

ਮਾਨਸਾ 10 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) ਅੱਜ ਇੱਥੇ ਸੰਵਿਧਾਨ ਬਚਾਓ ਮੰਚ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ 12 ਫਰਵਰੀ ਨੂੰ ਐਨ.ਆਰ.ਸੀ., ਸੀ.ਏ.ਏ. ਅਤੇ ਐਨ.ਪੀ.ਆਰ. ਕਾਨੂੰਨ ਦੀ ਵਾਪਸੀ ਲਈ ਪੰਜਾਬ ਦੇ ਲੋਕਾਂ ਵੱਲੋਂ ਮਾਨਸਾ ਤੋਂ ਸ਼ਾਹੀਨ ਬਾਗ ਦਿੱਲੀ ਦੀ ਤਰਜ਼ ’ਤੇ ਪੱਕੇ ਮੋਰਚੇ ਲਗਾਉਣ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ.
ਇਸ ਸਮੇਂ ਸੰਵਿਧਾਨ ਬਚਾਓ ਮੰਚ ਪੰਜਾਬ ਦੇ ਮੈਬਰਾਂ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਮੰਚ ਨੂੰ ਕਾਫੀ ਵੱਡੇ ਪੱਧਰ ’ਤੇ ਸਮਰਥਨ ਦੇ ਰਹੇ ਹਨ ਅਤੇ ਲੋਕਾਂ ਵਿੱਚ ਇਸ ਮੋਰਚੇ ਪ੍ਰਤੀ ਕਾਫੀ ਜ਼ਿਆਦਾ ਉਤਸ਼ਾਹ ਹੈ. ਹੁਣ ਪੰਜਾਬੀ ਐਨ.ਆਰ.ਸੀ., ਸੀ.ਏ.ਏ. ਅਤੇ ਐਨ.ਪੀ.ਆਰ. ਕਾਨੂੰਨ ਦੀ ਵਾਪਸੀ ਲਈ ਲੜਾਈ ਲੜਨਗੇ ਅਤੇ ਧਰਮ ਦੇ ਆਧਾਰ ’ਤੇ ਜੋ ਮੁਸਲਮਾਨ ਭਾਈਚਾਰੇ ਨਾਲ ਦੇਸ਼ ਦੀ ਫਿਰਕੂ ਮੋਦੀ ਸਰਕਾਰ ਅਤੇ ਆਰ.ਐਸ.ਐਸ. ਨੇ ਧੱਕਾ ਕੀਤਾ ਹੈ, ਉਸ ਪ੍ਰਤੀ ਇਨਸਾਫ ਦੀ ਲੜਾਈ ਪੰਜਾਬੀਆਂ ਵੱਲੋਂ ਸੰਵਿਧਾਨ ਬਚਾਓ ਮੰਚ ਦੇ ਬੈਨਰ ਹੇਠ ਲੜੀ ਜਾਵੇਗੀ. ਇਸ ਸਮੇਂ ਮੰਚ ਦੇ ਮੈਂਬਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸ਼ਾਹੀਨ ਬਾਗ ਮੋਰਚੇ ਤੋਂ ਰੂਬੀ ਸ਼ਾਹੀਨ, ਰਾਜੀਆ ਅਤੇ ਸੁਲਤਾਨਾ ਬੇਗਮ ਇਸ ਮੋਰਚੇ ਦੀ ਸ਼ੁਰੂਆਤ ਕਰਵਾਉਣ ਲਈ ਆ ਰਹੇ ਹਨ. ਇਸਤੋਂ ਇਲਾਵਾ ਜੇਐਨਯੂ ਤੋਂ ਸੁਚੇਤਾ ਡੇਅ, ਆਸ਼ੂਤੋਸ਼ ਕੁਮਾਰ, ਮੁਫਤੀ ਇਰਤਾਕ ਉਲ ਹਸਨ ਜੁਆਇੰਟ ਐਕਸ਼ਨ ਕਮੇਟੀ ਮੈਂਬਰ ਪੰਜਾਬ ਅਤੇ ਡਾ. ਧਰਮਵੀਰ ਗਾਂਧੀ ਸਾਬਕਾ ਮੈਂਬਰ ਪਾਰਲੀਮੈਂਟ ਪਹੁੰਚਣਗੇ. ਅੱਜ ਦੀ ਮੀਟਿੰਗ ਵਿੱਚ ਕਾ. ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਕ੍ਰਿਸ਼ਨ ਚੌਹਾਨ, ਐਚ.ਆਰ. ਮੋਫਰ, ਦਰਸ਼ਨ ਸਿੰਘ ਪੰਧੇਰ, ਧੰਨਾ ਮੱਲ ਗੋਇਲ, ਡਾ. ਸੁਰਿੰਦਰ ਸਿੰਘ, ਜਸਵੰਤ ਸਿੰਘ, ਹਰਚੰਦ ਸਿੰਘ ਮੱਤੀ, ਮਨਿੰਦਰਜੀਤ ਸਿੰਘ, ਬਲਦੇਵ ਸਿੰਘ ਘੋੜੇਵਾਲਾ, ਭਿੰਦਰ ਸਿੰਘ, ਕਰਨੈਲ ਸਿੰਘ, ਐਡਵੋਕੇਟ ਕਮਲ ਗੋਇਲ, ਐਡਵੋਕੇਟ ਰਣਦੀਪ ਸ਼ਰਮਾ, ਬਲਕਰਨ ਸਿੰਘ ਬੱਲੀ ਆਦਿ ਹਾਜ਼ਰ ਸਨ.























