ਕਨੇਡਾ ਦੀ ਯੂਨੀਵਰਸਿਟੀ ਵਲੋਂ ਸ੍ਰੀ ਚਮਕੌਰ ਸਾਹਿਬ ਸਕਿੱਲ ਯੂਨੀਵਰਸਿਟੀ ਵਿਚ ਸੈਟਾਲਾਈਟ ਕੇਂਦਰ ਖੋਲਿਆ ਜਾਵੇਗਾ: ਚੰਨੀ

0
12

ਚੰਡੀਗੜ੍ਹ (ਸਾਰਾ ਯਹਾ) :  ਪੰਜਾਬ ਦੇ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਕਨੇਡਾ ਵਿਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕਨੇਡਾ ਦੇ ਵਫਦ ਵਲੋਂ ਤਕਨੀਕੀ ਸਿੱਖਿਆ ਮੰਤਰੀ ਚੰਨੀ ਨਾਲ ਮੁਲਾਕਾਤ
ਚੰਡੀਗੜ•, 21 ਸਤੰਬਰ: ਪੰਜਾਬ ਦੇ ਨੌਜ਼ਵਾਨਾਂ ਦੇ ਹੁਨਰ ਵਿਕਾਸ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕਨੇਡਾ ਦੇ ਅਲਬਰਟਾ ਸੂਬੇ ਦੇ ਵਫਦ ਵਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਇੱਥੇ ਸਥਿੱਤ ਉਨ•ਾਂ ਦੇ ਸਰਕਾਰੀ ਨਿਵਾਸ ਵਿਖੇ ਮੁਲਾਕਾਤ ਕੀਤੀ ।
ਤਕਨੀਕੀ ਸਿੱਖਿਆ ਮੰਤਰੀ ਨੇ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਨੇਡਾ ਦੀ ਅਲਬਰਟਾ ਸਰਕਾਰ ਦੇ ਸੀਨੀਅਰ ਅਧਿਕਾਰੀ ਮਿਸ. ਸ਼ੇਬਾ ਸ਼ਰਮਾ, ਸੀਨੀਅਰ ਡਾਇਰੈਕਟਰ, ਅਲਬਰਟਾ ਸਰਕਾਰ ਅਤੇ ਸ੍ਰੀ ਸੁਧੀਰੰਜਨ ਬੈਨਰਜੀ ਕਮਰਸ਼ੀਅਲ ਅਫ਼ਸਰ ਐਲਬਰਟਾ (ਕੈਨੇਡਾ) ਸਰਕਾਰ ਵਲੋਂ ਸੂਬੇ ਵਿਚ ਹੁਨਰ ਵਿਕਾਸ ਦੀ ਸਿਖਲਾਈ ਲਈ ਦੁਵੱਲੇ ਪ੍ਰੋਗਾਰਮ ਚਲਾਉਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕਨੇਡਾ ਵਿਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਬਾਰੇ ਮੁੱਢਲੀ ਗੱਲਬਾਤ ਕਰਨ ਲਈ ਪਹੁੰਚੇ।
ਉਨ•ਾਂ ਦੱਸਿਆ ਇਸ ਗੱਲਬਾਤ ਦੌਰਾਨ ਸ੍ਰੀ ਚਮਕੌਰ ਸਾਹਿਬ ਵਿਖੇ ਖੋਲੀ ਜਾਣ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵਿਚ ਕਨੇਡਾ ਦੀ ਅਲਬਰਟਾ ਸੂਬੇ ਦੀ ਯੂਨੀਵਰਸਿਟੀ ਵਲੋਂ ਸੈਟਾਲਾਈਟ ਕੇਂਦਰ ਖੋਲਣ ਲਈ ਸਿਧਾਂਤਕ ਸਹਿਮਤੀ ਬਣੀ।ਇਸ ਤੋਂ ਇਲਾਵਾ ਸੂਬੇ ਦੇ ਨੌਜਵਾਨਾਂ ਨੂੰ ਕਨੇਡਾ ਵਿਚ ਪੜਾਈ ਕਰਨ ਲਈ ਭੇਜਣ ਵਾਸਤੇ ਘਰ ਘਰ ਰੋਜ਼ਗਾਰ ਪੋਰਟਲ ਰਾਹੀਂ ਭੇਜਣ ਬਾਰੇ ਦੋਵਾਂ ਧਿਰਾਂ ਵਲੋਂ ਨਿਯਮ ਬਣਾਕੇ ਖਰੜਾ ਅਗਲੀ ਮੀਟਿੰਗ ਵਿਚ ਪ੍ਰਵਾਨਗੀ ਅਤੇ ਵਿਚਾਰਨ ਲਈ ਰੱਖਿਆ ਜਾਵੇਗਾ।
ਇਸ ਮੀਟਿੰਗ ਵਿਚ ਸੂਬੇ ਦੇ ਸਰਕਾਰੀ ਤਕਨੀਕੀ ਸਿੱਖਿਆ ਯੂਨੀਵਰਸਿਟੀਆਂ ਅਤੇ ਕਾਲਜ਼ਾ ਨਾਲ ਮਿਲ ਕੇ ਹੁਨਰ ਵਿਕਾਸ ਦੇ ਦੁਵੱਲੇ ਕੋਰਸ ਚਲਾਉਣ ਲਈ ਵੀ ਸਹਿਮਤੀ ਪ੍ਰਗਟਾਈ ਗਈ।ਜੀ ਦੇ ਅਧੀਨ ਇੱਕ ਡੈਲੀਗੇਸ਼ਨ ਜੂਨ,2018 ਵਿੱਚ ਕੈਨੇਡਾ ਵਿਖੇ ਦੌਰੇ ‘ਤੇ ਗਿਆ ਸੀ।
ਇਸ ਮੀਟਿੰਗ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ•ਾਂ ਦੀ ਕਨੇਡਾ ਦੌਰੇ ਦੌਰਾਨ ਐਲਬਰਟਾ (ਕੈਨੇਡਾ) ਸਰਕਾਰ ਦੇ ਉੱਚੇਰੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਹੋਈ ਸੀ, ਜਿਨਾਂ ਨੇ ਹੁਨਰ ਵਿਕਾਸ ਅਤੇ ਰੋਜ਼ਗਾਰ ਉੱਤਪਤੀ ਬਾਰੇ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਸੀ।ਇਹ ਵਫਦ ਵੀ ਮੁੱਢਲੀ ਗੱਲਬਾਤ ਕਰਨ ਲਈ ਕਨੇਡਾ ਦੇ ਅਲਬਰਟਾ ਸਰਕਾਰ ਵਲੋਂ ਭੇਜਿਆ ਗਿਆ।
ਸ. ਚੰਨੀ ਨੇ ਦੱਸਿਆ ਕਿ ਐਲਬਰਟਾ (ਕੈਨੇਡਾ) ਸਰਕਾਰ ਦਾ ਇੱਕ ਵਫਦ ਫਰਵਰੀ, 2019 ਵਿੱਚ ਪੰਜਾਬ ਆ ਰਿਹਾ ਹੈ। ਉਸ ਮੌਕੇ ਪੰਜਾਬ ਸਰਕਾਰ ਅਤੇ ਐਲਬਰਟਾ ਸਰਕਾਰ (ਕੈਨੇਡਾ) ਵਿੱਚ ਤਕਨੀਕੀ ਸਿੱਖਿਆ ਨਾਲ ਸਬੰਧਤ ਸਮਝੌਤਾ ਸਹੀਬੱਧ ਕੀਤੇ ਜਾਵੇਗਾ।
ਇਸ ਮੀਟਿੰਗ ਵਿਚ ਸ੍ਰੀ ਡੀ.ਕੇ. ਤਿਵਾੜੀ, ਸਕੱਤਰ ਤਕਨੀਕੀ ਸਿੱਖਿਆ, ਸ੍ਰੀ ਚੰਦਰ ਗੈਂਦ, ਸਕੱਤਰ ਤਕਨੀਕੀ ਸਿੱਖਿਆ ਬੋਰਡ, ਸ੍ਰੀ ਪ੍ਰਵੀਨ ਕੁਮਾਰ ਥਿੰਦ, ਡਾਇਰੈਕਟਰ, ਸ੍ਰੀ ਸੰਦੀਪ ਸਿੰਘ ਕੌੜਾ, ਸਲਾਹਕਾਰ (ਹੁਨਰ ਵਿਕਾਸ), ਸ੍ਰੀ ਅਜੈ ਸ਼ਰਮਾਂ ਉੱਪ ਕੁਲਪਤੀ ਪੀ.ਟੀ.ਯੂ.,ਜਲੰਧਰ, ਸ੍ਰੀ ਮੋਹਨ ਪਾਲ ਸਿੰਘ ਈਸ਼ਰ ਉੱਪ ਕੁਲਪਤੀ ਪੀ.ਟੀ.ਯੂ. ਬਠਿੰਡਾ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।


EDITED BY : SARA YAHA | | Last Updated : 6:52 pm 20 September  2018

LEAVE A REPLY

Please enter your comment!
Please enter your name here