦੀ, ਬਿੱਕਰ ਸਿੰਘ ਮਾਖਾ, ਜਸਮੇਲ ਸਿੰਘ ਅਤਲਾ, ਕੁਲਵਿੰਦਰ ਸਿੰਘ ਉੱਡਤ ਆਦਿ ਨੇ ਬੋਲਦਿਆਂ ਕਿਹਾ ਕਿ ਕਰਮਜੀਤ ਸਿੰਘ ਇੱਕ ਬਹੁਤ ਹੀ ਮਿਹਨਤੀ, ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਵਾਲਾ ਵਿਅਕਤੀ ਹੈ। ਇਸ ਨੇ ਆਪਣੀ ਨੌਕਰੀ ਦੌਰਾਨ ਵੱਖ-ਵੱਖ ਪਿੰਡਾਂ ਦੇ ਜਲ ਘਰਾਂ ਵਿੱਚ ਪੂਰੀ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ ਹਨ। ਜਿਸ ਦੀ ਮਿਸਾਲ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਦਿੱਤਾ ਗਿਆ ਵਿਸ਼ੇਸ਼ ਸਨਮਾਨ ਤੋਂ ਮਿਲਦੀ ਹੈ। ਬੁਲਾਰਿਆਂ ਨੇ ਦੱਸਿਆ ਕਿ ਕਰਮਜੀਤ ਸਿੰਘ ਵੱਲੋਂ ਵਿਭਾਗ ਵਿੱਚ 40 ਸਾਲ 8 ਮਹੀਨੇ 29 ਦਿਨ ਇਮਾਨਦਾਰੀ ਅਤੇ ਸੱਚੀ ਲਗਨ ਨਾਲ ਸੇਵਾਵਾਂ ਨਿਭਾਈਆਂ ਗਈਆਂ ਹਨ ਜਿਸ ਦੇ ਬਦਲੇ ਸਬੰਧਤ ਮਹਿਕਮੇ ਦੇ ਮੁਲਾਜ਼ਮਾਂ ਅਧਿਕਾਰੀਆਂ ਅਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਪੰਚਾਂ-ਸਰਪੰਚਾਂ ਅਤੇ ਮੋਹਤਵਰ ਵਿਅਕਤੀਆਂ ਵੱਲੋਂ  ਉਨ੍ਹਾਂ ਨੂੰ ਸੇਵਾ ਮੁਕਤੀ ਤੇ ਇਹ ਵਿਸ਼ੇਸ਼ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ। ਕਰਮਜੀਤ ਸਿੰਘ ਦਾ ਜਨਮ 4 ਸਤੰਬਰ 1959 ਨੂੰ ਪਿਤਾ ਜੋਗਿੰਦਰ ਸਿੰਘ ਅਤੇ ਮਾਤਾ ਵਿੱਦਿਆ ਕੌਰ ਦੇ ਘਰ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈਕੇ ਵਿਖੇ ਪੂਰੀ ਕੀਤੀ। ਉਹ ਓਪਨ ਕਬੱਡੀ, ਹੈਂਡਬਾਲ ਅਤੇ ਹਾਕੀ ਦੇ ਇੱਕ ਨਾਮਵਰ ਖਿਡਾਰੀ ਰਹੇ ਹਨ। ਉਨ੍ਹਾਂ ਦਾ ਵਿਆਹ ਹਰਮਿੰਦਰ ਕੌਰ ਵਾਸੀ ਸੁਨਾਮ ਨਾਲ 1980 ਵਿੱਚ ਹੋਇਆ। ਉਨ੍ਹਾਂ ਦੇ ਦੋ ਲੜਕੇ ਅਤੇ ਇੱਕ ਲੜਕੀ ਹੈ ਜੋ ਕਿ ਸ਼ਾਦੀ ਸ਼ੁਦਾ ਹਨ। ਕਰਮਜੀਤ ਸਿੰਘ ਭਾਈ ਬਹਿਲੋ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਬਣੀ ਓਲਡ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਹਨ। ਮੁਲਾਜ਼ਮ ਸੁਸਾਇਟੀ ਭੀਖੀ ਦੇ ਡਾਇਰੈਕਟਰ ਹਨ। ਉਹ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਅਤੇ ਜ਼ਿਲ੍ਹੇ ਦੇ ਜਨਰਲ ਸਕੱਤਰ ਵੀ ਹਨ। ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਆਪਣੇ ਸਾਥੀਆਂ ਨੂੰ ਆਉਣ ਵਾਲੀਆਂ ਸਮੱਸਿਆ ਨੂੰ ਲੈ ਕੇ ਕੀਤੇ ਗਏ ਸੰਘਰਸ਼ਾਂ ਦੌਰਾਨ ਮੂਹਰਲੀਆਂ ਕਤਾਰਾਂ ਵਿੱਚ ਖੜ੍ਹ ਕੇ ਸੰਘਰਸ਼ਾਂ ਦੀ ਅਗਵਾਈ ਕੀਤੀ ਹੈ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਰਵਿੰਦਰ ਕੁਮਾਰ ਬਾਂਸਲ, ਉੱਪ ਮੰਡਲ ਇੰਜੀਨੀਅਰ ਰਾਜਪਾਲ ਸਿੰਘ, ਹਰਜੀਤ ਸਿੰਘ, ਸ਼ੰਭੂ ਨਾਥ, ਸੱਤਪਾਲ ਗੋਇਲ, ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਦੇ ਕਰਮਜੀਤ ਸਿੰਘ ਖੋਖਰ , ਅਵਤਾਰ ਸਿੰਘ, ਅੰਕਿਤ ਵਧਵਾ, ਗੌਰਵ ਕੁਮਾਰ, ਕਮਲਜੀਤ ਸਿੰਘ ਮੌੜ’ ਪਿੰਡ ਰੱਲਾ ਦੇ ਸਰਪੰਚ ਮਨਜੀਤ ਸਿੰਘ, ਹਰਦੇਵ ਸਿੰਘ ਬਾਦਲ, ਇਕਬਾਲ ਸਿੰਘ ਸਰਪੰਚ ਫਾਫੜੇ, ਸੁਰਜੀਤ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਪੰਚ ਕੋਟ ਲੱਲੂ, ਊਧਮ ਸਿੰਘ, ਕੁਲਦੀਪ ਸਿੰਘ, ਰਘਬੀਰ ਸਿੰਘ ਫੌਜੀ,  ਲਾਭ ਸਿੰਘ ਭੰਮੇ, ਸੱਤਪਾਲ ਭੈਣੀ, ਜਗਦੇਵ ਸਿੰਘ ਘੁਰਕਣੀ, ਹਰਦੇਵ ਸਿੰਘ ਖਿਆਲਾ, ਗੁਰਜੀਤ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ, ਜਸਦੀਪ ਚਹਿਲ ਆਦਿ ਹਾਜ਼ਰ ਸਨ।ਕੈਪਸ਼ਨ: ਕਰਮਜੀਤ ਸਿੰਘ ਫਫੜੇ ਨੂੰ ਵਿਦਾਇਗੀ ਪਾਰਟੀ ਮੌਕੇ ਸਨਮਾਨ ਪੱਤਰ ਦਿੰਦੇ ਹੋਏ ਸਾਥੀ ਕਰਮਚਾਰੀ।Attachments area

LEAVE A REPLY

Please enter your comment!
Please enter your name here