*ਕਪੂਰਥਲਾ ਪੁਲਿਸ ਨੂੰ ਪਿੰਡ ਭਾਖੜੀਆਣਾ ਵਿਖੇ ਫਾਈਰਿੰਗ ਮਾਮਲੇ ਵਿੱਚ ਮਿਲੀ ਵੱਡੀ ਸਫਲਤਾ*

0
21

ਫਗਵਾੜਾ (ਸਾਰਾ ਯਹਾਂ/ਸ਼ਿਵ ਕੌੜਾ) ਗੌਰਵ ਤੂਰਾ ਆਈ.ਪੀ.ਐਸ,ਮਾਨਯੋਗ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਹੇਠ ਕਪੂਰਥਲਾ ਪੁਲਿਸ ਦੀ ਟੀਮ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ,ਰੁਪਿੰਦਰ ਕੌਰ ਭੱਟੀ ਪੀ.ਪੀ.ਐਸ. ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ,ਪਰਮਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ, ਭਾਰਤ ਭੂਸ਼ਣ ਪੀ.ਪੀ.ਐਸ. ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਹੇਠ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਫਗਵਾੜਾ ਅਤੇ ਥਾਣਾ ਰਾਵਲਪਿੰਡੀ ਦੀ ਪੁਲਿਸ ਪਾਰਟੀ ਵੱਲੋਂ 09.07.2025 ਨੂੰ ਪਿੰਡ ਭਾਖੜੀਆਣਾ ਫਗਵਾੜਾ ਵਿਖੇ ਮਾਰ ਦੇਣ ਦੀ ਨੀਅਤ ਨਾਲ ਫਾਈਰਿੰਗ ਕਰਕੇ ਹਮਲਾ ਕਰਨ ਵਾਲੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਹੋਈ ਹੈ,ਗੌਰਵ ਤੂਰਾ ਆਈ.ਪੀ.ਐਸ. ਮਾਨਯੋਗ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 09.07.2025 ਨੂੰ ਪਿੰਡ ਭਾਖੜੀਆਣਾ ਥਾਣਾ ਰਾਵਲਪਿੰਡੀ ਵਿਖੇ 02 ਅਣਪਛਾਤੇ ਮੋਟਰ ਸਾਈਕਲ ਚਾਲਕਾ ਵਲੋ ਫਾਈਰਿੰਗ ਕਰਕੇ ਪਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਭਾਖੜੀਆਣਾ ਥਾਣਾ ਰਾਵਲਪਿੰਡੀ ਫਗਵਾੜਾ ਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਕੇ ਜਖਮੀ ਕੀਤਾ ਗਿਆ ਸੀ, ਜਿਸ ਤੇ ਮਨਜੀਤ ਸਿੰਘ ਪੁੱਤਰ ਚਾਨਣ ਰਾਮ ਵਾਸੀ ਪਿੰਡ ਭਾਖੜੀਆਣਾ ਥਾਣਾ ਰਾਵਲਪਿੰਡੀ ਫਗਵਾੜਾ ਦੇ ਬਿਆਨ ਪਰ ਮੁੱਕਦਮਾ ਨੰਬਰ 52 ਮਿਤੀ 10.07.2025 ਅ/ਧ 109,115(2),3(5) ਬੀ.ਐਨ.ਐਸ 2023 ਅਤੇ 25 ਅਸਲਾ ਐਕਟ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਬਰਖਿਲਾਫ ਨਾਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ ਮੁਕੱਦਮਾ ਨੂੰ ਟਰੇਸ ਕਰਨ ਲਈ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ, ਪੀ.ਪੀ.ਐਸ., ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿਹਨਾਂ ਵਿੱਚ ਭਾਰਤ ਭੂਸ਼ਣ ਪੀ.ਪੀ.ਐਸ. ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਪਰਮਿੰਦਰ ਸਿੰਘ ਪੀ.ਪੀ.ਐਸ. ਉੱਪ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਫਗਵਾੜਾ ਅਤੇ ਐਸ.ਆਈ. ਮੇਜਰ ਸਿੰਘ ਮੁੱਖ ਅਫਸਰ ਥਾਣਾ ਰਾਵਲਪਿੰਡੀ ਦੀ ਪੁਲਿਸ ਪਾਰਟੀ ਵੱਲੋਂ ਟੈਕਨੀਕਲ ਸੈਲ ਦੀ ਮਦਦ ਨਾਲ ਕਰੀਬ 110 ਕਿਲੋਮੀਟਰ ਦੇ ਕੈਮਰਿਆ ਨੂੰ ਖੁਘਾਲ ਕੇ ਮੁਕੱਦਮਾ ਨੂੰ ਹਰ ਐਂਗਲ ਤੋਂ ਟੈਕਨੀਕਲ ਢੰਗ ਨਾਲ ਟਰੇਸ ਕਰਦੇ ਹੋਏ ਮੁਕੱਦਮਾ ਵਿੱਚ ਦਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੋਹਲਵੜ ਥਾਣਾ ਸਿਟੀ ਤਰਨ ਤਾਰਨ, ਪਰਮਿੰਦਰ ਸਿੰਘ ਉਰਫ ਰਾਜਾ ਪੁੱਤਰ ਬਲਵੀਰ ਸਿੰਘ ਵਾਸੀ ਸੁਲਤਾਨ ਵਿੰਡ ਰੋਡ ਮੁਹੱਲਾ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 2 ਥਾਣਾ ਸੁਲਤਾਨ ਵਿੰਡ ਜਿਲਾ ਅੰਮ੍ਰਿਤਸਰ, ਗੁਰਜੀਤ ਸਿੰਘ ਉਰਫ ਜੀਤਾ ਪੁੱਤਰ ਜੋਗਿੰਦਰ ਸਿੰਘ ਵਾਸੀ ਝੀਤਾ ਕਲਾ ਥਾਣਾ ਚਾਟੀ ਪਿੰਡ ਜਿਲਾ ਅੰਮ੍ਰਿਤਸਰ ਅਤੇ ਮਲਕ ਸਿੰਘ ਪੁੱਤਰ ਗੁਰਵੇਲ ਸਿੰਘ ਵਾਸੀ
ਝੀਤਾ ਕਲਾ ਥਾਣਾ ਚਾਟੀ ਪਿੰਡ ਜਿਲ੍ਹਾ ਅੰਮ੍ਰਿਤਸਰ ਨੂੰ ਮਿਤੀ 17.07.2025 ਨੂੰ ਗ੍ਰਿਫਤਾਰ ਕਰਕੇ ਉਹਨਾ ਦੇ ਕਬਜਾ ਵਿੱਚੋਂ ਵਾਰਦਾਤ ਸਮੇਂ ਵਰਤਿਆ ਪਿਸਟਲ 32 ਬੋਰ ਸਮੇਤ 04 ਰੌਦ ਜਿੰਦਾ, ਮੋਟਰ ਸਾਈਕਲ ਹੀਰੋ ਸਪਲੈਡਰ ਅਤੇ 04 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ।ਦੋਸ਼ੀਆ ਪਾਸੋ ਪੁੱਛਗਿੱਛ ਜਾਰੀ ਹੈ, ਜੇਕਰ ਕਿਸੇ ਹੋਰ ਦੋਸ਼ੀ ਦੀ ਸ਼ਹਾਦਤ ਸਵਾ
ਮਿਸਲ ਤੇ ਆਉਂਦੀ ਹੈ ਤਾ ਉਸਦੇ ਖਿਲਾਫ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਦੋਸ਼ੀਆਂਨ ਨੂੰ ਪੇਸ਼ ਅਦਾਲਤ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋਂ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ। ਰਿਫਤਾਰ ਦੋਸ਼ੀ ਦਾ ਨਾਮ ਪਤਾ-1. ਦਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੋਹਲਵੜ ਥਾਣਾ ਸਿਟੀ ਤਰਨ ਤਾਰਨ
1. ਮੁਕੰਦਮਾ ਨੰਬਰ 190 ਮਿਤੀ 05.07.2018 ਅ/ਧ 22-61-85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਤਰਨ ਤਾਰਨ
2. ਮੁਕੱਦਮਾ ਨੰਬਰ 12 ਮਿਤੀ 15.04.2023 ਅ/ਧ 25-54-59 ਅਸਲਾ ਐਕਟ ਥਾਣਾ ਐਸ.ਐਸ.ਓ ਸੀ ਫਾਜਿਲਕਾ
2.ਪਰਮਿੰਦਰ ਸਿੰਘ ਉਰਫ ਰਾਜਾ ਪੁੱਤਰ ਬਲਵੀਰ ਸਿੰਘ ਵਾਸੀ ਸੁਲਤਾਨਵਿੰਡ ਰੋਡ ਮੁਹੱਲਾ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 2 ਥਾਣਾ ਸੁਲਤਾਨ ਵਿੰਡ ਜਿਲਾ ਅੰਮ੍ਰਿਤਸਰ
ਕਰੀਮੀਨਲ ਹਿਸਟਰੀ ਕੋਈ ਨਹੀਂ
3.ਗੁਰਜੀਤ ਸਿੰਘ ਉਰਫ ਜੀਤਾ ਪੁੱਤਰ ਜੋਗਿੰਦਰ ਸਿੰਘ ਵਾਸੀ ਝੀਤਾ ਕਲਾ ਥਾਣਾ ਚਾਟੀ ਪਿੰਡ ਜਿਲ੍ਹਾ ਅੰਮ੍ਰਿਤਸਰ
ਕਰੀਮੀਨਲ ਹਿਸਟਰੀ ਕੋਈ ਨਹੀਂ
4.ਮਲਕ ਸਿੰਘ ਪੁੱਤਰ ਗੁਰਵੇਲ ਸਿੰਘ ਵਾਸੀ ਬੀਤਾ ਚਾਟੀ ਪਿੰਡ ਜਿਲਾ ਅੰਮ੍ਰਿਤਸਰ ਕਲਾ ਥਾਣਾ
ਕਰੀਮੀਨਲ ਹਿਸਟਰੀ ਕੋਈ ਨਹੀਂ
ਦੋਸ਼ੀਆ ਪਾਸੋਂ ਬ੍ਰਾਮਦਗੀ :-
1. ਇਕ ਪਿਸਟਲ 32 ਬੋਰ ਸਮੇਤ 04 ਰੌਂਦ ਜਿੰਦਾਂ
2. ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ ਹੀਰੋ ਸਪਲੈਡਰ
3. ਮੋਬਾਇਲ ਫੋਨ 04

LEAVE A REPLY

Please enter your comment!
Please enter your name here