ਐਕਟਰ ਸੋਨੂ ਸੂਦ ਅਤੇ ਗੁਰਮੀਤ ਚੌਧਰੀ ਨੇ ਦੇਸ਼ ਭਗਤੀ ਨੂੰ ਬੜ•ਾਵਾ ਦੇਣ ਲਈ ਸਿਨੇਮੇ ਦੀ ਭੂਮਿਕਾ ਨੂੰ ਉਭਾਰਿਆ

0
18

ਚੰਡੀਗੜ•,(ਸਾਰਾ ਯਹਾ) 08 ਦਸੰਬਰ : ਲੋਕਾਂ ਅਤੇ ਹਥਿਆਰਬੰਦ ਫੌਜਾਂ ਵਿਚਕਾਰ ਸਿੱਧੇ ਸੰਪਰਕ ਨੂੰ ਯਕੀਨੀ ਬਨਾਉਣ ਲਈ ਵੱਖ-ਵੱਖ ਰੱਖਿਆ ਮਾਹਿਰਾਂ ਨੇ ਜ਼ੋਰ ਦਿੰਦੇ ਹੋਏ ਰੱਖਿਆ ਮਾਮਲਿਆਂ ਵਿੱਚ ਹੋਰ ਖੁਲ•ਾਪਨ ਲਿਆਉਣ ਦੀ ਵਕਾਲਤ ਕੀਤੀ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਦੇ ਵੱਡੇਰੇ ਹਿੱਤਾਂ ਦੇ ਮੱਦੇਨਜ਼ਰ ਲੋਕਾਂ ਦੀ ਰਾਏ ਨੂੰ ਲਾਮਬੰਦ ਕੀਤਾ ਜਾ ਸਕੇ।
ਮਾਹਿਰਾਂ ਦੀ ਇਹ ਵੀ ਰਾਇ ਸੀ ਕਿ ਰੱਖਿਆ ਫੋਰਸਾਂ ਦਾ ਸਿਆਸੀਕਰਨ ਨਹੀ ਕੀਤਾ ਜਾਣਾ ਚਾਹੀਦਾ ਜੋ ਕਿ ਇਸ ਪ੍ਰਣਾਲੀ ਵਿੱਚ ਲਗਾਤਾਰ ਵੱਧ ਰਿਹਾ ਹੈ।
ਅੱਜ ਇਥੇ ਲੇਖ ਕਲੱਬ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ-2018 ਦੇ ਅੱਜ ਦੂਜੇ ਦਿਨ ‘ਵੈਲੋਰ, ਹਿਸਟਰੀ, ਪਾਲਿਟਿਕਸ ਐਂਡ ਮੀਡੀਆ’ ਬਾਰੇ ਵਿਚਾਰ-ਚਰਚਾ ਦੌਰਾਨ ਮਾਹਿਰਾਂ ਨੇ ਉੱਘੇ ਕਲਮਨਵੀਸ ਵੀਰ ਸਿੰਘਵੀ ਦੇ ਨਾਲ ਵਿਚਾਰ-ਚਰਚਾ ਦੌਰਾਨ ਇਹ ਰਾਏ ਪ੍ਰਗਟ ਕੀਤੀ।
ਵਿਚਾਰ ਚਰਚਾ ਮੁੱਖ ਤੌਰ ‘ਤੇ ਹਥਿਆਰਬੰਦ ਫੋਰਸਾਂ ਦੀ ਨਾਇਕ ਭੂਮਿਕਾ ਨੂੰ ਉਭਾਰਨ ਵਿੱਚ ਸਿਨੇਮੇ ਅਤੇ ਮੀਡੀਆ ਦੀ ਭੂਮਿਕਾ ‘ਤੇ ਕੇਂਦ੍ਰਿਤ ਸੀ।
ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐਨ.ਐਸ ਬਰਾੜ, ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ.ਸ਼ੇਰਗਿਲ ਇੰਗਲੈਂਡ ਅਧਾਰਿਤ ਬ੍ਰਿਗੇਡੀਅਰ ਜਸਟਿਨ ਮੈਕੇਜੇਵਸਕੀ, ਐਨ.ਡੀ.ਟੀ.ਵੀ ਚੈਨਲ ਦੇ ਹੈਡ ਆਰਤੀ ਸਿੰਘ, ਐਕਟਰ ਸੋਨੂ ਸੂਦ ਅਤੇ ਗੁਰਮੀਤ ਚੌਧਰੀ, ਵਰਗੀਆਂ ਸਖਸ਼ੀਅਤਾਂ ਨੇ ਇਸ ਮੌਕੇ ਹਾਜ਼ਰੀ ਲਗਵਾਈ।
ਰੱਖਿਆ ਮਾਹਿਰਾਂ ਨੇ ਆਮ ਲੋਕਾਂ ਅਤੇ ਹਥਿਆਰਬੰਦ ਫੋਰਸਾਂ ਵਿਚਕਾਰ ਸਿੱਧੇ ਸੰਪਰਕ ਦੀ ਜਰੂਰਤ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੋਂ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਬਣਾਉਣ ਲਈ ਫੌਜੀਆਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨ•ਾਂ ਦੀ 24 ਘੰਟੇ ਦੀ ਡਿਊਟੀ ਵਰਗੀਆਂ ਹਾਲਤਾਂ ਤੋਂ ਲੋਕ ਜਾਣੂ ਹੋ ਸਕੱਣ।
ਆਪਣੇ ਵਿਚਾਰ ਸਾਂਝੇ ਕਰਦੇ ਹੋਏ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ.ਸ਼ੇਰਗਿਲ ਨੇ ਕਿਹਾ ਕਿ ਹਥਿਆਰਬੰਦ ਫੋਰਸਾਂ ਦੇ ਮਨੋਬਲ ਨੂੰ ਬੜ•ਾਵਾ ਦੇਣ ਲਈ ਮੀਡੀਆ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਉਹ ਸਾਡੇ ਦੇਸ਼ ਦੀ ਅਖੰਡਤਾ, ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਅਤਿ ਪੇਸ਼ੇਵਰ ਵਚਨਬੱਧਤਾ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਦੇ ਸਮਰੱਥ ਹੋ ਸਕਣ। 26/11 ਮੁੰਬਈ ਹਮਲੇ ਦਾ ਉਨ•ਾਂ ਨੇ ਜ਼ਿਕਰ ਕੀਤਾ ਜਦੋਂ ਮੀਡੀਆ ਇਸ ਨੂੰ ਟੈਲੀਕਾਸਟ ਕਰ ਰਿਹਾ ਸੀ ਇਸ ਨੇ ਅੱਤਵਾਦ ਵਿਰੋਧੀ ਆਪਰੇਸ਼ਨ ਦੀ ਤਸਵੀਰ ਪੇਸ਼ ਕੀਤੀ। ਉਨ•ਾਂ ਨੇ ਮੀਡੀਆ ਨੂੰ ਰੱਖਿਆ ਨਾਲ ਸਬੰਧਤ ਨਾਜ਼ੂਕ ਮੁੱਦਿਆਂ ‘ਤੇ ਰਿਪੋਰਟਿੰਗ ਕਰਦੇ ਸਮੇਂ ਖਾਸਤੌਰ ‘ਤੇ ਸੰਜਮ ਵਰਤਣ ਲਈ ਕਿਹਾ।
ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐਨ.ਐਸ.ਬਰਾੜ ਨੇ ਰਾਸ਼ਟਰੀ ਸੁਰੱਖਿਆ ਅਤੇ ਡਿਫੈਂਸ ਫੋਰਸਿਜ਼ ਨਾਲ ਸਬੰਧਤ ਮਾਮਲਿਆਂ ‘ਤੇ ਜਨਤਕ ਤੌਰ ‘ਤੇ ਆਮ ਬਹਿਸ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ•ਾਂ ਕਿਹਾ ਕਿ ਉੱਚ ਡਿਫੈਂਸ ਪ੍ਰਬੰਧਨ ਦੇ ਮੁੱਦਿਆ ‘ਤੇ ਸਰਾਕਰ ਅਤੇ ਡਿਫੈਂਸ ਫੋਰਸਿਜ਼ ਵਿਚਕਾਰ ਹੋਰ ਖੁਲ•ੇ ਰੂਪ ਵਿੱਚ ਵਿਚਾਰ-ਚਰਚਾ ਲੋੜੀਂਦੀ ਹੈ।
ਰੱਖਿਆ ਫੋਰਸਾਂ ਲਈ ਫੰਡਾਂ ਦੀ ਵੰਡ ਸਬੰਧੀ ਲੈਫਟੀਨੈਂਟ ਜਨਰਲ ਐਨ.ਐਸ ਬਰਾੜ ਦੀ ਰਾਇ ਸੀ ਕਿ ਮੀਡੀਆ ਨੂੰ ਇਸ ਸਬੰਧ ਵਿੱਚ ਲੋਕ ਰਾਏ ਲਾਮਬੰਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਲਾਨਾ ਬਜਟ ਵਿੱਚ ਢੁੱਕਵੇਂ ਫੰਡਾਂ ਦੀ ਵੰਡ ਲਈ ਕੇਂਦਰ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ।
ਇਸ ਮੌਕੇ ਸ਼ਖਸ਼ੀਅਤਾਂ ਦਾ ਵਿਚਾਰ ਸੀ ਕਿ ਮੀਡੀਆ ਨਾਲ ਨਿਯਮਤ ਤੌਰ ‘ਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਗਲਤ ਧਾਰਨਾਵਾਂ ਨੂੰ ਖਤਮ ਕੀਤਾ ਜਾ ਸਕੇ।ਉਨ•ਾਂ ਦਾ ਇਹ ਵੀ ਵਿਚਾਰ ਸੀ ਕਿ ਫੌਜੀ ਮਾਮਲਿਆਂ ‘ਤੇ ਰਿਪੋਰਟਿੰਗ ਜ਼ਿਆਦਾ ਤੱਥ ਭਰਪੂਰ ਹੋਣੀ ਚਾਹੀਦੀ ਹੈ ਤਾਂ ਜੋ ਇਕ ਪਾਸੇ ਇਸ ਦੀ ਭਰੋਸੇ ਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਦੂਜੇ ਪਾਸੇ ਰਾਸ਼ਟਰੀ ਸੁਰੱਖਿਆ ਦੇ ਅਸਲ ਉਦੇਸ਼ ਨੂੰ ਪ੍ਰਾਪਤ ਕੀਤਾ ਜਾ ਸਕੇ।
ਹਥਿਆਰਬੰਦ ਫੌਜਾਂ ਦੀ ਬਹਾਦਰੀ ਨੂੰ ਉਭਾਰਨ ਲਈ ਸਿਨੇਮੇ ਦੀ ਭੂਮਿਕਾ ਦੀ ਸ਼ਖਸ਼ੀਅਤਾਂ ਅਤੇ ਸ੍ਰੋਤਿਆਂ ਨੇ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਕਿਉਂਕਿ ਬੋਲੀਵੂਡ ਨੇ ਹਕੀਕਤ, ਬਾਰਡਰ, ਲਕਸ਼ ਅਤੇ ਹਾਲ ਹੀ ਵਿੱਚ ਜਾਰੀ ਕੀਤੀ ‘ਪਲਟਨ’ ਨੂੰ ਬਣਾਕੇ ਵੱਡਾ ਯੋਗਦਾਨ ਦਿੱਤਾ ਹੈ ਅਤੇ ਇਸ ਨਾਲ ਸਾਡੇ ਬਹਾਦਰ ਫੌਜੀਆਂ ਦੀ ਬਹਾਦਰੀ ਨੂੰ ਮੂਰਤੀਮਾਨ ਕੀਤਾ ਹੈ। ਮਾਹਿਰਾਂ ਦਾ ਕਹਿਣਾ ਸੀ ਕਿ ਭਾਰਤੀ ਸਿਨੇਮੇ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾਇਆ ਹੈ ਅਤੇ ਉਨ•ਾਂ ਨੇ ਜੰਗ ਦੇ ਅਸਲ ਪੱਖਾਂ ਨੂੰ ਘਟਾਕੇ ਇਨ•ਾਂ ਨੂੰ ਲੋਕਾਂ ਲਈ ਜ਼ਿਆਦਾ ਮਨੋਰੰਜਨ ਵਾਲਾ ਬਣਾਇਆ ਹੈ ਜਦਕਿ ਦੂਜੇ ਪਾਸੇ ਪੱਛਮੀ ਸਿਨੇਮੇ ਦਾ ਉਦੇਸ਼ ਅਸਲੀਅਤ ਦੀ ਪੇਸ਼ਕਾਰੀ ਕਰਨਾ ਹੈ। ਇਸ ਨੇ ਜੰਗ ਨਾਲ ਸਬੰਧਤ ਫਿਲਮਾਂ ‘ਚ ਇਨ•ਾਂ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਇਆ ਹੈ। 
ਬਹਿਸ ਵਿੱਚ ਹਿੱਸਾ ਲੈਂਦੇ ਹੋਏ ‘ਪਲਟਨ’ ਹਿੰਦੀ ਫਿਲਮ ਦੇ ਐਕਟਰ ਸੋਨੂ ਸੂਦ ਅਤੇ ਗੁਰਮੀਤ ਚੌਧਰੀ ਨੇ 1967 ਦੀ ਭਾਰਤ ਚੀਨ ਘਟਨਾ ਅਧਾਰਿਤ ਇਸ ਜੰਗੀ ਫਿਲਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਿਸ ਦਾ ਨਿਰਦੇਸ਼ਨ ਜੇ.ਪੀ.ਦੱਤਾ ਨੇ ਕੀਤਾ ਹੈ। ਸੋਨੂ ਨੇ ਕਿਹਾ ਕਿ ਇਸ ਫਿਲਮ ਵਿੱਚ ਜੰਗ ਨੂੰ ਅਸਲ ਭਾਵਨਾਵਾ ਅਨੁਸਾਰ ਪੇਸ਼ ਕੀਤਾ ਗਿਆ ਹੈ ਅਤੇ ਭਾਰਤੀ ਫੌਜੀਆਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਉਭਾਰਿਆ ਗਿਆ ਹੈ ਇਸਦਾ ਉਦੇਸ਼ ਦੇਸ਼ਵਾਸੀਆਂ ਖਾਸਕਰ ਨੌਜਵਾਨਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਨੂੰ ਪੈਦਾ ਕਰਨਾ ਹੈ।
ਬਹੁਤ ਸਾਰੇ ਮੌਜੂਦਾ ਫੌਜੀਆਂ ਤੋਂ ਇਲਾਵਾ ਸਾਬਕਾ ਫੋਜੀ , ਇਤਿਹਾਸਕਾਰ, ਵਿਦੇਸ਼ੀ ਫੌਜੀ ਡੈਲੀਗੇਟ, ਅਕਾਦਮਿਸ਼ਨ ਅਤੇ ਵਿਦਿਆਰਥੀਆਂ ਨੇ ਇਸ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ।


EDITED BY : SARA YAHA | | Last Updated : 7:08 PM 7 ਦਸੰਬਰ  2018

LEAVE A REPLY

Please enter your comment!
Please enter your name here