

ਮਾਨਸਾ 18 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) – ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਮੈਨੇਜਮੈਂਟ ਕਮੇਟੀ ਦੇ ਜਰਨਲ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਨੇ ਦੱਸਿਆ ਕਿ 20 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦਾ ਉਦਘਾਟਨ ਐਸ.ਐਸ.ਪੀ ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਜੀ ਵੱਲੋੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ 20 ਸਤੰਬਰ ਨੂੰ ਸ਼ਰਵਨ ਕੁਮਾਰ, 21 ਨੂੰ ਰਾਮ ਜਨਮ, 22 ਨੂੰ ਸੀਤਾ ਜਨਮ-ਤਾੜਕਾ ਵਧ, 23 ਨੂੰ ਸੀਤਾ ਸਵੰਬਰ ਅਤੇ 24 ਸਤੰਬਰ ਨੂੰ ਰਾਮ ਬਨਵਾਸ ਦੇ ਦ੍ਰਿਸ਼ ਦਿਖਾਏ ਜਾਣਗੇ। ਇਸੇ ਤਰ੍ਹਾਂ 25 ਸਤੰਬਰ ਨੂੰ ਕਿੰਕੋਲਾ, 26 ਨੂੰ ਭਰਤ ਮਿਲਾਪ, 27 ਨੂੰ ਸੀਤਾ ਹਰਨ, 29 ਨੂੰ ਬਾਲੀ ਵਧ, 30 ਨੂੰ ਲੰਕਾ ਦਹਿਨ, 01 ਅਕਤੂਬਰ ਨੂੰ ਲਛਮਣ ਸ਼ਕਤੀ ਅਤੇ 03 ਅਕਤੂਬਰ ਨੂੰ ਰਾਜ ਤਿਲਕ ਦਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਛੱਟ ਅਤੇ 2 ਅਕਤੂਬਰ ਨੂੰ ਦੁਸ਼ਹਿਰਾ ਤਿਓਹਾਰ ਹੋਣ ਕਾਰਨ ਕਲੱਬ ਦੀ ਸੁਨਹਿਰੀ ਸਟੇਜ਼ ਤੇ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਨਹੀਂ ਹੋਵੇਗਾ।























