*ਬੁਢਲਾਡਾ ਐਨ.ਆਈ.ਏ. ਦੀ ਟੀਮ ਨੇ ਸ਼ਹਿਰ ਦੇ ਯੂਟਿਊਬਰ ਦੇ ਘਰ ਕੀਤੀ ਛਾਪਾਮਾਰੀ*

0
344

ਬੁਢਲਾਡਾ (ਸਾਰਾ ਯਹਾਂ/ ਮੇਹਤਾ ਅਮਨ): ਸ਼ਹਿਰ ਦੇ ਵਾਰਡ ਨੰ. 18 ਵਿੱਚ ਇੱਕ ਯੂਟਿਊਬਰ ਦੇ ਘਰ ਐਨ.ਆਈ.ਏ. ਵੱਲੋਂ ਛਾਪਾਮਾਰੀ ਕੀਤੀ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਯੂਟਿਊਬਰ ਸੁਖਬੀਰ ਸਿੰਘ ਦੇ ਘਰ ਵਿਖੇ ਲਗਭਗ 1.30 ਘੰਟਾ ਛਾਪਾਮਾਰੀ ਕੀਤੀ ਗਈ। ਜਿੱਥੇ ਸੁਖਬੀਰ ਸਿੰਘ ਦੇ ਨਾ ਮਿਲਣ ਤੇ ਐਨ.ਆਈ.ਏ ਟੀਮ ਕਾਫੀ ਸਮਾਂ ਇੰਤਜਾਰ ਕਰਨ ਤੋਂ ਬਾਅਦ ਪਰਿਵਾਰ ਨੂੰ ਐਨ.ਆਈ.ਏ. ਦਫਤਰ ਚੰਡੀਗੜ੍ਹ ਵਿਖੇ ਆਉਣ ਲਈ ਕਹਿ ਕੇ ਵਾਪਿਸ ਚਲੀ ਗਈ। ਸੂਤਰਾ ਅਨੁਸਾਰ ਪਤਾ ਲੱਗਿਆ ਹੈ ਕਿ ਯੂਟਿਊਬਰ ਦਾ ਪਾਕਿਸਤਾਨੀ ਗੈਂਗਸਟਰ ਸਹਿਜਾਦ ਭੱਟੀ ਨਾਲ ਚੈਟ ਰਾਹੀਂ ਗੱਲਬਾਤ ਕਰਨ ਸੰਬੰਧੀ ਛਾਪਾਮਾਰੀ ਕੀਤੀ ਗਈ ਸੀ। 

LEAVE A REPLY

Please enter your comment!
Please enter your name here