

ਮਾਨਸਾ, 01 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ): ਐਸ.ਡੀ.ਕੇ.ਐੱਲ. ਡੀ.ਏ.ਵੀ. ਪਬਲਿਕ ਸਕੂਲ, ਮਾਨਸਾ ਵਿੱਚ ਦੁਸਹਿਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਰਾਮਾਇਣ ‘ਤੇ ਆਧਾਰਿਤ ਨਾਟਕ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।
ਬੱਚਿਆਂ ਨੇ ਆਪਣੇ ਸ਼ਾਨਦਾਰ ਅਦਾਕਾਰੀ ਨਾਲ ਨਾ ਸਿਰਫ ਆਪਣੀ ਕਾਬਲਿਯਤ ਦਿਖਾਈ, ਸਗੋਂ ਦੁਸਹਿਰੇ ਦੇ ਧਾਰਮਿਕ ਤੇ ਸੱਭਿਆਚਾਰਕ ਮਹੱਤਵ ਨੂੰ ਵੀ ਦਰਸਾਇਆ।
ਇਸ ਵਾਰ ਖ਼ਾਸ ਗੱਲ ਇਹ ਰਹੀ ਕਿ ਸਕੂਲ ਦਾ ਮੈਦਾਨ ਵਿੱਚ ਰਾਵਣ ਦੇ ਪਤਲੇ ਨੂੰ ਅੱਗ ਨਹੀਂ ਲਗਾਈ ਗਈ। ਉਸਦੀ ਥਾਂ ਵਿਭੀਸ਼ਣ ਵੱਲੋਂ ਰਾਵਣ ਦਾ ਸੰਸਕਾਰ ਕੀਤਾ ਗਿਆ, ਤਾਂ ਜੋ ਉਸਨੂੰ ਇੱਕ ਸਨਮਾਨਯੋਗ ਅੰਤ ਦਿੱਤਾ ਜਾ ਸਕੇ।
ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਜੀ ਨੇ ਬੱਚਿਆਂ ਦੀਆਂ ਕੋਸ਼ਿਸ਼ਾਂ ਅਤੇ ਉਨ੍ਹਾਂ ਦੇ ਜੋਸ਼ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਆਪਣੀ ਮਿਹਨਤ ਨਾਲ ਇਸ ਤਿਉਹਾਰ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ।























