ਕਬੱਡੀ ਐਸੋਸੀਏਸ਼ਨ ਆਫ਼ ਪੰਜਾਬ ਅਗਲੇ ਮਹੀਨੇ ਸੂਬਾ ਪੱਧਰੀ ਕਬੱਡੀ ਚੈਂਪੀਅਨਸ਼ਿਪ ਦਾ ਆਯੋਜਨ ਕਰੇਗੀ

0
8

ਪਟਿਆਲਾ,(ਸਾਰਾ ਯਹਾ,(ਬਲਜੀਤ ਸ਼ਰਮਾ) 27 ਜਨਵਰੀ : ਪਟਿਆਲਾ ਵਿਖੇ ਫਰਵਰੀ, 2019 ਵਿੱਚ ਪੰਜਾਬ ਸਟੇਟ ਕਬੱਡੀ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾਵੇਗਾ। ਇਹ ਫੈਸਲਾ ਇੱਥੇ ਸ਼ਨੀਵਾਰ ਨੂੰ ਕਬੱਡੀ ਐਸੋਸੀਏਸ਼ਨ ਆਫ਼ ਪੰਜਾਬ (ਐਨ.ਕੇ.ਏ.ਪੀ.) ਦੀ ਪਲੇਠੀ ਮੀਟਿੰਗ ਵਿੱਚ ਲਿਆ ਗਿਆ।

ਨਿਊ ਕਬੱਡੀ ਫੈਡਰੇਸ਼ਨ ਆਫ਼ ਇੰਡੀਆ (ਐਨ.ਕੇ.ਐਫ.ਆਈ.) ਨਾਲ ਸਬੰਧਤ ਐਨ.ਕੇ.ਏ.ਪੀ. ਦੀ ਕਾਰਜਕਾਰੀ ਕਮੇਟੀ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਇਸਦੇ ਪ੍ਰਧਾਨ ਮੇਜਰ (ਸੇਵਾਮੁਕਤ) ਅਮਰਦੀਪ ਸਿੰਘ ਨੱਤ ਨੂੰ ਰਾਜ ਦੇ ਖੇਡ ਵਿਭਾਗ ਪਾਸੋਂ ਸੂਬੇ ਦੀ ਮਾਨਤਾ ਦਾ ਮਾਮਲਾ ਉਠਾਉਣ ਦਾ ਜਿੰਮਾ ਸੌਂਪਿਆ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਮਿਲ ਸਕੇ।

ਵਿਚਾਰੇ ਗਏ ਵਿਭਿੰਨ ਮੁੱਦਿਆਂ ਵਿੱਚ, ਜਿਲ੍ਹਾ ਸੰਸਥਾਵਾਂ ਦੇ ਗਠਨ ਦੀ ਨਿਗਰਾਨੀ ਦਾ ਫੈਸਲਾ ਵੀ ਲਿਆ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਫੈਸਲੇ ਐਸੋਸੀਏਸ਼ਨ ਦੇ ਸੰਵਿਧਾਨ ਅਨੁਸਾਰ ਲਏ ਜਾਣ।

ਐਨ.ਕੇ.ਏ.ਪੀ. ਦਾ ਗਠਨ ਨੌਜਵਾਨਾਂ ਵਿੱਚ ਕਬੱਡੀ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਉਰਜਾ ਅਤੇ ਸਮੇਂ ਨੂੰ ਖੇਡ ਵੱਲ ਮੋੜਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ।

ਮੀਟਿੰਗ ਦਾ ਸੰਚਾਲਨ ਪ੍ਰਧਾਨ ਮੇਜਰ (ਸੇਵਾਮੁਕਤ) ਅਮਰਦੀਪ ਸਿੰਘ ਨੱਤ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਵੱਲੋਂ ਕੀਤਾ ਗਿਆ। ਇਸ ਮੀਟਿੰਗ ਵਿੱਚ ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ, ਉਪ ਪ੍ਰਧਾਨ ਰਤਨਦੀਪ ਸਿੰਘ ਧਾਲੀਵਾਲ, ਜਨਰਲ ਸਕੱਤਰ ਰਾਜਵੰਤ ਸਿੰਘ ਸੰਧੂ, ਖਜ਼ਾਨਚੀ ਕੁਲਵੰਤ ਸਿੰਘ, ਕਾਨੂੰਨੀ ਸਲਾਹਕਾਰ ਵਿਕਾਸ ਮਿੱਤਲ, ਪ੍ਰਧਾਨ ਜਿਲ੍ਹਾ ਸੰਗਰੂਰ ਸੰਤੋਖ ਸਿੰਘ, ਪ੍ਰਧਾਨ ਜਿਲ੍ਹਾ ਪਟਿਆਲਾ ਸੰਜੇ ਇੰਦਰ ਸਿੰਘ ਚਹਿਲ, ਦਲਜੀਤ ਸਿੰਘ ਦੁੱਲਟ (ਜਿਲ੍ਹਾ ਪਟਿਆਲਾ), ਇਮਰਾਨ ਫਾਰੂਕੀ (ਜਿਲ੍ਹਾ ਸੰਗਰੂਰ), ਯੁਵਰਾਜ ਸਿੰਘ ਖਰੌੜ (ਜਿਲ੍ਹਾ ਪਟਿਆਲਾ), ਬਲਵਿੰਦਰ ਸਿੰਘ ਫਿੱਡਾ ਅਤੇ ਹਰਦੀਪ ਸਿੰਘ ਭੁੱਲਰ (ਦੋਵੇਂ ਅਰਜੁਨਾ ਐਵਾਰਡੀ) ਸ਼ਾਮਲ ਸਨ।


EDITED BY : SARA YAHA | | Last Updated : 7:11 pm 27 ਜਨਵਰੀ  2019

LEAVE A REPLY

Please enter your comment!
Please enter your name here